03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਸਾਲਾਨਾ ਟੂਰਨਾਮੈਂਟ ਸੰਬੰਧੀ ਮੀਟਿੰਗ

ਅਜੀਤ ਡੈਸਕ 21-11-2025
ਨਿੱਕੇ ਘੁੰਮਣ, 20 ਨਵੰਬਰ (ਸਤਬੀਰ ਸਿੰਘ ਘੁੰਮਣ)- ਜੱਗਾ, ਹਿੰਦਾ, ਦਰਸ਼ਨ, ਫੁੱਟਬਾਲ ਅਕੈਡਮੀ ਬੂਲੇਵਾਲ ਵਲੋਂ ਸਾਲਾਨਾ ਫੁੱਟਬਾਲ ਟੂਰਨਾਮੈਂਟ ਤੇ ਖੇਡਾਂ ਨੂੰ ਹੋਰ ਪ੍ਰਫ਼ੁੱਲਿਤ ਕਰਨ ਲਈ ਸਮੂਹ ਅਕੈਡਮੀ ਮੈਂਬਰਾਂ ਦੀ ਵਿਸ਼ੇਸ਼ ਇਕੱਰਤਤਾ ਖੇਡ ਸਟੇਡੀਅਮ ਬੂਲੇਵਾਲ ਵਿਖੇ ਹੋਈ ਜਿਸ ਵਿਚ ਸਭ ਤੋਂ ਪਹਿਲਾਂ ਫੁੱਟਬਾਲ ਜਗਤ ਦੇ ਮਹਾਨ ਸਵਰਗੀ ਖਿਡਾਰੀਆਂ ਜੱਗਾ, ਹਿੰਦਾ, ਦਰਸ਼ਨ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕਰ ਕੇ ਉਨ੍ਹਾਂ ਦੀ ਯਾਦ ਵਿਚ ਸਾਲਾਨਾ ਫੁੱਟਬਾਲ ਟੂਰਨਾਮੈਂਟ 12 ਤੋਂ 15 ਫਰਵਰੀ ਨੂੰ ਕਰਵਾਉਣ ਦਾ ਐਲਾਨ ਕੀਤਾ ਗਿਆ | ਇਸ ਮੌਕੇ ਸ: ਸੂਬਾ ਸਿੰਘ ਐਸ.ਪੀ. ਪੰਜਾਬ ਪੁਲਿਸ, ਭੁਪਿੰਦਰ ਸਿੰਘ ਰੰਧਾਵਾ, ਸਰਪੰਚ ਅੰਮਿ੍ਤਪਾਲ ਸਿੰਘ, ਬਲਜੀਤ ਸਿੰਘ ਰੰਧਾਵਾ, ਹਰਜਿੰਦਰ ਸਿੰਘ, ਜਤਿੰਦਰ ਸਿੰਘ, ਉਪਕਾਰ ਸਿੰਘ, ਗੁਲਜਾਰ ਮਸੀਹ, ਸ਼ਰਨਜੀਤ ਸਿੰਘ ਕੋਚ, ਰਵਿੰਦਰਪਾਲ ਸਿੰਘ, ਰਾਜਬੀਰ ਸਿੰਘ, ਸਵਿੰਦਰ ਸਿੰਘ ਸਾ. ਸਰਪੰਚ, ਹਰਦੇਵ ਸਿੰਘ, ਹਰਬੰਸ ਸਿੰਘ, ਮਾ. ਲਖਬੀਰ ਸਿੰਘ ਸਮੇਤ ਹੋਰ ਖਿਡਾਰੀਆਂ ਨੇ ਇਸ ਇਕੱਤਰਤਾ ਵਿਚ ਸ਼ਮੂਲੀਅਤ ਕੀਤੀ | ਭੁਪਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੱਗਾ, ਹਿੰਦਾ, ਦਰਸ਼ਨ ਫੁੱਟਬਾਲ ਅਕੈਡਮੀ ਵਲੋਂ ਜਿੱਥੇ ਹੋਣ ਵਾਲੇ ਸਾਲਾਨਾ ਟੂਰਨਾਮੈਂਟ ਦੀਆਂ ਤਿਆਰੀਆਂ ਵਿਸ਼ਾਲ ਪੱਧਰ 'ਤੇ ਆਰੰਭ ਕਰ ਦਿੱਤੀਆਂ ਹਨ, ਉਸ ਦੇ ਨਾਲ ਹੀ ਨਵੇਂ ਸਾਲ ਦੌਰਾਨ ਵੱਡੇ ਉਪਰਾਲੇ ਕਰ ਕੇ ਵੱਡੀ ਪੱਧਰ 'ਤੇ ਬੱਚਿਆਂ ਨੂੰ ਫੁੱਟਬਾਲ ਖੇਡ ਵੱਲ ਪ੍ਰੇਰਿਤ ਕੀਤਾ ਜਾਵੇਗਾ | ਖੇਡਣ ਵਾਲੇ ਬੱਚਿਆਂ ਨੂੰ ਅਕੈਡਮੀ ਵਲੋਂ ਖੇਡਾਂ ਦਾ ਸਾਮਾਨ ਵਰਦੀਆਂ, ਖੁਰਾਕ ਆਦਿ ਦਾ ਵੀ ਵਿਸ਼ੇਸ਼ ਪ੍ਰਬੰਧ ਕਰਨ ਦੇ ਉਪਰਾਲੇ ਕੀਤੇ ਜਾਣਗੇ | ਇਸ ਮੌਕੇ ਸਮੂਹ ਅਕੈਡਮੀ ਅਹੁਦੇਦਾਰਾਂ ਤੇ ਖੇਡ ਪ੍ਰੇਮੀਆਂ ਵਲੋਂ ਜੱਗਾ, ਹਿੰਦਾ, ਦਰਸ਼ਨ ਯਾਦਗਾਰੀ ਟੂਰਨਾਮੈਂਟ ਦਾ ਪੋਸਟਰ ਵੀ ਜਾਰੀ ਕੀਤਾ ਗਿਆ |
ਪਿਛਲੀ ਖ਼ਬਰ ਵਿਧਾਇਕ ਪਾਹੜਾ ਨੇ 23ਵੀਂ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ 'ਚ ਤਗਮਾ ਜਿੱਤਣ ਵਾਲੇ ਐਥਲੀਟ ਰਛਪਾਲ ਸਿੰਘ ਨੂੰ ਕੀਤਾ ਸਨ... ਅਗਲੀ ਖ਼ਬਰ ਸੇਂਟ ਮੇਰੀਜ਼ ਤੇ ਹੈਪੀ ਸਕੂਲ ਦੀ ਸਾਲਾਨਾ ਸਪੋਰਟਸ ਮੀਟ ਧੂਮਧਾਮ ਨਾਲ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।