21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਦਾਣਾ ਮੰਡੀ ਤਾਰਾਗੜ੍ਹ ਦੇ ਸਾਹਮਣੇ ਨੋਮਨੀ 'ਤੇ ਬਣੇ ਪੁਲ ਦੀ ਹਾਲਤ ਖਸਤਾ

ਅਜੀਤ ਡੈਸਕ 05-11-2025
ਤਾਰਾਗੜ੍ਹ, 4 ਨਵੰਬਰ (ਸੋਹਨ ਲਾਲ)-ਦੀਨਾਨਗਰ-ਪਰਮਾਨੰਦ ਤੋਂ ਨਰੋਟ ਜੈਮਲ ਸਿੰਘ ਸੜਕ 'ਤੇ ਵਾਇਆ ਤਾਰਾਗੜ੍ਹ ਵਿਖੇ ਪੁਲ ਨੂੰ ਬਣੇ ਤਕਰੀਬਨ ਤਿੰਨ ਸਾਲ ਹੋ ਗਏ ਹਨ | ਪਰ ਇੰਨ੍ਹੇ ਥੋੜੇ੍ਹ ਸਮੇਂ ਵਿਚ ਹੀ ਪੁਲ ਜਗ੍ਹਾ-ਜਗ੍ਹਾ ਤੋਂ ਟੁੱਟ ਗਿਆ ਹੈ | ਇਹ ਪੁਲ ਸੀਮਾ ਸੜਕ ਸੰਗਠਨ (ਬੇਗਲ ਸੇਤੂ) ਕੇਂਦਰੀ ਮੰਤਰੀ ਰਾਜਨਾਥ ਸਿੰਘ ਵਲੋਂ ਸਤੰਬਰ 2022 ਨੂੰ ਲੋਕ ਸਮਰਪਿਤ ਕੀਤਾ ਗਿਆ ਸੀ | ਇਸ ਪੁਲ ਨੂੰ ਬਣੇ ਤਿੰਨ ਸਾਲ ਹੀ ਹੋਏ ਹਨ | ਪਰ ਇਸ ਪੁਲ ਦੀ ਹਾਲਤ ਬਹੁਤ ਹੀ ਨਾਜ਼ੁਕ ਅਤੇ ਤਰਸਯੋਗ ਬਣੀ ਹੋਈ ਹੈ | 'ਅਜੀਤ' ਨਾਲ ਗੱਲਬਾਤ ਦੌਰਾਨ ਇਲਾਕਾ ਨਿਵਾਸੀ ਰਾਜੇਸ਼ ਕੁਮਾਰ ਘੁੱਦਾ, ਠਾਕੁਰ ਸਰਬਜੀਤ ਸਿੰਘ, ਸ਼ੇਰ ਸਿੰਘ, ਫ਼ੌਜੀ ਸਤੀਸ਼ ਕੁਮਾਰ, ਜੋਗਿੰਦਰ ਸਿੰਘ, ਬਾਲ ਕਿ੍ਸ਼ਨ ਸੈਣੀ, ਫ਼ੌਜੀ ਰਜਿੰਦਰ ਕੁਮਾਰ, ਰਿਤੂ ਸੈਣੀ, ਠਾਕੁਰ ਬੰਦਨਾ, ਰਾਜ ਰਾਣੀ, ਸਵਰਨ ਕੌਰ, ਸੁਦੇਸ਼ ਕੁਮਾਰੀ ਆਦਿ ਨੇ ਦੱਸਿਆ ਕਿ ਪਹਿਲਾਂ ਵੀ ਇਸ ਪੁਲ ਬਾਰੇ ਅਖ਼ਬਾਰ ਮਾਧਿਅਮ ਪ੍ਰਸ਼ਾਸਨ ਅਤੇ ਸਰਕਾਰ ਨੂੰ ਜਾਣਕਾਰੀ ਦਿੱਤੀ ਗਈ ਸੀ | ਪਰ ਪ੍ਰਸ਼ਾਸਨ ਅਤੇ ਨਾ ਹੀ ਸਰਕਾਰ ਨੇ ਇਸ ਬਾਰੇ ਕੋਈ ਠੋਸ ਕਦਮ ਪੁੱਟੇ | ਪਰ ਪੁਲ ਬਣਾਉਣ ਵਾਲੇ ਠੇਕੇਦਾਰਾਂ ਨੇ ਇਸ ਪੁਲ ਨੂੰ ਦੋ ਤਿੰਨ ਵਾਰੀ ਰੋੜੇ ਆਦਿ ਪਾ ਕੇ ਠੀਕ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ | ਪਰ ਫਿਰ ਵੀ ਇਸ ਪੁਲ ਦੀਆਂ ਤਾਰਾਂ, ਸਰੀਏ ਆਦਿ ਬਾਹਰ ਨਿਕਲ ਗਏ ਹਨ ਅਤੇ ਆਉਣ ਜਾਣ ਵਾਲੀਆਂ ਗੱਡੀਆਂ, ਮੋਟਰਸਾਈਕਲ, ਸਕੂਟਰੀਆਂ ਆਦਿ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਪੁਲ ਦੀ ਹਾਲਤ ਇੰਨ੍ਹੀ ਖ਼ਰਾਬ ਹੋ ਚੁੱਕੀ ਹੈ ਕਿ ਕਦੇ ਵੀ ਕੋਈ ਦੁਰਘਟਨਾ ਹੋ ਸਕਦੀ ਹੈ | ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਤੋਂ ਫਿਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਪੁਲ ਨੂੰ ਬਣਾਉਣ ਵਾਲਿਆਂ ਦੀ ਇੰਨਕੁਆਰੀ ਕੀਤੀ ਜਾਵੇ ਅਤੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਪੁਲ 'ਤੇ ਲੱਗੇ ਮਟੀਰੀਅਲ ਦੀ ਮੁਕੰਮਲ ਜਾਂਚ ਕੀਤੀ ਜਾਵੇ ਤਾਂ ਜੋ ਇਲਾਕੇ ਦੇ ਲੋਕਾਂ ਨੂੰ ਇਸ ਤੋਂ ਰਾਹਤ ਮਿਲ ਸਕੇ |
ਪਿਛਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਅੱਜ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ-ਜਥੇਦਾਰ ਗੁਲਾਟੀ ਅਗਲੀ ਖ਼ਬਰ ਪਠਾਨਕੋਟ ਦੇ ਖਿਡਾਰੀਆਂ ਨੇ ਪੰਜਾਬ ਸਟੇਟ ਤਾਈਕਵਾਂਡੋ ਚੈਂਪੀਅਨਸ਼ਿਪ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਕੀਤਾ ਰੌਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।