02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਉਲਾਸ ਪ੍ਰੋਗਰਾਮ ਤਹਿਤ 9500 ਵਿਅਕਤੀਆਂ ਨੇ ਸਕੂਲਾਂ 'ਚ ਪਹੁੰਚ ਕੇ ਪ੍ਰੀਖਿਆ 'ਚ ਕੀਤੀ ਸ਼ਮੂਲੀਅਤ

ਅਜੀਤ ਡੈਸਕ 23-09-2025
ਪਠਾਨਕੋਟ, 22 ਸਤੰਬਰ (ਵਿਨੋਦ/ਸੰਧੂ)-ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਕਿਰਨ ਸ਼ਰਮਾ ਪੀ.ਸੀ. ਐਸ. ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਟੇਟ ਨੋਡਲ ਡਾ: ਸੁਰਿੰਦਰ ਕੁਮਾਰ ਦੀ ਅਗਵਾਈ ਅਤੇ ਪਿ੍ੰਸੀਪਲ ਡਾਈਟ ਹਰਿੰਦਰ ਸਿੰਘ ਸੈਣੀ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਸਕੂਲਾਂ ਵਿਚ ਬਣਾਏ ਗਏ ਉਲਾਸ ਪ੍ਰੀਖਿਆ ਕੇਂਦਰਾਂ ਵਿਚ 9500 ਦੇ ਕਰੀਬ ਗ਼ੈਰ ਸਾਖਰ ਨੇ ਸਾਖਰਤਾ ਪ੍ਰੀਖਿਆ ਵਿਚ ਹਿੱਸਾ ਲਿਆ ਗਿਆ ਤੇ ਜ਼ਿਲੇ੍ਹ ਅੰਦਰ 530 ਪ੍ਰੀਖਿਆ ਕੇਂਦਰ ਬਣਾਏ ਗਏ | ਇਸ ਪ੍ਰੀਖਿਆ ਲਈ ਪਹਿਲਾਂ ਸਕੂਲ ਮੁਖੀਆਂ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਰਾਹੀਂ ਅਸਾਖਰ ਵਿਅਕਤੀਆਂ ਦੀ ਪਹਿਚਾਣ ਕੀਤੀ ਤੇ ਫਿਰ ਉਨ੍ਹਾਂ ਨੂੰ ਉਲਾਸ ਪ੍ਰਵੇਸਿਕਾ ਦਾ ਗਿਆਨ ਪ੍ਰਦਾਨ ਕੀਤਾ ਗਿਆ | ਰਾਜ ਪੱਧਰ 'ਤੇ ਨਿਰਧਾਰਿਤ ਮਿਤੀ ਅਨੁਸਾਰ ਪ੍ਰੀਖਿਆ ਕਰਵਾਈ ਗਈ | ਪਿ੍ੰਸੀਪਲ ਡਾਈਟ ਹਰਿੰਦਰ ਸਿੰਘ ਸੈਣੀ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਸਕੂਲਾਂ ਅੰਦਰ ਬਣਾਏ ਗਏ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਦੀਆਂ ਸਿਫ਼ਾਰਸ਼ਾਂ ਅਨੁਸਾਰ 1 ਅਪ੍ਰੈਲ 2022 ਤੋਂ ਨਵ ਭਾਰਤ ਸਾਖਰਤਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ | ਉਲਾਸ ਪ੍ਰੋਗਰਾਮ ਦਾ ਭਾਵ ਹੈ ਸਮਾਜ ਵਿਚ ਹਰ ਵਿਅਕਤੀ ਲਈ ਜੀਵਨ ਭਰ ਸਿੱਖਣ ਦਾ ਮੌਕਾ | ਇਸ ਦੇ ਪੰਜ ਉਦੇਸ਼ ਹਨ ਜਿਸ ਅਧੀਨ ਬੁਨਿਆਦੀ ਸਾਖਰਤਾ, ਜੀਵਨ ਹੁਨਰ, ਨਿਰੰਤਰ ਸਿੱਖਿਆ, ਵਪਾਰਕ ਹੁਨਰ ਅਤੇ ਬੁਨਿਆਦੀ ਸਿੱਖਿਆ | ਉਨ੍ਹਾਂ ਨੇ ਪ੍ਰੀਖਿਆ ਦੇ ਸਫਲਤਾ ਪੂਰਵਕ ਆਯੋਜਨ ਲਈ ਸਕੂਲ ਮੁਖੀਆਂ ਅਤੇ ਅਧਿਆਪਕਾਂ ਵਲੋਂ ਦਿੱਤੇ ਸਹਿਯੋਗ ਦੀ ਸਰਾਹਨਾ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੇਸ਼ ਮਹਾਜਨ ਨੋਡਲ ਇੰਚਾਰਜ ਪਠਾਨਕੋਟ, ਵਿਸਾਲ ਸ਼ਰਮਾ ਸਹਾਇਕ ਨੋਡਲ ਇੰਚਾਰਜ ਪਠਾਨਕੋਟ, ਕਿਰਨ ਰੇਖਾ, ਵਿਨੇ ਵਿਕਰਮ, ਪਵਨ ਕੁਮਾਰ, ਵੰਦਨਾ ਭੱਲਾ, ਰਮਨ ਕੁਮਾਰ ਆਦਿ ਦਾ ਪ੍ਰੀਖਿਆ ਨੂੰ ਕਰਵਾਉਣ ਵਿਚ ਵਿਸ਼ੇਸ਼ ਤੌਰ 'ਤੇ ਸਹਿਯੋਗ ਕੀਤਾ ਗਿਆ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ 24 ਘੰਟੇ ਰਹਿੰਦੇ ਨੇ ਲੋਕਾਂ ਦੀ ਸੇਵਾ 'ਚ ਹਾਜ਼ਰ- ਸਾਹਿਬ ਸਿੰਘ ਸਭਾ ਅਗਲੀ ਖ਼ਬਰ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਦੇ ਪਾਰਸ ਪੁਰੀ ਨੂੰ ਚੇਅਰਮੈਨ ਤੇ ਪਾਤਰ ਸਿੰਘ ਨੂੰ ਪ੍ਰਧਾਨ ਕੀਤਾ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।