06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਮਾਰਟ ਸਕੂਲ ਠਾਕੁਰਪੁਰ 'ਚ ਸਾਲਾਨਾ ਸਮਾਗਮ ਧੂਮਧਾਮ ਨਾਲ ਹੋਇਆ ਸਮਾਪਤ

ਅਜੀਤ ਡੈਸਕ 26-12-2025
ਤਾਰਾਗੜ੍ਹ, 25 ਦਸੰਬਰ (ਸੋਹਨ ਲਾਲ)- ਬਲਾਕ ਨਰੋਟ ਜੈਮਲ ਸਿੰਘ ਅਧੀਨ ਆਉਂਦੇ ਸਮਾਰਟ ਸਕੂਲ ਠਾਕੁਰਪੁਰ ਵਿਚ ਸਾਲਾਨਾ ਸਮਾਗਮ ਬਹੁਤ ਹੀ ਖ਼ੁਸ਼ੀ, ਉਤਸ਼ਾਹ ਤੇ ਰੌਣਕ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭੁਪਿੰਦਰ ਸਿੰਘ ਮੁੰਨਾ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਡੀ.ਜੀ. ਸਿੰਘ ਹਾਜ਼ਰ ਰਹੇ | ਸਮਾਗਮ ਦੀ ਸਫਲ ਮੰਚ ਸੰਚਾਲਨਾ ਸਟੇਟ ਐਵਾਰਡੀ ਅਧਿਆਪਕਾ ਪੂਜਾ ਕਾਟਲ ਵਲੋਂ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ | ਇਸ ਤੋਂ ਬਾਅਦ ਵਿਦਿਆਰਥੀਆਂ ਵਲੋਂ ਦੇਸ਼-ਭਗਤੀ ਗੀਤ, ਲੋਕ ਨਾਚ, ਪੰਜਾਬੀ ਗਿੱਧਾ ਤੇ ਭੰਗੜਾ, ਸਮੂਹ ਨਾਚ, ਇਕਾਂਗੀ ਤੇ ਸਮਾਜਿਕ ਸੰਦੇਸ਼ ਦੇਣ ਵਾਲੇ ਨਾਟਕ ਬੜੀ ਮਨਮੋਹਕ ਢੰਗ ਨਾਲ ਪੇਸ਼ ਕੀਤੇ ਗਏ | ਬੱਚਿਆਂ ਦੀਆਂ ਪ੍ਰਸਤੁਤੀਆਂ ਰਾਹੀਂ ਸਿੱਖਿਆ ਦੀ ਮਹੱਤਤਾ, ਨਸ਼ਿਆਂ ਤੋਂ ਦੂਰ ਰਹਿਣਾ, ਸਫ਼ਾਈ ਅਤੇ ਸਮਾਜਿਕ ਏਕਤਾ ਵਰਗੇ ਵਿਸ਼ਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਗਿਆ ਜਿਸ ਦੀ ਦਰਸ਼ਕਾਂ ਵਲੋਂ ਖ਼ੂਬ ਪ੍ਰਸ਼ੰਸਾ ਕੀਤੀ ਗਈ | ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਰਜਨੀਸ਼ ਸਿੰਘ ਗੋਲਡੀ ਅਤੇ ਪਿੰਡ ਦੇ ਸਰਪੰਚ ਠਾਕੁਰ ਰਵੀ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਸਰਪੰਚ ਠਾਕੁਰ ਰਵੀ ਸਿੰਘ ਤੇ ਚੇਅਰਮੈਨ ਰਜਨੀਸ਼ ਸਿੰਘ ਗੋਲਡੀ ਨੇ ਬੱਚਿਆਂ ਨੂੰ ਸੰਬੋਧਨ ਕੀਤਾ | ਸਕੂਲ ਦੇ ਹੈੱਡ ਟੀਚਰ ਤੇ ਸਟੇਟ ਐਵਾਰਡੀ ਅਧਿਆਪਕ ਰਾਕੇਸ਼ ਸੈਣੀ ਨੇ ਵੀ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਸਿੱਖਿਆ ਦੇ ਨਾਲ-ਨਾਲ ਸੰਸਕਿ੍ਤਿਕ ਗਤੀਵਿਧੀਆਂ ਦੀ ਮਹੱਤਤਾ 'ਤੇ ਰੌਸ਼ਨੀ ਪਾਈ | ਉਨ੍ਹਾਂ ਸਕੂਲ ਦੇ ਵਿਕਾਸ ਵਿਚ ਸਹਿਯੋਗ ਦੇਣ ਵਾਲੇ 30 ਦਾਨਦਾਤਿਆਂ ਨੂੰ ਮੰਚ 'ਤੇ ਬੁਲਾ ਕੇ ਸਨਮਾਨਿਤ ਕੀਤਾ | ਸਮਾਗਮ ਵਿਚ ਕੈਪਟਨ ਅਵਤਾਰ ਸਿੰਘ, ਠਾਕੁਰ ਕਰਤਾਰ ਸਿੰਘ, ਲਵਲੀ ਠਾਕੁਰ, ਪ੍ਰਵੇਸ਼ ਸਿੰਘ, ਅਧਿਆਪਕਾ ਪਰਮਜੀਤ ਕੌਰ, ਮੋਨਿਕਾ ਠਾਕੁਰ, ਅਧਿਆਪਕਾ ਸੁਮਨ ਬਾਲਾ, ਸੁਨੈਨਾ, ਮਿਡ-ਡੇ ਮੀਲ ਵਰਕਰ ਸੁਦੇਸ਼ ਕੁਮਾਰੀ, ਰਾਧਾ ਰਾਣੀ, ਰੇਣੂ ਬਾਲਾ ਸਮੇਤ ਪਿੰਡ ਦੇ ਕਈ ਪ੍ਰਸਿੱਧ ਵਿਅਕਤੀ ਤੇ ਬੱਚਿਆਂ ਦੇ ਮਾਪੇ ਹਾਜ਼ਰ ਰਹੇ |
ਪਿਛਲੀ ਖ਼ਬਰ ਸਰਕਾਰ ਵਲੋਂ ਸੁਸਾਇਟੀਆਂ ਰਜਿਸਟ੍ਰੇਸ਼ਨ (ਪੰਜਾਬ ਸੋਧ) ਐਕਟ 2025 ਨੂੰ ਪ੍ਰਵਾਨਗੀ ਸੰਸਥਾਵਾਂ ਨਾਲ ਘੋਰ ਬੇਇਨਸਾਫ਼ੀ-ਅਸ਼... ਅਗਲੀ ਖ਼ਬਰ ਉਰਦੂ ਆਮੋਜ਼ ਕੋਰਸ ਦਾ ਦਾਖਲਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।