13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਪ੍ਰਤਾਪ ਸਿੰਘ ਬਾਜਵਾ ਵਲੋਂ ਤਰਨ ਤਾਰਨ ਤੋਂ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ 'ਚ ਚੋਣ ਪ੍ਰਚਾਰ <br/>

ਪ੍ਰਤਾਪ ਸਿੰਘ ਬਾਜਵਾ ਤਰਨ ਤਾਰਨ ਵਿਖੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਸਮੇਂ | ਅਜੀਤ ਤਸਵੀਰ <br/> 20-10-2025
ਧਾਰੀਵਾਲ, 19 ਅਕਤੂਬਰ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਹੋ ਰਹੀ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਕਰਨਵੀਰ ਸਿੰਘ ਬੁਰਜ ਦੇ ਹੱਕ 'ਚ ਕਾਦੀਆਂ ਤੋਂ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਚੋਣ ਪ੍ਰਚਾਰ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਆਪਣੇ ਸੰਬੋਧਨ 'ਚ ਆਮ ਆਦਮੀ ਪਾਰਟੀ 'ਤੇ ਨਿਸ਼ਾਨੇ ਕੱਸਦਿਆਂ ਕਿਹਾ ਕਿ ਇਹ 'ਆਪ' ਵਾਲੇ ਬਿਨ੍ਹਾਂ ਤਜਰਬੇ ਦੇ ਬੇਈਮਾਨਾਂ ਦੀ ਜਮਾਤ ਹੈ | ਉਨ੍ਹਾਂ ਕਿਹਾ ਕਿ ਭਗਵੰਤ ਦੇ ਆਪਣੇ ਆਦਮੀ ਕੋਲੋਂ ਸਾਢੇ 7 ਕਰੋੜ ਰੁਪਏ ਦੀ ਰਾਸ਼ੀ, ਡੇਢ ਕਿਲੋ ਸੋਨਾ, 50 ਜਾਇਦਾਦਾਂ ਦਾ ਖੁਲਾਸਾ ਹੋਇਆ ਹੈ, ਜਿਹੜੇ ਲੋਕ ਆਪਣਾ ਹੀ ਸੋਚਦੇ ਹਨ, ਉਹ ਲੋਕਾਂ ਦਾ ਕੀ ਸੋਚਣਗੇ | ਉਨ੍ਹਾਂ ਕਿਹਾ ਕਿ ਅੱਜ ਇਸ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦੀ 180 ਈ.ਟੀ.ਟੀ. ਅਧਿਆਪਕ ਯੂਨੀਅਨ ਨਾਲ ਮੁਲਾਕਾਤ ਹੋਈ, ਜਿਸ ਨਾਲ 'ਆਪ' ਦੀ ਸਰਕਾਰ ਨੇ ਨੌਕਰੀ ਦੇਣ ਦਾ ਵਾਅਦਾ ਕੀਤਾ ਨਹੀਂ ਪੂਰਾ ਕੀਤਾ | ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਕਿ ਅਧਿਆਪਕ ਇਹ ਭੁੱਲ ਜਾਣ ਕਿ ਇਹ ਸਰਕਾਰ ਆਪਣਾ ਵਾਅਦਾ ਪੂਰਾ ਕਰੇਗੀ | ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਹਰ ਦੁੱਖ-ਸੁੱਖ ਦੀ ਭਾਈਵਾਲ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ ਆਪਣਾ ਕੀਮਤੀ ਵੋਟ ਦੇ ਕੇ ਕਾਮਯਾਬ ਕਰਨ | ਇਸ ਮੌਕੇ ਪੀ.ਪੀ.ਸੀ.ਸੀ. ਦੇ ਸੂਬਾ ਜਨਰਲ ਸਕੱਤਰ ਬਰਿੰਦਰ ਸਿੰਘ ਛੋਟੇਪੁਰ, ਬਲਾਕ ਧਾਰੀਵਾਲ ਦੇ ਪ੍ਰਧਾਨ ਗੁਰਨਾਮ ਸਿੰਘ ਜੱਫਰਵਾਲ, ਅਸ਼ੋਕ ਖੋਖਰ, ਵਿਲਸਨ ਮਸੀਹ, ਬਲਵਿੰਦਰ ਟਾਕ, ਸੋਨੂੰ ਕੋਟ ਸੰਤੋਖ ਰਾਏ, ਗਗਨਦੀਪ ਸਿੰਘ ਰਾਏ ਚੱਕ, ਕੁਲਵੰਤ ਸਿੰਘ ਰਾਏਚੱਕ, ਗਗਨਦੀਪ ਸੁਜਾਨਪੁਰ, ਸਾ. ਸਰਪੰਚ ਗੁਰਮੁੱਖ ਸਿੰਘ ਭੰਦੇਰ, ਵਿਜੇ ਪ੍ਰਧਾਨ, ਲੱਕੀ ਕੋਟ ਸੰਤੋਖ ਰਾਏ, ਲਾਲ ਮਸੀਹ, ਗੁਰਲਾਲ ਸਿੰਘ ਰਾਏਚੱਕ, ਸੁਖਮਨ ਸਿੰਘ ਰਾਏਚੱਕ, ਸਾ. ਚੇਅਰਮੈਨ ਜੇਮਸ ਮਸੀਹ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਵਿਦਿਆਰਥੀਆਂ 'ਚ ਰੰਗੋਲੀ, ਪੋਸਟਰ ਬਣਾਉਣ ਦੇ ਮੁਕਾਬਲੇ ਤੇ ਸੱਭਿਆਚਾਰਕ ਸਮਾਗਮ <br/> ਅਗਲੀ ਖ਼ਬਰ ਪਿੰਡ ਵੜਿੰਗ ਖੇੜਾ ਦੇ ਮੁਹਤਬਰਾਂ ਨੇ ਪਿੰਡ ਰਣਸੀਕਾ ਤੱਲਾ ਤੇ ਬਰਿਆਰ 'ਚ ਕਿਸਾਨਾਂ ਨੂੰ ਵੰਡਿਆ ਕਣਕ ਦਾ ਬੀਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।