31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਚ ਦੀਵਾਲੀ ਮੇਲੇ ਦੀਆਂ ਰੌਣਕਾਂ <br/>

ਅਜੀਤ ਡੈਸਕ 18-10-2025
ਬਟਾਲਾ, 17 ਅਕਤੂਬਰ (ਸਤਿੰਦਰ ਸਿੰਘ)-ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਚ ਦੀਵਾਲੀ ਮੇਲਾ ਇਸ ਸਾਲ ਵੀ ਬਹੁਤ ਧੂਮ-ਧਾਮ ਨਾਲ ਮਨਾਇਆ ਗਿਆ | ਮੇਲੇ ਦੀਆਂ ਤਿਆਰੀਆਂ ਪਿ੍ੰਸੀਪਲ ਮਿਸਿਜ ਕੋਮਲ ਅਗਰਵਾਲ, ਮੁੱਖ ਅਧਿਆਪਕ ਤੇਜਿੰਦਰ ਸ਼ਰਮਾ ਅਤੇ ਸਮੂਹ ਸਟਾਫ਼ ਦੁਆਰਾ ਕੀਤੀਆਂ ਗਈਆਂ, ਜਿਸ 'ਚ ਬੱਚਿਆਂ ਵਲੋਂ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਬੱਚਿਆਂ ਨੇ ਸਵਾਗਤੀ ਗੀਤ, ਗਿੱਧਾ-ਭੰਗੜਾ, ਡਾਂਡੀਆ ਪੇਸ਼ ਕੀਤਾ | ਨਿੱਕੇ-ਨਿੱਕੇ ਬੱਚਿਆਂ ਵਲੋਂ ਵੀ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ | ਇਸ ਤੋਂ ਇਲਾਵਾ ਬੱਚਿਆਂ ਵਲੋਂ ਵੱਖੋ-ਵੱਖਰੀਆਂ ਖੇਡਾਂ ਦੇ ਸਟਾਲ ਵੀ ਲਗਾਏ ਗਏ, ਜਿਸ 'ਚ ਵੱਖ-ਵੱਖ ਗਤੀਵਿਧੀਆਂ ਸਨ | ਇਸ ਦੇ ਨਾਲ ਹੀ ਖਾਣ-ਪੀਣ ਦੇ ਸਟਾਲਾਂ ਦੇ ਨਾਲ-ਨਾਲ ਝੂਲਿਆਂ ਦਾ ਪ੍ਰਬੰਧ ਵੀ ਸੀ, ਜਿਸ 'ਚ ਬੇੜੀ ਝੂਲਾ, ਰੇਲ ਗੱਡੀ ਝੂਲਾ, ਜੰਪਿੰਗ, ਏਅਰੀ ਜੰਪਿੰਗ ਵੀ ਸ਼ਾਮਿਲ ਸਨ | ਪ੍ਰੋਗਰਾਮ ਦੇ ਅੰਤ 'ਚ ਲੋਕਾਂ ਤੇ ਬੱਚਿਆਂ ਵਲੋਂ ਦਿੱਤੇ ਸਹਿਯੋਗ ਦੇ ਲੱਕੀ ਡਰਾਅ ਵੀ ਕੱਢੇ ਗਏ ਤੇ ਇਨਾਮ ਵੀ ਵੰਡੇ ਗਏ, ਜਿਨ੍ਹਾਂ 'ਚ ਪਹਿਲਾ ਇਨਾਮ ਐੱਲ.ਈ.ਡੀ., ਦੂਜਾ ਇਨਾਮ ਸਟੀਲ ਅਲਮਾਰੀ, ਤੀਸਰਾ ਇਨਾਮ ਡਿਨਰ ਸੈੱਟ ਤੇ ਹੋਰ ਕਈ ਪ੍ਰਕਾਰ ਦੇ ਆਕਰਸ਼ਕ ਇਨਾਮ ਸਨ, ਜੋ ਕਿ ਡਰਾਅ ਜਿੱਤਣ ਵਾਲੇ ਜੇਤੂਆਂ ਨੂੰ ਸਕੂਲ ਪ੍ਰਬੰਧਕ ਕਮੇਟੀ ਵਲੋਂ ਦਿੱਤੇ ਗਏ | ਸਾਰੇ ਮੇਲੇ ਦਾ ਪ੍ਰਬੰਧ ਸਕੂਲ ਡਾਇਰੈਕਟਰ (ਪਿ੍ੰਸੀਪਲ ਨੈਸ਼ਨਲ ਐਵਾਰਡੀ) ਮਨੋਹਰ ਲਾਲ ਸ਼ਰਮਾ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੇਅਰਮੈਨ ਡਾ. ਰਾਜੇਸ਼ ਕੁਮਾਰ ਸ਼ਰਮਾ ਤੇ ਕੋਆਰਡੀਨੇਟਰ-ਪਿ੍ੰਸੀਪਲ ਡਾ. ਸ਼ਾਲਿਨੀ ਸ਼ਰਮਾ ਦੇ ਸਹਿਯੋਗ ਨਾਲ ਕੀਤਾ ਤੇ ਉਨ੍ਹਾਂ ਨੇ ਦੀਵਾਲੀ ਦੀਆਂ ਸਭ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ |

ਪਿਛਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ 5 ਪਿੰਡਾਂ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਦੀਵਾਲੀ ਤੋਂ ਪਹਿਲਾਂ 1.13 ਕਰੋੜ ਮੁਆਵਜ਼ਾ ਵੰਡਿਆ <b... ਅਗਲੀ ਖ਼ਬਰ ਗੁਰਦੁਆਰਾ ਭੋਰਾ ਸਾਹਿਬ ਭਾਗੀਆਂ ਵਿਖੇ ਗੁਰਮਤਿ ਸਮਾਗਮ 19, 21 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।