ਕਿਲ੍ਹਾ ਲਾਲ ਸਿੰਘ, 23 ਅਕਤੂਬਰ (ਬਲਬੀਰ ਸਿੰਘ)-ਬਟਾਲਾ-ਡੇਰਾ ਬਾਬਾ ਨਾਨਕ ਮੁੱਖ ਰੋਡ ਜੋ ਕਿ ਅੱਡਾ ਤਾਰਾਗੜ੍ਹ ਤੋਂ ਧਰਮਕੋਟ ਬੱਗਾ, ਕਿਲ੍ਹਾ ਲਾਲ ਸਿੰਘ, ਬਿਜਲੀਵਾਲ ਮੋੜ ਤੱਕ ਪੂਰੀ ਤਰ੍ਹਾਂ ਨਾਲ ਟੁੱਟ ਚੁੱਕਾ ਹੈ, ਜਿਸ ਦੀ ਵਜ੍ਹਾ ਨਾਲ ਇਸ ਰੋਡ 'ਤੇ ਕਰੀਬ ਰੋਜ਼ ਹੀ ਜਾਨਲੇਵਾ ਹਾਦਸੇ ਹੁੰਦੇ ਰਹਿੰਦੇ ਹਨ, ਜਿਸ ਤੋਂ ਦੁਖੀ ਹੋ ਕੇ ਇਲਾਕੇ ਦੇ ਵੱਡੀ ਗਿਣਤੀ 'ਚ ਪਿੰਡਾਂ ਦੇ ਲੋਕਾਂ ਵਲੋਂ 'ਸੜਕ ਬਣਾਓ ਸੰਘਰਸ਼' ਗੈਰ ਰਾਜਨੀਤਿਕ ਕਮੇਟੀ ਦਾ ਗਠਨ ਕੀਤਾ ਗਿਆ | ਅੱਜ ਕਮੇਟੀ ਵਲੋਂ ਪਹਿਲੀ ਤੇ ਅਹਿਮ ਮੀਟਿੰਗ ਕਿਲ੍ਹਾ ਲਾਲ ਸਿੰਘ ਦੇ ਗੁਰਦੁਆਰਾ ਸਾਹਿਬ ਵਿਖੇ ਕਮੇਟੀ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਕੰਵਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪ੍ਰਧਾਨ ਕੰਵਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪਿਛਲੇ ਕਰੀਬ 4 ਸਾਲ ਤੋਂ ਇਹ ਰੋਡ ਬੁਰੀ ਤਰ੍ਹਾਂ ਟੁੱਟਾ ਹੋਇਆ ਹੈ, ਜਿਸ ਦਾ ਮੁੱਖ ਕਾਰਨ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਕਿਲ੍ਹਾ ਲਾਲ ਸਿੰਘ ਵਿਖੇ ਬਣਾਇਆ ਹੋਇਆ ਪਲਾਂਟ ਹੈ | ਇਸ ਪਲਾਂਟ 'ਚ ਵੱਡੇ-ਵੱਡੇ ਟਿੱਪਰ ਲਗਾਤਾਰ ਆਉਂਦੇ-ਜਾਂਦੇ ਹਨ, ਜਿਸ ਕਰਕੇ ਇਹ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ, ਜਿਸ ਕਾਰਨ ਅਨੇਕਾਂ ਹਾਦਸੇ ਹੋ ਚੁੱਕੇ ਹਨ, ਜਿਸ ਵਿਚ ਕਈ ਅਨਮੋਲ ਜ਼ਿੰਦਗੀਆਂ ਖ਼ਤਮ ਹੋ ਗਈਆਂ ਤੇ ਅਨੇਕਾਂ ਬੁਰੀ ਤਰ੍ਹਾਂ ਜ਼ਖ਼ਮੀ ਵੀ ਹੋਏ | ਹਰ ਸਮੇਂ ਵੱਡੀ ਗਿਣਤੀ 'ਚ ਧੂੜ-ਮਿੱਟੀ ਉੱਡਦੀ ਰਹਿੰਦੀ ਹੈ, ਜਿਸ ਕਰਕੇ ਇਲਾਕੇ ਦੇ ਲੋਕ ਬਿਮਾਰ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਕੁਝ ਦਿਨਾਂ 'ਚ ਇਹ ਰੋਡ ਪੂਰੀ ਤਰ੍ਹਾਂ ਨਵੀਂ ਨਾ ਬਣਾਈ ਗਈ ਤਾਂ ਅਸੀਂ ਤੇਜ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ | ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਸਰਵਾਲੀ, ਕੁਲਦੀਪ ਸਿੰਘ ਕਾਹਲੋਂ ਸਰਵਾਲੀ ਸਾਬਕਾ ਚੇਅਰਮੈਨ, ਸਤਬੀਰ ਸਿੰਘ ਮਿਰਜਾਜਾਨ, ਜਸਵਿੰਦਰ ਸਿੰਘ ਚੰਦੂ ਸੂਜਾ, ਸਤਨਾਮ ਸਿੰਘ ਹੈਪੀ, ਸਰਪੰਚ ਇਕਬਾਲ ਸਿੰਘ, ਮਾਸਟਰ ਆਸਾ ਸਿੰਘ, ਮਨਜਿੰਦਰ ਸਿੰਘ ਬਿਜਲੀਵਾਲ, ਬਿਸ਼ਨ ਸਿੰਘ, ਮਨਜੀਤ ਸਿੰਘ ਲੂਥਰਾ, ਗੁਰਦਿਆਲ ਸਿੰਘ, ਤਰਲੋਚਨ ਸਿੰਘ, ਹਰਭਜਨ ਸਿੰਘ ਅਕਰਪੁਰਾ, ਸਤਨਾਮ ਸਿੰਘ ਚੰਦਕੇ, ਕੁਲਦੀਪ ਸਿੰਘ ਚੰਦੂ ਮਾਂਜਾ, ਪ੍ਰਵੇਸ਼ ਕੁਮਾਰ, ਦਿਲਰਾਜ ਸਿੰਘ, ਝਿਰਮਲ ਸਿੰਘ, ਕਾਮਰੇਡ ਜਗੀਰ ਸਿੰਘ, ਹਰਵੰਤ ਸਿੰਘਘ, ਡਾ. ਜਸਵਿੰਦਰ ਸਿੰਘ, ਜਤਿੰਦਰ ਸਿੰਘ, ਰਣਜੀਤ ਸਿੰਘ ਫ਼ੌਜੀ, ਮੰਗਲ ਸਿੰਘ, ਸੁੱਖ ਭਾਗੋਵਾਲ, ਲਵਲੀ ਰੰਧਾਵਾ, ਸੁਖਜੀਤ ਸਿੰਘ ਹਰਦੋਝੰਡੇ, ਪਵਨਦੀਪ ਪ੍ਰਧਾਨ ਵੇਰਕਾ ਪਲਾਂਟ, ਗੁਲਾਬ ਸਿੰਘ, ਟਿੱਕਾ ਰੰਧਾਵਾ ਆਦਿ ਲੋਕ ਹਾਜ਼ਰ ਸਨ |