ਮਾਧੋਪੁਰ, 17 ਅਕਤੂਬਰ (ਮਹਿਰਾ)-ਰਾਜਸਥਾਨ ਤੋਂ ਜੰਮੂ-ਕਸ਼ਮੀਰ ਦੁੱਧ ਲੈ ਕੇ ਜਾ ਰਹੇ ਇਕ ਟੈਂਕਰ ਬ੍ਰੇਕ ਫ਼ੇਲ੍ਹ ਹੋਣ ਕਾਰਨ ਪਲਟਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਟੈਂਕਰ ਡਰਾਈਵਰ ਸ਼ਾਹਦੁੱਲ ਨੇ ਦੱਸਿਆ ਕਿ ਉਹ ਬੀਤੀ ਰਾਤ ਨੂੰ ਰਾਜਸਥਾਨ ਤੋਂ ਜੰਮੂ-ਕਸ਼ਮੀਰ ਵਿਖੇ ਦੁੱਧ ਨਾਲ ਭਰਿਆ ਟੈਂਕਰ ਲੈ ਕੇ ਜਾ ਰਿਹਾ ਸੀ ਕਿ ਜਦੋਂ ਉਹ ਮਾਧੋਪੁਰ ਵਿਖੇ ਪਹੰੁਚਿਆ ਤਾਂ ਟੈਂਕਰ ਦੀ ਬ੍ਰੇਕ ਫ਼ੇਲ੍ਹ ਹੋ ਗਈ | ਜਿਸ ਤੋਂ ਬਾਅਦ ਟੈਂਕਰ ਡਿਵਾਈਡਰ 'ਤੇ ਚੜ੍ਹ ਗਿਆ ਤੇ ਪੁਲ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ | ਜਿਸ ਤੋਂ ਬਾਅਦ ਟਰੱਕ ਵਿਚ ਲੋਡ ਕੀਤਾ ਹਜ਼ਾਰਾਂ ਲੀਟਰ ਦੁੱਧ ਸੜਕ 'ਤੇ ਰੁੜ੍ਹ ਗਿਆ | ਉੱਥੇ ਹੀ ਟੈਂਕਰ ਦਾ ਵੀ ਭਾਰੀ ਨੁਕਸਾਨ ਹੋ ਗਿਆ | ਇਸ ਹਾਦਸੇ 'ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ |