31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਜੰਗਲਾਤ ਵਰਕਰਜ਼ ਯੂਨੀਅਨ ਵਲੋਂ ਤਰਨ ਤਾਰਨ ਵਿਖੇ 6 ਨੂੰ ਰੋਸ ਧਰਨੇ ਦਾ ਐਲਾਨ

ਅਜੀਤ ਡੈਸਕ 04-11-2025
ਗੁਰਦਾਸਪੁਰ, 3 ਨਵੰਬਰ (ਚੱਕਰਾਜਾ)- ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ ਦੀ ਪ੍ਰਧਾਨਗੀ ਹੇਠ ਹੋਈ | ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਭਾਗੋਵਾਲ ਨੇ ਦੱਸਿਆ ਕਿ ਵਣ ਤੇ ਜੰਗਲੀ ਜੀਵ ਵਿਭਾਗ 'ਚ ਕੰਮ ਕਰਦੇ ਕਾਮਿਆਂ ਦੀਆਂ ਮੰਗਾਂ ਸੰਬੰਧੀ ਵਣ ਮੰਤਰੀ ਤੇ ਵਿੱਤ ਮੰਤਰੀ ਨਾਲ ਅਨੇਕਾਂ ਮੀਟਿੰਗਾਂ ਹੋਈਆਂ ਜਿਸ ਵਿਚ ਵਣ ਤੇ ਜੰਗਲੀ ਜੀਵ ਵਿਭਾਗ ਵਿਚ ਲਗਾਤਾਰ ਸਾਲ 2006 ਤੱਕ 10 ਸਾਲ ਪੂਰੇ ਕਰਦੇ 14 ਕਾਮਿਆਂ ਨੂੰ ਪੱਕਿਆ ਕਰਵਾਉਣ ਅਤੇ ਸੀਨੀਅਰ ਅਨਪੜ੍ਹ ਕਾਮਿਆਂ ਨੂੰ ਬਿਨਾਂ ਸ਼ਰਤ ਪੱਕੇ ਕੀਤੇ ਜਾਣ ਦੀ ਮੰਗ ਕੀਤੀ ਗਈ | ਉਨ੍ਹਾਂ ਕਿਹਾ ਕਿ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਸੀਨੀਅਰ ਕਾਮਿਆਂ ਨੰੂ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਅਧੀਨ ਰੈਗੂਲਰ ਕੀਤਾ ਹੈ ਪਰ ਪੰਜਾਬ ਸਰਕਾਰ ਵਲੋਂ ਬਾਕੀ ਸੀਨੀਅਰ ਕਾਮਿਆਂ ਨੂੰ ਪੱਕਾ ਕਰਨ ਲਈ ਆਨਾਕਾਨੀ ਕੀਤੀ ਜਾ ਰਹੀ ਹੈ ਤੇ ਮੁੱਖ ਮੰਤਰੀ ਪੰਜਾਬ ਵਲੋਂ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਕਾਮਿਆਂ ਨੂੰ 30 ਜੁਲਾਈ ਨੂੰ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਦੇ ਕੇ ਪੱਕੇ ਕੀਤੇ ਕਾਮਿਆਂ ਨੂੰ ਕੱਚੇ ਕਾਮਿਆਂ ਵਾਲੀਆਂ ਤਨਖ਼ਾਹਾਂ ਦੇ ਕੇ ਸਰਕਾਰ ਨੇ ਕੋਝਾ ਮਜ਼ਾਕ ਕੀਤਾ ਹੈ ਜਿਸ ਕਾਰਨ ਫ਼ੀਲਡ ਦੇ ਕਾਮਿਆ ਵਿਚ ਭਾਰੀ ਰੋਸ ਹੈ ਜਿਸ ਲਈ ਜਥੇਬੰਦੀ ਨੇ ਫ਼ੈਸਲਾ ਕੀਤਾ ਕਿ ਤਰਨ ਤਾਰਨ ਵਿਖੇ 6 ਨਵੰਬਰ ਨੂੰ ਰੋਸ ਧਰਨਾ ਦੇਣ ਉਪਰੰਤ ਝੰਡਾ ਮਾਰਚ ਕੱਢਿਆ ਜਾਵੇਗਾ | ਇਸ ਮੌਕੇ ਬਲਵਿੰਦਰ ਸਿੰਘ ਗੁਰਦਾਸਪੁਰ, ਰੂਪ ਬਸੰਤ ਅਲੀਵਾਲ, ਕੁਲਵੰਤ ਸਿੰਘ ਅਲੀਵਾਲ, ਜਸਵੰਤ ਸਿੰਘ, ਬਲਜੀਤ ਸਿੰਘ ਅਲੀਵਾਲ, ਸੁਰਿੰਦਰ ਕੁਮਾਰ ਧਾਰੀਵਾਲ, ਨਿਰਮਲ ਸਿੰਘ ਗੁਰਦਾਸਪੁਰ, ਬਲਵਿੰਦਰ ਸਿੰਘ ਅਲੀਵਾਲ ਅਤੇ ਬਲਜੀਤ ਸਿੰਘ ਦਾਬਾਂਵਾਲੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ਾ ਤਸਕਰ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਸੀਨੀਅਰ ਡਾਕਟਰ ਦੇ ਡਰਾਈਵਰ 'ਤੇ ਹਮਲਾ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।