03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ ਸ਼ੋ੍ਰਮਣੀ ਅਕਾਲੀ ਦਲ ਕਰੇਗਾ ਸ਼ਾਨਦਾਰ ਜਿੱਤ ਪ੍ਰਾਪਤ : ਆਗੂ

ਅਜੀਤ ਡੈਸਕ 06-12-2025
ਕੋਟਲੀ ਸੂਰਤ ਮੱਲ੍ਹੀ, 5 ਦਸੰਬਰ (ਕੁਲਦੀਪ ਸਿੰਘ ਨਾਗਰਾ)- ਪੰਜਾਬ 'ਚ 14 ਦਸੰਬਰ ਨੂੰ ਹੋ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਸ਼ੋ੍ਰਮਣੀ ਅਕਾਲੀ ਦਲ ਵਰਕਰਾਂ ਵਿਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਸ਼ੋ੍ਰਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਜਥੇਦਾਰ ਕੁਲਜੀਤ ਸਿੰਘ ਮਝੈਲ, ਸਰਕਲ ਪ੍ਰਧਾਨ ਬਲਵਿੰਦਰ ਸਿੰਘ ਢਿੱਲਵਾਂ ਤੇ ਚੇਅਰਮੈਨ ਸਰਬਜੀਤ ਸਿੰਘ ਸਾਬੀ ਨੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਉਮੀਵਦਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਉਪਰੰਤ ਕੀਤਾ | ਉਨ੍ਹਾਂ ਦੱਸਿਆ ਕਿ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਅਧੀਨ ਪੈਂਦੇ 17 ਸੰਮਤੀ ਜ਼ੋਨਾਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਚੋਣ ਲੜਨ ਲਈ ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ ਹਨ, ਜਦੋਂ ਕਿ ਡੇਰਾ ਬਾਬਾ ਨਾਨਕ ਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਲਈ ਜਸਮੀਤ ਕੌਰ ਢਿੱਲਵਾਂ, ਹਰਸਿਮਰਨ ਸਿੰਘ ਬਾਜਵਾ ਤੇ ਮੰਗਲ ਸਿੰਘ ਪੱਬਾਂਰਾਲੀ ਵਲੋਂ ਆਪੋ-ਆਪਣੇ ਨਾਮਜ਼ਦਗੀ ਪੇਪਰ ਦਾਖਲ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਇਨ੍ਹਾਂ ਪੇਂਡੂ ਚੋਣਾਂ ਵਿਚ ਬੜੇ ਉਤਸ਼ਾਹ ਨਾਲ ਹਿੱਸਾ ਲੈ ਰਿਹਾ ਹੈ ਤੇ ਲੋਕਾਂ ਵਲੋਂ ਸੋ੍ਰਮਣੀ ਅਕਾਲੀ ਦਲ ਨੂੰ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ | ਇਸ ਮੌਕੇ ਸਾਬਕਾ ਚੇਅਰਮੈਨ ਅਮਰੀਕ ਸਿੰਘ, ਤੇਜਬੀਰ ਸਿੰਘ ਦਿਓਲ ਪੀ.ਏ., ਸਰਪੰਚ ਕਸ਼ਮੀਰ ਸਿੰਘ ਰਣਸੀਕਾ ਤੱਲਾ, ਸਾ. ਸਰਪੰਚ ਹਰਜਿੰਦਰ ਸਿੰਘ, ਥਾਣੇਦਾਰ ਗੁਰਮੇਜ਼ ਸਿੰਘ ਕੋਟਲੀ, ਕਰਮਜੀਤ ਸਿੰਘ ਢਿੱਲੋਂ, ਸੁਲੱਖਣ ਸਿੰਘ ਮਲਕਪੁਰ, ਸਰਪੰਚ ਨਾਨਕ ਸਿੰਘ ਢੇਸੀਆਂ, ਸਰਵਨ ਸਿੰਘ ਲੁਕਮਾਨੀਆਂ, ਬਲਜੀਤ ਸਿੰਘ ਦੋਲੋਵਾਲ, ਪ੍ਰਭਜੋਤ ਸਿੰਘ ਦੋਲੋਵਾਲ, ਬਲਕਾਰ ਸਿੰਘ ਚੈਨੇਵਾਲ, ਧਰਮਿੰਦਰ ਸਿੰੋਘ ਬੱਬਾ, ਸੁਖਦੇਵ ਸਿੰਘ ਮੰਮਣ, ਸਤਨਾਮ ਸਿੰਘ ਭਗਵਾਨਪੁਰ, ਸਤਨਾਮ ਸਿੰਘ ਫ਼ੌਜੀ ਬਰਿਆਰ, ਬਲਵਿੰਦਰ ਸਿੰਘ ਗਾਜੀਨੰਗਲ, ਜਥੇਦਾਰ ਗੁਰਪ੍ਰੀਤ ਸਿੰਘ ਡੇਰਾ ਪਠਾਣਾ, ਬਲਵੰਤ ਸਿੰਘ ਅਲੀਨੰਗਲ, ਬਲਜੀਤ ਸਿੰਘ ਰਹੀਮਾਬਾਦ, ਗੁਰਿੰਦਰ ਸਿੰਘ ਗੋਰਾ ਜੀਵਨ ਨੰਗਲ, ਚਰਨਜੀਤ ਸਿੰਘ ਕਾਲਾ ਭੁੱਲਰ, ਬਲਰਾਜ ਸਿੰਘ ਅਠਵਾਲ, ਅਮਰਜੀਤ ਸਿੰਘ ਦੇਹੜ, ਜਗਜੀਤ ਸਿੰਘ ਢਿੱਲਵਾਂ ਸਮੇਤ ਅਕਾਲੀ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਤੇਜ਼ ਰਫ਼ਤਾਰ ਇਨੋਵਾ ਕਾਰ ਨਾਲ ਟੱਕਰ 'ਚ ਸਕੂਟੀ ਚਾਲਕ ਦੀ ਮੌਤ ਅਗਲੀ ਖ਼ਬਰ ਰੁਪਿੰਦਰ ਕੌਰ ਮੰਡ ਨੇ ਅਲੀਵਾਲ ਅਰਾਈਆਂ ਜ਼ੋਨ ਤੋਂ 'ਆਪ' ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।