ਧਾਰੀਵਾਲ, 17 ਅਕਤੂਬਰ (ਸਵਰਨ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸ਼ਹਿਰ ਖੰਨਾ ਵਿਖੇ ਕਰਵਾਏ ਰਾਜ ਪੱਧਰੀ ਭਾਰ ਚੁੱਕਣਾ (ਵੇਟ ਲਿਫ਼ਟਿੰਗ) ਮੁਕਾਬਲਿਆਂ 'ਚ ਸਥਾਨਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਾਲਸਾ ਸੀਨੀ. ਸੈਕੰ. ਪਬਲਿਕ ਸਕੂਲ ਧਾਰੀਵਾਲ ਨੇ ਮੱਲ੍ਹਾਂ ਮਾਰੀਆਂ ਹਨ | ਸਕੂਲ ਦੇ ਪਿ੍ੰਸੀਪਲ ਡਾ. ਗਗਨਜੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ 'ਚ ਸਾਡੇ ਸਕੂਲ ਦੀਆਂ ਪੰਜ ਵਿਦਿਆਰਥਣਾਂ ਮਹਿਕਦੀਪ, ਰੂਬੀ, ਪਲਵੀ, ਸਨੇਹਾ, ਰਿਸਾ ਨੇ ਭਾਗ ਲਿਆ, ਜਿਸ ਵਿਚ ਨੌਵੀਂ ਕਲਾਸ ਦੀ ਵਿਦਿਆਰਥਣ ਮਹਿਕਦੀਪ ਕੌਰ ਨੇ ਅੰਡਰ-17 ਵਰਗ ਵਿਚੋਂ ਸੋਨੇ ਦਾ ਤਗਮਾ ਜਿੱਤਿਆ | ਇਹ ਵਿਦਿਆਰਥਣ ਹੁਣ ਨੈਸ਼ਨਲ ਪੱਧਰ 'ਤੇ ਖੇਡਣ ਜਾਵੇਗੀ | ਅੱਜ ਸਕੂਲ ਪਹੁੰਚਣ 'ਤੇ ਪਿ੍ੰਸੀਪਲ ਡਾ: ਗਗਨਜੀਤ ਕੌਰ ਤੇ ਸਮੂਹ ਸਟਾਫ ਨੇ ਇਨ੍ਹਾਂ ਵਿਦਿਆਰਥਣਾਂ ਦਾ ਸਵਾਗਤ ਕੀਤਾ | ਪਿ੍ੰਸੀਪਲ ਡਾ. ਗਗਨਜੀਤ ਕੌਰ ਨੇ ਮਹਿਕਦੀਪ ਦੇ ਮਾਤਾ-ਪਿਤਾ, ਕੋਚ ਸੁਰਿੰਦਰ ਸਰਮਾ, ਡੀ.ਪੀ. ਅਧਿਆਪਕ ਪਲਵਿੰਦਰ ਕੌਰ, ਅਮਨਦੀਪ ਕੌਰ ਤੇ ਸੋਨੀਆ ਦੀ ਸ਼ਾਲਾਘਾ ਕੀਤੀ |