ਫ਼ਤਹਿਗੜ੍ਹ ਚੂੜੀਆਂ, 17 ਅਕਤੂਬਰ (ਐੱਮ.ਐੱਸ. ਫੁੱਲ)-ਸਥਾਨਕ ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫਾਰ ਗਰਲਜ ਫ਼ਤਹਿਗੜ੍ਹ ਚੂੜੀਆਂ ਵਿਖੇ ਪਿ੍ੰਸੀਪਲ ਪ੍ਰੋ. ਪ੍ਰਦੀਪ ਕੌਰ ਦੀ ਰਹਿਨੁਮਾਈ ਹੇਠ ਯੂਥ ਕਲੱਬ ਤੇ ਐੱਸ.ਡੀ. ਸਭਾ ਵਲੋਂ ਕਾਲਜ 'ਚ ਦੀਵਾਲੀ ਮੇਲਾ ਲਗਾਇਆ ਗਿਆ | ਇਸ ਦਿਨ ਕਾਲਜ ਵਿਚ ਲਕਸ਼ਮੀ ਪੂਜਾ ਕੀਤੀ ਗਈ, ਜਿਸ 'ਚ ਕਾਲਜ ਪਿ੍ੰਸੀਪਲ, ਸਮੂਹ ਸਟਾਫ਼ ਤੇ ਵਿਦਿਆਰਥਣਾਂ ਨੇ ਹਿੱਸਾ ਲਿਆ | ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਹੱਥ ਦੀਆਂ ਬਣਾਈਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ ਗਈ | ਵਿਦਿਆਰਥਣਾਂ ਦੇ ਨਾਲ ਉਨ੍ਹਾਂ ਦੇ ਮਾਪੇ ਵੀ ਇਸ ਮੇਲੇ ਨੂੰ ਵੇਖਣ ਪਹੁੰਚੇ, ਖਾਣ-ਪੀਣ ਦੇ ਸਟਾਲ ਵੀ ਲੱਗੇ, ਜਿਨ੍ਹਾਂ ਦਾ ਸਭ ਨੇ ਆਨੰਦ ਮਾਣਿਆ | ਕਾਲਜ ਪਿ੍ੰਸੀਪਲ ਪੋ੍ਰ. ਪ੍ਰਦੀਪ ਕੌਰ ਨੇ ਇਸ ਮੇਲੇ ਬਾਰੇ ਕਿਹਾ ਕਿ ਦੀਵਾਲੀ ਖੁਸ਼ੀਆਂ ਤੇ ਰੌਸ਼ਨੀਆਂ ਦਾ ਤਿਉਹਾਰ ਹੈ ਤੇ ਕਾਲਜ ਵਿਚ ਦੀਵਾਲੀ ਮੇਲਾ ਲਗਾ ਕੇ ਅਸੀਂ ਵਿਦਿਆਰਥਣਾਂ ਦੇ ਨਾਲ-ਨਾਲ ਉਨ੍ਹਾਂ ਦੇ ਮਾਤਾ-ਪਿਤਾ ਨਾਲ ਵੀ ਇਹ ਖੁਸ਼ੀ ਸਾਂਝੀ ਕਰਨੀ ਚਾਹੁੰਦੇ ਹਾਂ | ਉਨ੍ਹਾਂ ਨੇ ਇਸ ਮੇਲੇ ਦੇ ਇੰਚਾਰਜ ਡਾ. ਸਤਿੰਦਰ ਕੌਰ, ਪ੍ਰੋ. ਗੁਰਲੀਨ ਕੌਰ, ਪ੍ਰੋ. ਨੇਹਾ ਤੇ ਪ੍ਰੋ. ਰਮਨਦੀਪ ਕੌਰ ਦੁਆਰਾ ਕੀਤੇ ਮੇਲੇ ਦੇ ਸੁਚਾਰੂ ਪ੍ਰਬੰਧ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਤੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਪ੍ਰੋ. ਰਵਿੰਦਰ ਕੌਰ, ਪ੍ਰੋ. ਜੋਤੀ ਤੇ ਪ੍ਰੋ. ਹਿਮਾਂਸ਼ੀ ਅਤੇ ਸਮੂਹ ਫ਼ੈਸ਼ਨ ਡਿਜਾਇਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਕੀਤੇ ਕੰਮ ਦੀ ਭਰਪੂਰ ਤਾਰੀਫ਼ ਕੀਤੀ |