10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

24ਵੀਂ ਬਟਾਲੀਅਨ ਨੇ ਬੀ.ਐੱਸ.ਐੱਫ. ਦੀ 60ਵੀਂ ਵਰ੍ਹੇਗੰਢ ਮਨਾਈ

ਅਜੀਤ ਡੈਸਕ 23-11-2025
ਪਠਾਨਕੋਟ, 22 ਨਵੰਬਰ (ਸੰਧੂ)- ਸੀਮਾ ਸੁਰੱਖਿਆ ਫੋਰਸ ਦੀ 60ਵੀਂ ਵਰ੍ਹੇਗੰਢ ਮੌਕੇ 24ਵੀਂ ਬਟਾਲੀਅਨ ਨੇ ਨਿੱਜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਵਿਵੇਕ ਸਿੰਘ ਦੀ ਪ੍ਰਧਾਨਗੀ ਹੇਠ ਦੇਸ਼ ਭਗਤੀ ਪ੍ਰੋਗਰਾਮ ਕਰਵਾਇਆ | ਪ੍ਰੋਗਰਾਮ ਵਿਚ ਸੈਕਟਰ ਹੈੱਡਕੁਆਰਟਰ ਗੁਰਦਾਸਪੁਰ ਦੇ ਡੀ.ਆਈ.ਜੀ. ਜਸਵਿੰਦਰ ਕੁਮਾਰ ਬਿਰਦੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਦੀ ਪਤਨੀ ਤੇ ਬੀ.ਐੱਸ.ਐੱਫ. ਪਤਨੀਆਂ ਭਲਾਈ ਐਸੋਸੀਏਸ਼ਨ ਦੀ ਪ੍ਰਧਾਨ ਨੀਲਮ ਬਿਰਦੀ, ਦੀਪਕ ਕੁਮਾਵਤ, ਕਮਾਡੈਂਟ (ਓਪਸ), ਸੈਕਟਰ ਹੈੱਡਕੁਆਰਟਰ ਗੁਰਦਾਸਪੁਰ ਰਾਜੇਸ਼ ਯਾਦਵ, ਕਮਾਡੈਂਟ 24ਵੀਂ ਬਟਾਲੀਅਨ ਕੁੰਵਰ ਰਵਿੰਦਰ ਸਿੰਘ ਵਿੱਕੀ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਜੀਵਨ ਗੁਪਤਾ, ਯੂਨੀਵਰਸਿਟੀ ਦੇ ਪ੍ਰੋ: ਵਾਈਸ ਚਾਂਸਲਰ ਮਨੀਸ਼ ਕੁਮਾਰ ਸ੍ਰੀਵਾਸਤਵ ਤੇ ਬੀ.ਐੱਸ.ਐੱਫ. ਅਧਿਕਾਰੀ ਤੇ ਸੈਨਿਕ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਸਭ ਤੋਂ ਪਹਿਲਾਂ ਯੂਨੀਵਰਸਿਟੀ ਦੇ ਐਨ.ਸੀ.ਸੀ. ਕੈਡਿਟਾਂ ਨੇ ਡੀ.ਆਈ.ਜੀ. ਜਸਵਿੰਦਰ ਕੁਮਾਰ ਬਿਰਦੀ ਨੂੰ 'ਗਾਰਡ ਆਫ਼ ਆਨਰ' ਪੇਸ਼ ਕੀਤਾ | ਇਸ ਤੋਂ ਬਾਅਦ ਮੁੱਖ ਮਹਿਮਾਨ ਤੇ ਹੋਰ ਮਹਿਮਾਨਾਂ ਨੇ ਸ਼ਮ੍ਹਾਂ ਜਗਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ | ਪ੍ਰੋਗਰਾਮ ਦੇ ਅੰਤ ਵਿਚ ਯੂਨੀਵਰਸਿਟੀ ਦੇ ਚਾਂਸਲਰ ਡਾ: ਵਿਵੇਕ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਬਰਾਬਰ 58 ਪ੍ਰਤੀਸ਼ਤ ਡੀ.ਏ. ਪ੍ਰਦਾਨ ਕਰੇ- ਆਗੂ ਅਗਲੀ ਖ਼ਬਰ ਇਸਲਾਮਾਬਾਦ ਮੁਹੱਲੇ 'ਚ ਘਰਾਂ ਉੱਪਰ ਵੱਜਦੇ ਹਨ ਪੱਥਰ ਤੇ ਲੋਹੇ ਦੇ ਤਾਲੇ, ਲੋਕਾਂ 'ਚ ਦਹਿਸ਼ਤ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।