31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਵੱਖ-ਵੱਖ ਹਸਪਤਾਲਾਂ ਤੇ ਸਬ ਸਿਡਰੀ ਹੈਲਥ ਸੈਂਟਰਾਂ ਤੇ ਪਿੰਡਾਂ 'ਚ ਬੱਚਿਆਂ ਨੰੂ ਪੋਲੀਓ ਰੋਕੂ ਬੂੰਦਾਂ ਪਿਲਾਈਆਂ

ਅਜੀਤ ਡੈਸਕ 18-10-2025
ਗੁਰਦਾਸਪੁਰ, 17 ਅਕਤੂਬਰ (ਅਸ਼ੋਕ ਸ਼ਰਮਾ)-ਪੀ.ਐਚ.ਸੀ. ਕਾਹਨੰੂਵਾਨ ਅਧੀਨ ਪੈਂਦੇ ਸਬ ਸਿਡਰੀ ਹੈਲਥ ਸੈਂਟਰ ਸੈਦੋਵਾਲ ਕਲਾਂ ਤੇ ਨਵਾਂ ਸ਼ਾਲਾ ਦੇ ਸਿਹਤ ਕਰਮਚਾਰੀਆਂ ਤੇ ਆਸ਼ਾ ਵਰਕਰ, ਏ.ਐਨ.ਐਮ. ਤੋਂ ਇਲਾਵਾ ਆਸ਼ਾ ਫੈਸੀਲੀਟੇਟਰ ਨੇ ਵੱਖ-ਵੱਖ ਪਿੰਡਾਂ ਤੇ ਧਾਰਮਿਕ ਅਸਥਾਨਾਂ 'ਤੇ ਬੂਥ ਲਗਾ ਕੇ 250 ਦੇ ਕਰੀਬ ਬੱਚਿਆਂ ਨੰੂ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ ਹਨ | ਸੀਨੀਅਰ ਮੈਡੀਕਲ ਅਫਸਰ ਡਾ: ਗੁਰਦੀਪ ਸਿੰਘ ਤੇ ਡਾ: ਰਵਿੰਦਰ ਸਿੰਘ ਨੇ ਦੱਸਿਆ ਕਿ ਸੈਦੋਵਾਲ ਕਲਾਂ 'ਚ 185 0-5 ਸਾਲ ਦੇ ਬੱਚਿਆਂ ਨੰੂ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ ਤੇ ਸਬ ਸਿਡਰੀ ਹੈਲਥ ਸੈਂਟਰ ਨਵਾਂ ਸ਼ਾਲਾ 'ਚ ਜਸਵਿੰਦਰ ਕੌਰ ਆਸ਼ਾ ਫੈਸੀਲੀਟੇਟਰ ਅਤੇ ਕੁਲਵਿੰਦਰ ਕੌਰ ਆਸ਼ਾ ਵਰਕਰ ਨੇ ਪਿੰਡ ਨਵਾਂ ਸ਼ਾਲਾ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ 'ਚ 47 ਦੇ ਕਰੀਬ ਬੱਚਿਆਂ ਨੰੂ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਹਨ ਤੇ ਹੋਰ ਪਿੰਡਾਂ ਵਿਚ ਵੀ ਇਹ ਸਿਲਸਿਲਾ ਜਾਰੀ ਹੈ | ਟੀਮ 'ਚ ਮਹਿੰਦਰ ਪਾਲ ਸਿੰਘ ਐਚ.ਆਈ., ਗੁਰਮੀਤ ਸਿੰਘ ਸੈਣੀ ਨੋਡਲ ਅਫਸਰ, ਜੋਗਾ ਸਿੰਘ, ਬਲਰਾਜ ਸਿੰਘ ਅਤੇ ਰਾਜਵੀਰ ਸਿੰਘ ਸ਼ਾਮਿਲ ਹਨ |
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਡੇਰਾ ਬਾਬਾ ਨਾਨਕ ਐੱਸ.ਡੀ.ਐਮ. ਦੇ ਦਫ਼ਤਰ ਮੂਹਰੇ ਧਰਨਾ <br/> ਅਗਲੀ ਖ਼ਬਰ ਹਸਤ ਸ਼ਿਲਪ ਕਾਲਜ ਬਟਾਲਾ ਵਿਖੇ ਨੈਤਿਕ ਸਿੱਖਿਆ ਸੰਬੰਧੀ ਪ੍ਰੀਖਿਆ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।