31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਵਿਧਾਇਕ ਰੰਧਾਵਾ ਵਲੋਂ 5 ਪਿੰਡਾਂ ਦੇ ਹੜ੍ਹ ਪੀੜਤ ਕਿਸਾਨਾਂ ਨੂੰ ਦੀਵਾਲੀ ਤੋਂ ਪਹਿਲਾਂ 1.13 ਕਰੋੜ ਮੁਆਵਜ਼ਾ ਵੰਡਿਆ <br/>

ਕਲਾਨੌਰ ਵਿਖੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਹੜ੍ਹ ਪੀੜਤ ਕਿਸਾਨਾਂ ਨੂੰ ਮੁਆਵਜੇ ਦੇ ਮਨਜੂਰੀ ਪੱਤਰ ਸੌਂਪਦੇ ਹੋਏ | ਤਸਵੀਰ : ਪੁਰੇਵਾਲ <br/> 18-10-2025
ਕਲਾਨੌਰ, 17 ਅਕਤੂਬਰ (ਪੁਰੇਵਾਲ)-ਕਲਾਨੌਰ ਖੇਤਰ ਦੇ ਪਿੰਡਾਂ 'ਚ ਕਿਰਨ ਨਾਲਾ ਸੱਕੀ ਦੇ ਹੜ੍ਹ ਮਾਰੂ ਪਾਣੀ ਨਾਲ ਪ੍ਰਭਾਵਿਤ ਹੋਈਆਂ ਫ਼ਸਲਾਂ ਦੇ ਵਾਰਸ ਕਿਸਾਨਾਂ ਨੂੰ ਸਥਾਨਕ ਕਸਬੇ ਦੇ ਬੀ.ਡੀ.ਪੀ.ਓ. ਦਫ਼ਤਰ ਵਿਖੇ ਮਾਲ ਵਿਭਾਗ ਵਲੋਂ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡਣ ਲਈ ਸਮਾਗਮ ਕੀਤਾ ਗਿਆ, ਜਿਸ 'ਚ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੇ ਸੰਗਠਨ ਦੇ ਹਲਕਾ ਇੰਚਾਰਜ ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਸ ਦੌਰਾਨ ਐੱਸ.ਡੀ.ਐੱਮ. ਜਯੋਤਸਨਾ ਸਿੰਘ ਠਾਕੁਰ, ਤਹਿਸੀਲਦਾਰ ਰਜਿੰਦਰ ਸਿੰਘ, ਨਾਇਬ ਤਹਿਸੀਲਦਾਰ ਜਗਦੀਪਇੰਦਰ ਸਿੰਘ ਸੋਢੀ, ਬੀ.ਡੀ.ਪੀ.ਓ. ਸੁਰਜੀਤ ਸਿੰਘ ਬਰਾੜ ਵੀ ਹਾਜ਼ਰ ਰਹੇ | ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਲੋਂ ਕਲਾਨੌਰ ਖੇਤਰ ਦੇ ਪਿੰਡਾਂ ਦੇ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਵੰਡਣ ਤੋਂ ਬਾਅਦ ਸੰਬੋਧਨ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਦੀਵਾਲੀ ਤੋਂ ਪਹਿਲਾਂ ਮੁਆਵਜ਼ਾ ਰਾਸ਼ੀ ਵੰਡ ਕੇ ਇਸ ਸੰਕਟ ਦੀ ਘੜੀ 'ਚ ਲੋਕਾਂ ਦੀ ਬਾਂਹ ਫ਼ੜੀ ਹੈ | ਵਿਧਾਇਕ ਰੰਧਾਵਾ ਨੇ ਕਿਹਾ ਕਿ ਪਿੰਡ ਕਮਾਲਪੁਰ ਜੱਟਾਂ ਦੇ 50 ਹੜ੍ਹ ਪੀੜਤਾਂ ਨੂੰ ਕਰੀਬ 18 ਲੱਖ, ਪਿੰਡ ਚਿੱਕੜੀ ਦੇ 89 ਪੀੜਤਾਂ ਨੂੰ ਕਰੀਬ 25 ਲੱਖ, ਕਲਾਨੌਰ ਉੱਤਰੀ ਦੇ 50 ਪੀੜਤਾਂ ਨੂੰ 49 ਲੱਖ, ਡੇਅਰੀਵਾਲ ਕਿਰਨ ਦੇ 50 ਪੀੜਤਾਂ ਨੂੰ 20 ਲੱਖ ਅਤੇ ਖੋਗੇਵਾਲ ਦੇ 50 ਹੜ ਪੀੜਤਾਂ ਨੂੰ 3 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ ਹਨ | ਇਸ ਮੌਕੇ 'ਤੇ ਚੇਅ. ਗੁਰਦੇਵ ਸਿੰਘ ਵਿਰਕ, ਨੰਬਰਦਾਰ ਬਲਰਾਜ ਸਿੰਘ ਗੁਰਾਇਆ, ਸੋਸ਼ਲ ਮੀਡੀਆ ਦੇ ਹਲਕਾ ਕੋਆਰਡੀਨੇਟਰ ਕੰਵਲਦੀਪ ਸਿੰਘ ਗੁਰਾਇਆ, ਮੀਤ ਕੋਆਡੀਨੇਟਰ ਚੈਂਚਲ ਕੁਮਾਰ ਅਗਰਵਾਲ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਕਾਹਲੋਂ, ਕਾਨੂੰਗੋ ਭੁਪਿੰਦਰ ਸਿੰਘ, ਕਾਨੂੰਗੋ ਕੁਲਬੀਰ ਸਿੰਘ ਰੰਧਾਵਾ, ਪਟਵਾਰੀ ਰਛਪਾਲ ਸਿੰਘ, ਸਤਵਿੰਦਰ ਸਿੰਘ, ਜਗੀਰ ਸਿੰਘ, ਅਰਸ਼ਦੀਪ ਸਿੰਘ, ਬਲਵਿੰਦਰ ਸਿੰਘ, ਜਸਕਰਨ ਸਿੰਘ ਰੰਧਾਵਾ, ਸਰਪੰਚ ਰਵੇਲ ਸਿੰਘ ਪਿੰਡੀਆਂ ਆਦਿ ਹਾਜ਼ਰ ਰਹੇ |

ਪਿਛਲੀ ਖ਼ਬਰ ਪੰਡਤ ਮੋਹਨ ਲਾਲ ਕਾਲਜ 'ਚ ਦੀਵਾਲੀ ਮੇਲਾ ਲਗਾਇਆ <br/> ਅਗਲੀ ਖ਼ਬਰ ਐੱਸ.ਐੱਸ. ਬਾਜਵਾ ਮੈਮੋਰੀਅਲ ਪਬਲਿਕ ਸਕੂਲ ਕਾਦੀਆਂ ਵਿਚ ਦੀਵਾਲੀ ਮੇਲੇ ਦੀਆਂ ਰੌਣਕਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।