03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮਨਵਾਲ ਛਿੰਝ ਮੇਲਾ ਕਮੇਟੀ ਵਲੋਂ ਕੁਸ਼ਤੀ ਮੁਕਾਬਲਾ

ਅਜੀਤ ਡੈਸਕ 23-09-2025
ਮਾਧੋਪੁਰ, 22 ਸਤੰਬਰ (ਮਹਿਰਾ)-ਮਨਵਾਲ ਛਿੰਟ ਮੇਲਾ ਕਮੇਟੀ ਵਲੋਂ ਦਵਿੰਦਰ ਦਰਸ਼ੀ ਦੀ ਨਿਗਰਾਨੀ ਹੇਠ ਸਾਲਾਨਾ ਕੁਸ਼ਤੀ ਮੁਕਾਬਲਾ ਕਰਵਾਇਆ | ਇਸ ਮੌਕੇ ਸਾਬਕਾ ਡਿਪਟੀ ਸਪੀਕਰ ਦਿਨੇਸ਼ ਬੱਬੂ ਮੁੱਖ ਮਹਿਮਾਨ ਵਜੋਂ ਪਹੁੰਚੇ | ਛਿੰਝ ਮੇਲੇ ਵਿਚ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ | ਮਾਲੀ ਕੁਸ਼ਤੀ ਹਾਮਿਦ ਈਰਾਨ ਅਤੇ ਰਜਤ ਮੰਡੋਤੀ ਵਿਚਕਾਰ ਹੋਇਆ | ਜਿਸ 'ਤੇੇ ਰਜਤ ਨੇ ਜਿੱਤ ਪ੍ਰਾਪਤ ਕੀਤੀ | ਕਮੇਟੀ ਨੇ ਪਹਿਲਵਾਨਾਂ ਨੂੰ ਨਕਦ ਇਨਾਮ ਨਾਲ ਸਨਮਾਨਿਤ ਕੀਤਾ | ਦਰਸ਼ੀ ਨੇ ਦੱਸਿਆ ਕਿ ਇਹ ਕੁਸ਼ਤੀ ਮੁਕਾਬਲਾ ਇਲਾਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਰਵਾਇਆ ਜਾਂਦਾ ਹੈ | ਪ੍ਰਬੰਧਕਾਂ ਆਏ ਦਰਸ਼ਕਾਂ ਅਤੇ ਪਹਿਲਵਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਦਲਜੀਤ ਸਿੰਘ, ਲਾਲੀ ਠਾਕੁਰ, ਸੁਭਾਸ਼, ਮਨੂ, ਰਿਸ਼ੂ, ਵਿੱਕੀ, ਬਿੱਟੂ, ਕਾਕਾ, ਬਿੱਲਾ, ਤਰਸੇਮ, ਭਾਨਾ, ਮੁੰਨੂ ਅਤੇ ਜਨਮੀਜ਼ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਪਿੰਡ ਚੌਹਾਨ ਤੇ ਜੰਗਲ ਭਵਾਨੀ 'ਚ ਜਾਗਰੂਕਤਾ ਕੈਂਪ ਅਗਲੀ ਖ਼ਬਰ ਬਾਬਾ ਲੱਖਦਾਤਾ ਦੀ ਦਰਗਾਹ 'ਤੇ ਛਿੰਝ ਮੇਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।