ਬਟਾਲਾ, 17 ਅਕਤੂਬਰ (ਸਤਿੰਦਰ ਸਿੰਘ)-ਹਸਤ ਸ਼ਿਲਪ ਡਿਗਰੀ ਕਾਲਜ ਤੇ ਆਈ.ਟੀ.ਆਈ. ਬਟਾਲਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵਲੋਂ ਡਾ. ਰਮਨਦੀਪ ਸਿੰਘ ਦੀਪ ਸਰਕਲ ਪ੍ਰਤੀਨਿਧ ਦੀ ਅਗਵਾਈ ਹੇਠ ਨੈਤਿਕ ਸਿੱਖਿਆ ਸਬੰਧੀ ਪ੍ਰੀਖਿਆ ਕਰਵਾਈ ਗਈ, ਜਿਸ 'ਚ ਡਿਗਰੀ ਕਾਲਜ ਤੇ ਆਈ.ਟੀ.ਆਈ. ਨਾਲ ਸਬੰਧਤ 100 ਤੋਂ ਵਧੇਰੇ ਸਿੱਖਿਆਰਥੀਆਂ ਨੇ ਭਾਗ ਲਿਆ | ਕਾਲਜ ਦੇ ਮੈਨੇਜਿੰਗ ਡਾਇਰੈਕਟਰ ਅਰੁਣ ਕੁਮਾਰ ਜੇ.ਈ., ਡਾਇਰੈਕਟਰ ਪ੍ਰੋ. ਦਿਲਬਾਗ ਸਿੰਘ, ਪਿ੍ੰ. ਸਰਬਜੀਤ ਕੌਰ, ਉਪ ਪਿ੍ੰ. ਅਨੀਤਾ ਕਟੋਚ ਵਲੋਂ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਸ੍ਰੀ ਅਰੁਣ ਕੁਮਾਰ ਜੇ.ਈ. ਨੇ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਸਾਡੀ ਸੰਸਥਾ ਵਿਚ ਅਜਿਹੀ ਪ੍ਰੀਖਿਆ ਕਰਵਾਈ ਜਾ ਰਹੀ ਹੈ | ਇਸ ਸਹਿਯੋਗ ਪ੍ਰਤੀ ਡਾ. ਰਮਨਦੀਪ ਸਿੰਘ ਦੀਪ ਵਲੋਂ ਹਸਤ ਸ਼ਿਲਪ ਮੈਨੇਜਿੰਗ ਕਮੇਟੀ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਕਾਲਜ ਦੇ ਸਟਾਫ਼ ਵਿਚ ਲੈਕ. ਮਨਜੀਤ ਸਿੰਘ, ਗੁਰਕੀਰਤ ਸਿੰਘ, ਗੁਰਵਿੰਦਰ ਸਿੰਘ, ਸ਼ਰਨਜੀਤ ਕੌਰ, ਮਨਦੀਪ ਕੌਰ, ਬਲਜੀਤ ਕੌਰ, ਪਰਮਜੀਤ ਕੌਰ, ਰਾਜਵਿੰਦਰ ਕੌਰ, ਅਮਰਜੋਤੀ, ਜੈਸਮੀਨ, ਸਮੂਹ ਸਟਾਫ਼ ਮੈਂਬਰ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ |