ਵਡਾਲਾ ਗ੍ਰੰਥੀਆਂ, 17 ਅਕਤੂਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਗੁਰਦੁਆਰਾ ਭੋਰਾ ਸਾਹਿਬ ਅੱਡਾ ਥਿੰਦ ਨਹਿਰ ਵਿਖੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ 491ਵੇਂ ਪ੍ਰਕਾਸ਼ ਪੁਰਬ ਤੇ ਸੰਤ ਬਾਬਾ ਅਨੰਤ ਰਾਮ ਜੀ ਡੰਡੇ ਵਾਲੇ (ਉਦਾਸੀ) ਦੀ 53ਵੀਂ ਬਰਸੀ ਨੂੰ ਸਮਰਪਿਤ 18ਵਾਂ ਸਾਲਾਨਾ ਗੁਰਮਤਿ ਸਮਾਗਮ ਤੇ ਅੰਮਿ੍ਤ ਸੰਚਾਰ 19, 20 ਅਤੇ 21 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਡਾ. ਗੁਰਮੇਜ ਸਿੰਘ ਭਾਗੀਆ ਨੇ ਦੱਸਿਆ ਕਿ ਸ਼ੁਭ ਕਰਮਨ ਸੁਸਾਇਟੀ ਪਿੰਡ ਭਾਗੀਆਂ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ | ਉਨ੍ਹਾਂ ਕਿਹਾ ਕਿ ਸਮਾਗਮਾਂ ਦੌਰਾਨ ਬਾਬਾ ਗੁਰਦੀਪ ਸਿੰਘ ਖੁਜਾਲੇ ਵਾਲੇ, ਬਾਬਾ ਅਵਤਾਰ ਸਿੰਘ ਪਟਿਆਲੇ ਵਾਲੇ, ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ (ਮੀਰੀ ਪੀਰੀ ਖਾਲਸਾ ਜਥਾ ਜਗਾਧਰੀ), ਭਾਈ ਗੁਰਪ੍ਰਤਾਪ ਸਿੰਘ ਪਦਮ, ਗਿਆਨੀ ਜਸਬੀਰ ਸਿੰਘ ਖੜਗ ਕਥਾਵਾਚਕ ਤੇ ਭਾਈ ਮਹਿਤਾਬ ਸਿੰਘ ਸ੍ਰੀ ਖਡੂਰ ਸਾਹਿਬ ਆਦਿ ਪ੍ਰਸਿੱਧ ਮਹਾਂਪੁਰਖ, ਕਥਾਵਾਚਕ ਤੇ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ | ਉਨ੍ਹਾਂ ਦੱਸਿਆ ਕਿ 20 ਅਕਤੂਬਰ ਨੂੰ ਦੁਪਹਿਰ 12 ਵਜੇ ਅੰਮਿ੍ਤ ਸੰਚਾਰ ਹੋਵੇਗਾ, ਜਿਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਅੰਮਿ੍ਤਸਰ ਤੋਂ ਪੰਜ ਪਿਆਰੇ ਸਾਹਿਬਾਨ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਇਸੇ ਤਰ੍ਹਾਂ 19 ਅਕਤੂਬਰ ਨੂੰ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ, ਜਿਸ 'ਚ ਛਾਤੀ ਰੋਗਾਂ ਦੇ ਪ੍ਰਸਿੱਧ ਡਾ. ਦਿਲਬਾਗ ਸਿੰਘ ਰੰਧਾਵਾ ਤੇ ਦਿਮਾਗੀ ਰੋਗਾਂ ਦੇ ਮਾਹਿਰ ਡਾ. ਮਨਕਰਨਪ੍ਰੀਤ ਕੌਰ ਆਪਣੀਆਂ ਸੇਵਾਵਾਂ ਦੇਣਗੇ |