28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਭਾਜਪਾ ਆਗੂ ਵਿਜੇ ਸੋਨੀ ਮੋਹਲੋਵਾਲੀ ਵਲੋਂ ਖਿਡਾਰਨ ਪਰਨੀਤ ਕੌਰ ਮੰਮਣ ਦਾ ਸਨਮਾਨ <br/>

ਪਿੰਡ ਮੰਮਣ ਦੀ ਨੈਸ਼ਨਲ ਖਿਡਾਰਨ ਪਰਨੀਤ ਕੌਰ ਜਾਗਰਾ ਨੂੰ ਸਨਮਾਨਿਤ ਕਰਦੇ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਤੇ ਹੋਰ | ਤਸਵੀਰ : ਕੁਲਦੀਪ ਸਿੰਘ ਸੋਨੂੰ <br/> 24-10-2025
ਧਿਆਨਪੁਰ, 23 ਅਕਤੂਬਰ (ਕੁਲਦੀਪ ਸਿੰਘ ਸੋਨੂੰ)-ਹਲਕਾ ਡੇਰਾ ਬਾਬਾ ਨਾਨਕ ਦੇ ਨਾਮਵਰ ਪਿੰਡ ਮੰਮਣ ਤੋਂ ਕੰਵਲਜੀਤ ਸਿੰਘ ਗੱਗੂ ਜਾਗਰਾ ਮੰਮਣ ਦੀ ਹੋਣਹਾਰ ਸਪੁੱਤਰੀ ਤੇ ਜਥੇਦਾਰ ਸੋਹਣ ਸਿੰਘ ਜਾਗਰਾ ਮੰਮਣ ਦੀ ਮਿਹਨਤੀ ਪੋਤਰੀ ਪਰਨੀਤ ਕੌਰ ਜਾਗਰਾ ਮੰਮਣ ਤਾਮਿਲਨਾਡੂ 'ਚ ਹੋਈ ਰਾਸ਼ਟਰੀ ਪੱਧਰੀ ਪ੍ਰਤੀਯੋਗਤਾ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗਮਾ ਜਿੱਤ ਕੇ ਜਦ ਆਪਣੇ ਪਿੰਡ ਮੰਮਣ ਵਿਖੇ ਪਹੁੰਚੀ ਤਾਂ ਹਲਕਾ ਡੇਰਾ ਬਾਬਾ ਨਾਨਕ ਤੋਂ ਭਾਜਪਾ ਦੇ ਸੀਨੀਅਰ ਆਗੂ, ਉੱਘੇ ਸਮਾਜ ਸੇਵਕ ਤੇ ਸਫ਼ਲ ਕਾਰੋਬਾਰੀ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਨੇ ਨਿੱਘਾ ਸਵਾਗਤ ਕੀਤਾ ਤੇ ਉਸ ਦਾ ਮੂੰਹ ਮਿੱਠਾ ਕਰਵਾ ਕੇ ਪਰਨੀਤ ਕੌਰ ਜਾਗਰਾ ਮੰਮਣ ਨੂੰ ਸਨਮਾਨਿਤ ਕੀਤਾ | ਇਸ ਸਬੰਧੀ ਪ੍ਰਧਾਨ ਵਿਜੇ ਸੋਨੀ ਮੋਹਲੋਵਾਲੀ ਨੇ ਦੱਸਿਆ ਕਿ ਪਰਨੀਤ ਕੌਰ ਜਾਗਰਾ ਨੇ ਛੋਟੀ ਉਮਰ 'ਚ ਬਹੁਤ ਵੱਡੀਆਂ-ਵੱਡੀਆਂ ਪੁਲਾਂਘਾਂ ਪੁੱਟ ਕੇ ਜਿੱਥੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ, ਉੱਥੇ ਇਲਾਕੇ ਦੀ ਸ਼ਾਨ ਨੂੰ ਵੀ ਚਾਰ ਚੰਨ੍ਹ ਲਗਾਏ ਹਨ | ਇਸ ਮੌਕੇ ਪ੍ਰਧਾਨ ਮੋਹਲੋਵਾਲੀ ਨੇ ਕਿਹਾ ਕਿ ਪਰਨੀਤ ਕੌਰ ਜਾਗਰਾ ਸਟਾਲਵਾਰਟ ਸਕੂਲ ਬਟਾਲਾ ਵਿਚ ਪੜ੍ਹਦੀ ਹੈ ਤੇ ਪਹਿਲਾਂ ਇਸ ਨੇ ਹਰਿਆਣਾ ਵਿਚ ਵਾਲੀਬਾਲ 'ਚ ਰਾਜ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਚਾਂਦੀ ਤਗਮਾ ਜਿੱਤ ਕੇ ਰਾਸ਼ਟਰੀ ਪੱਧਰ 'ਤੇ ਆਪਣੀ ਚੋਣ ਕਰਵਾਈ, ਜਿਸ ਕਰਕੇ ਉਸ ਨੂੰ ਤਮਿਲਨਾਡੂ ਵਿਚ ਰਾਸ਼ਟਰੀ ਪੱਧਰ 'ਤੇ ਆਪਣੇ ਦਾਦਾ ਜਥੇਦਾਰ ਸੋਹਣ ਸਿੰਘ ਤੇ ਪਿਤਾ ਸ: ਕੰਵਲਜੀਤ ਸਿੰਘ ਜਾਗਰਾ ਦਾ ਨਾਂਅ ਰੌਸ਼ਨ ਕਰਕੇ ਨੌਜਵਾਨ ਖਿਡਾਰੀਆਂ ਲਈ ਲਈ ਪ੍ਰੇਰਨਾਸ੍ਰੋਤ ਬਨਣ ਦਾ ਮੌਕਾ ਮਿਲਿਆ |

ਪਿਛਲੀ ਖ਼ਬਰ 'ਸੜਕ ਬਣਾਓ ਸੰਘਰਸ਼' ਕਮੇਟੀ ਵਲੋਂ ਕਿਲ੍ਹਾ ਲਾਲ ਸਿੰਘ ਵਿਖੇ ਮੀਟਿੰਗ <br/> ਅਗਲੀ ਖ਼ਬਰ ਮਸੀਹ ਭਲਾਈ ਬੋਰਡ ਦੇ ਚੇਅਰਮੈਨ ਡੈਨੀਅਲ ਭੱਟੀ ਨਾਲ ਮਸੀਹ ਆਗੂਆਂ ਵਲੋਂ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।