30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਤਰਨ ਤਾਰਨ ਜ਼ਿਮਨੀ ਚੋਣ ਸੰਬੰਧੀ ਪਨੂੰ ਦੀ ਅਗਵਾਈ 'ਚ ਵੱਡਾ ਕਾਫ਼ਲਾ ਪਹੁੰਚਾ <br/>

ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਕਾਫ਼ਲਾ ਰਵਾਨਾ ਕਰਨ ਮੌਕੇ ਵੱਡੀ ਗਿਣਤੀ ਵਿਚ ਵਰਕਰਾਂ ਦੀ ਹਾਜ਼ਰੀ ਵਿਚ ਸੰਬੋਧਨ ਕਰਦੇ ਹੋਏ | ਤਸਵੀਰ : ਅਵਤਾਰ ਸਿੰਘ ਰੰਧਾਵਾ <br/> 18-10-2025
ਫ਼ਤਹਿਗੜ੍ਹ ਚੂੜੀਆਂ, 17 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਹਲਕਾ ਤਰਨ ਤਾਰਨ ਤੋਂ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ 'ਚ ਸਾਬਕਾ ਚੇਅਰਮੈਨ ਪਨਸਪ ਪੰਜਾਬ, ਹਲਕਾ ਇੰਚਾਰਜ ਬਲਬੀਰ ਸਿੰਘ ਪਨੂੰ ਦੀ ਅਗਵਾਈ ਵਿਚ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਵੱਡੀ ਗਿਣਤੀ 'ਚ ਗੱਡੀਆਂ ਸਮੇਤ 'ਆਪ' ਵਰਕਰਾਂ ਦਾ ਕਾਫ਼ਲਾ ਰਵਾਨਾ ਹੋਇਆ | ਇਸ ਮੌਕੇ ਬਲਬੀਰ ਸਿੰਘ ਪਨੂੰ ਨੇ ਕਿਹਾ ਕਿ ਹਲਕਾ ਤਰਨ ਤਾਰਨ ਦੀ ਸੀਟ 'ਆਪ' ਉਮੀਦਵਾਰ ਸ਼ਾਨਦਾਰ ਢੰਗ ਨਾਲ ਜਿੱਤੇਗਾ | ਉਨ੍ਹਾਂ ਕਿਹਾ ਕਿ ਅੱਜ ਤਰਨ ਤਾਰਨ ਤੋਂ ਉਮੀਦਵਾਰ ਹਰਮੀਤ ਸਿੰਘ ਵਲੋਂ ਜ਼ਿਮਨੀ ਚੋਣ ਲਈ ਕਾਗਜ਼ ਭਰੇ ਜਾਣੇ ਹਨ, ਜਿਸ ਦੀ ਹਮਾਇਤ ਵਿਚ ਉਹ ਡਟ ਕੇ ਪਹਿਰਾ ਦੇਣਗੇ | ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਦੀ ਸੀਟ ਜਿੱਤਣ ਤੋਂ ਬਾਅਦ 2027 ਦਾ ਆਮ ਆਦਮੀ ਪਾਰਟੀ ਦੇ ਹੱਕ ਵਿਚ ਮੁੱਢ ਬੱਝ ਜਾਵੇਗਾ ਤੇ ਇਕ ਵਾਰ ਫਿਰ ਇਤਿਹਾਸਕ ਜਿੱਤ ਪ੍ਰਾਪਤ ਕਰ ਕੇ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋ ਜਾਵੇਗੀ | ਇਸ ਮੌਕੇ ਚੇਅਰਮੈਨ ਰਜੀਵ ਸ਼ਰਮਾ ਮਾਰਕੀਟ ਕਮੇਟੀ ਫ਼ਤਹਿਗੜ੍ਹ ਚੂੜੀਆਂ, ਹਲਕਾ ਸੰਗਠਨ ਇੰਚਾਰਜ ਗਗਨਦੀਪ ਸਿੰਘ ਕੋਟਲਾ ਬਾਮਾ, ਹਲਕਾ ਯੂਥ ਕੋਆਰਡੀਨੇਟਰ ਗੁਰਬਿੰਦਰ ਸਿੰਘ ਕਾਦੀਆਂ ਰਾਜਪੂਤਾਂ, ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ ਫ਼ੌਜੀ, ਰਘਬੀਰ ਸਿੰਘ ਅਠਵਾਲ, ਹਰਦੀਪ ਸਿੰਘ ਦਮੋਦਰ, ਮਲਜਿੰਦਰ ਸਿੰਘ, ਕਰਨ ਬਾਠ, ਹਰਪ੍ਰੀਤ ਸਿੰਘ ਕੋਟ ਖਜ਼ਾਨਾ, ਏ.ਐੱਸ.ਆਈ. ਰਾਮ ਸਿੰਘ, ਏ.ਐੱਸ.ਆਈ. ਰਛਪਾਲ ਸਿੰਘ ਪੰਨਵਾਂ, ਏ.ਐੱਸ.ਆਈ. ਜਗਜੀਤ ਸਿੰਘ ਗੁਰਾਇਆ, ਸਰਪੰਚ ਰਜਿੰਦਰ ਸਿੰਘ ਪਾਲੀ ਦਾਖਲਾ, ਬਲਾਕ ਕੋਆਰਡੀਨੇਟਰ ਬਿਕਰਮ ਭੱਟੀ, ਗੁਰਦਿਆਲ ਸਿੰਘ, ਪਲਵਿੰਦਰ ਸਿੰਘ, ਗੁਰਪ੍ਰੀਤ ਸਿੰਘ ਖੋਦੇ ਬਾਂਗਰ, ਬਾਬਾ ਬਲਜਿੰਦਰ ਸਿੰਘ ਬੱਲਾ ਨਾਮਧਾਰੀ ਕਿਲ੍ਹਾ ਦੇਸਾ ਸਿੰਘ, ਗੁਰਪ੍ਰੀਤ ਸਿੰਘ ਡਾਲੇਚੱਕ, ਰਾਜਦਵਿੰਦਰ ਸਿੰਘ ਮੰਜਿਆਂਵਾਲੀ, ਸ਼ਹਿਰੀ ਪ੍ਰਧਾਨ ਤੇਜਵਿੰਦਰ ਸਿੰਘ, ਮਾਧਵ ਬੇਦੀ, ਹਰਵੰਤ ਸਿੰਘ ਨੰਦਿਆਂਵਾਲੀ, ਜੱਗਾ ਰੰਧਾਵਾ ਵੀਲਾ ਤੇਜਾ, ਜਸਬੀਰ ਸਿੰਘ ਭਾਲੋਵਾਲੀ, ਪਲਵਿੰਦਰ ਸਿੰਘ, ਅਵਤਾਰ ਸਿੰਘ ਰਾਜੂ ਆੜ੍ਹਤੀ ਕਾਲਾ ਅਫਗਾਨਾ, ਗੁਰਪ੍ਰੀਤ ਸਿੰਘ ਜਾਂਗਲਾ, ਡਾ. ਅਨੂਪ, ਰਾਮ ਸਿੰਘ ਬਲਾਕ ਪ੍ਰਧਾਨ, ਸੁਖਦੇਵ ਸਿੰਘ ਝੰਜੀਆਂ, ਅਮਨਦੀਪ ਸਿੰਘ, ਸਰਬਜੀਤ ਸਿੰਘ, ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ ਬਹੁਤ ਵੱਡੀ ਗਿਣਤੀ ਵਿਚ 'ਆਪ' ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 23 ਅਕਤੂਬਰ ਨੂੰ ਤੇਜਾ ਕਲਾਂ ਵਿਖੇ ਸ਼ਰਧਾ ਪੂਰਵਕ ਮਨਾਇਆ ਜਾਵੇਗਾ <br/>... ਅਗਲੀ ਖ਼ਬਰ ਬੀ.ਐੱਮ.ਐੱਸ.ਐੱਮ. ਗਰੁੱਪ ਆਫ਼ ਇੰਸਟੀਚਿਊਟ ਦੇ ਕਲਾਨੌਰ ਕੈਂਪਸ ਵਿਖੇ ਨੈਤਿਕ ਸਿੱਖਿਆ ਇਮਤਿਹਾਨ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।