ਧਾਰੀਵਾਲ, 23 ਅਕਤੂਬਰ (ਜੇਮਸ ਨਾਹਰ)-ਮਸੀਹ ਭਲਾਈ ਬੋਰਡ ਦੇ ਚੇਅਰਮੈਨ ਟਰਾਂਸਪੋਰਟ ਡੈਨੀਅਲ ਭੱਟੀ ਨਾਲ ਉਨ੍ਹਾਂ ਦੇ ਗ੍ਰਹਿ ਅੰਮਿ੍ਤਸਰ ਵਿਖੇ ਕਿ੍ਸ਼ਚਨ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਡੈਨੀਏਲ ਸਿੱਧੂ ਰਾਜੂਵਾਲ, ਪਾਸਟਰ ਪੀਟਰ ਮਸੀਹ, ਸਾਹਿਬ ਚੰਦ ਸਿੱਧੂ, ਪੀਟਰ ਭੱਟੀ ਤੇ ਰੋਬਿਨ ਮਸੀਹ ਛੀਨਾ ਵਲੋਂ ਮਸੀਹ ਲੋਕਾਂ ਦੇ ਮਸਲਿਆਂ ਸਬੰਧੀ ਅਹਿਮ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਮਸੀਹ ਲੋਕਾਂ ਦੇ ਮਸਲਿਆਂ ਦੇ ਹੱਲ ਤੇ ਆਉਣ ਵਾਲੇ ਦਿਨਾਂ 'ਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੁਚੇਤਗੜ੍ਹ ਵਿਖੇ ਹੋ ਰਹੀ 3 ਦਿਨਾਂ ਭਾਰੀ ਮਸੀਹ ਕਨਵੈਂਸ਼ਨ ਸਬੰਧੀ ਵਿਚਾਰ ਚਰਚਾ ਕੀਤੀ | ਇਸ ਦੌਰਾਨ ਚੇਅਰਮੈਨ ਡੈਨੀਅਲ ਭੱਟੀ ਨੇ ਕਿਹਾ ਕਿ ਉਹ ਮਸੀਹ ਕੌਮ ਦੇ ਭਖਦੇ ਮਸਲਿਆਂ ਦੇ ਹੱਲ ਲਈ ਹਰ ਸਮੇਂ ਵਚਨਬੱਧ ਹਨ | ਉਨ੍ਹਾਂ ਨੇ ਕਿਹਾ ਕਿ 3 ਰੋਜ ਮਸੀਹ ਕਨਵੈਂਸ਼ਨ ਵਿਚ ਉਹ ਆਪਣੇ ਸਾਥੀਆਂ ਸਮੇਤ ਵਧ ਚੜ੍ਹ ਕੇ ਸ਼ਮੂਲੀਅਤ ਕਰਨਗੇ |