06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਿਟੀ ਰੇਲਵੇ ਦੇ ਪਾਵਰ ਹਾਊਸ ਮੈਂਬਰਾਂ ਨੇ ਦੁੱਧ ਦਾ ਲੰਗਰ ਲਗਾਇਆ

ਅਜੀਤ ਡੈਸਕ 26-12-2025
ਪਠਾਨਕੋਟ, 25 ਦਸੰਬਰ (ਸੰਧੂ)- ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਿਟੀ ਰੇਲਵੇ ਦੇ ਪਾਵਰ ਹਾਊਸ ਨੇ ਸ਼ਰਧਾ ਤੇ ਸੇਵਾ ਨਾਲ ਦੁੱਧ ਦਾ ਲੰਗਰ ਲਗਾਇਆ | ਇਹ ਸਮਾਗਮ ਸਿੱਖ ਇਤਿਹਾਸ ਵਿਚ ਅਮਰ ਕੁਰਬਾਨੀ ਨੂੰ ਸਮਰਪਿਤ ਸੀ ਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਅਤੇ ਰਾਹਗੀਰਾਂ ਨੇ ਲੰਗਰ ਵਿਚ ਹਿੱਸਾ ਲਿਆ | ਪਾਵਰ ਹਾਊਸ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੇ ਲੰਗਰ ਸੇਵਾ ਵਿਚ ਉਤਸ਼ਾਹ ਨਾਲ ਹਿੱਸਾ ਲਿਆ | ਸ਼ਿਵ ਦੱਤ, ਰਵੀ ਕੁਮਾਰ (ਐੱਸ.ਐੱਸ.ਈ.), ਹਰਲਾਲ ਮੀਨਾ (ਜੇ.ਈ.), ਸੁਰੇਸ਼ ਮਹਾਜਨ, ਰਾਜੇਸ਼ ਅਹੂਜਾ, ਸਤਬੀਰ ਸਿੰਘ, ਜੋਗੇਸ਼, ਕੁਲਭੂਸ਼ਣ, ਬਲਦੇਵ ਸਿੰਘ, ਅਮਨ ਤੇ ਜਤਿੰਦਰ ਲੰਗਰ ਸੇਵਾ ਦੌਰਾਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ ਤੇ ਸ਼ਰਧਾ ਨਾਲ ਸੰਗਤ ਦੀ ਸੇਵਾ ਕੀਤੀ | ਰੇਲਵੇ ਕਰਮਚਾਰੀਆਂ ਨੇ ਦੱਸਿਆ ਕਿ ਸਾਹਿਬਜ਼ਾਦਿਆਂ ਨੇ ਛੋਟੀ ਉਮਰ ਵਿਚ ਧਰਮ ਤੇ ਮਨੁੱਖਤਾ ਦੀ ਰੱਖਿਆ ਲਈ ਇਕ ਬੇ-ਮਿਸਾਲ ਕੁਰਬਾਨੀ ਦਿੱਤੀ, ਜੋ ਅੱਜ ਵੀ ਸਮਾਜ ਨੂੰ ਸੱਚ, ਹਿੰਮਤ ਤੇ ਕੁਰਬਾਨੀ ਲਈ ਯਤਨ ਕਰਨ ਲਈ ਪ੍ਰੇਰਿਤ ਕਰਦੀ ਹੈ | ਅੰਤ 'ਚ ਕਾਮਰੇਡ ਸ਼ਿਵਦੱਤ ਨੂੰ ਇਕ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਬਰਸੀ 'ਤੇ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸਰਕਾਰ ਵਲੋਂ ਸੁਸਾਇਟੀਆਂ ਰਜਿਸਟ੍ਰੇਸ਼ਨ (ਪੰਜਾਬ ਸੋਧ) ਐਕਟ 2025 ਨੂੰ ਪ੍ਰਵਾਨਗੀ ਸੰਸਥਾਵਾਂ ਨਾਲ ਘੋਰ ਬੇਇਨਸਾਫ਼ੀ-ਅਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।