24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪ੍ਰਤਾਪ ਵਰਲਡ ਸਕੂਲ ਦੇ ਪ੍ਰਬੰਧਨ ਤੇ ਸਟਾਫ ਨੇ ਵਿੱਦਿਅਕ ਲੀਡਰਸ਼ਿਪ ਕਾਨਫ਼ਰੰਸ 'ਚ ਹਿੱਸਾ ਲਿਆ

ਅਜੀਤ ਡੈਸਕ 28-12-2025
ਪਠਾਨਕੋਟ, 27 ਦਸੰਬਰ (ਸੰਧੂ)- ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ ਪ੍ਰਬੰਧਨ ਅਤੇ ਸਟਾਫ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਦਿੱਲੀ ਵਿਖੇ ਦੋ-ਰੋਜ਼ਾ ਵਿੱਦਿਅਕ ਲੀਡਰਸ਼ਿਪ ਕਾਨਫ਼ਰੰਸ ਵਿਚ ਹਿੱਸਾ ਲਿਆ | ਕਾਨਫ਼ਰੰਸ ਦਾ ਵਿਸ਼ਾ ਇਕ ਸੁਪਨਿਆਂ ਦੀ ਸਕੂਲ ਟੀਮ ਬਣਾਉਣਾ ਸੀ ਜਿਸ ਵਿਚ ਦੇਸ਼ ਭਰ ਦੇ ਸਕੂਲ ਆਗੂਆਂ, ਸਿੱਖਿਅਕਾਂ ਤੇ ਪ੍ਰਸ਼ਾਸਕਾਂ ਨੇ ਹਿੱਸਾ ਲਿਆ | ਕਾਨਫ਼ਰੰਸ ਪ੍ਰਤਾਪ ਵਰਲਡ ਸਕੂਲ ਟੀਮ ਲਈ ਇਕ ਬਹੁਤ ਭਰਪੂਰ, ਪ੍ਰੇਰਨਾਦਾਇਕ ਤੇ ਜਾਣਕਾਰੀ ਭਰਪੂਰ ਅਨੁਭਵ ਸਾਬਤ ਹੋਈ | ਸਕੂਲ ਦੇ ਡਾਇਰੈਕਟਰ, ਪਿ੍ੰਸੀਪਲ ਤੇ ਹੋਰ ਸੀਨੀਅਰ ਸਟਾਫ ਮੈਂਬਰਾਂ ਨੇ ਇੰਟਰ ਐਕਟਿਵ ਚਰਚਾਵਾਂ, ਕੇਸ ਸਟੱਡੀਜ਼ ਤੇ ਰਿਫਲੈਕਸ਼ਨ ਸੈਸ਼ਨਾਂ 'ਚ ਸਰਗਰਮੀ ਨਾਲ ਹਿੱਸਾ ਲਿਆ | ਮਜ਼ਬੂਤ ਸਕੂਲ ਟੀਮਾਂ ਬਣਾਉਣ, ਸਿੱਖਣ ਵਾਲੇ-ਕੇਂਦਿ੍ਤ ਅਤੇ ਭਵਿੱਖ ਲਈ ਤਿਆਰ ਸੰਸਥਾਵਾਂ ਲਈ ਸਭ ਤੋਂ ਵਧੀਆ ਅਭਿਆਸਾਂ ਨੂੰ ਉਜਾਗਰ ਕੀਤਾ | ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਨੇ ਕਿਹਾ ਕਿ ਇਹ ਕਾਨਫ਼ਰੰਸ ਸਿੱਖਣ, ਆਤਮ-ਨਿਰੀਖਣ ਤੇ ਲੀਡਰਸ਼ਿਪ ਹੁਨਰਾਂ ਨੂੰ ਮਜ਼ਬੂਤ ਕਰਨ ਲਈ ਪ੍ਰਭਾਵਸ਼ਾਲੀ ਪਲੇਟਫ਼ਾਰਮ ਸੀ | ਪਿ੍ੰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਕਾਨਫ਼ਰੰਸ ਸੈਸ਼ਨਾਂ ਨੇ ਵਿੱਦਿਅਕ ਲੀਡਰਸ਼ਿਪ, ਪਾਠਕ੍ਰਮ ਯੋਜਨਾਬੰਦੀ ਤੇ ਵਿਦਿਆਰਥੀਆਂ ਦੀ ਭਲਾਈ ਨਾਲ ਸਬੰਧਿਤ ਸੂਝਵਾਨ ਅਤੇ ਵਿਹਾਰਕ ਦਿ੍ਸ਼ਟੀਕੋਣ ਪ੍ਰਦਾਨ ਕੀਤੇ |
ਪਿਛਲੀ ਖ਼ਬਰ ਚੇਅਰਮੈਨ ਵਿਭੂਤੀ ਸ਼ਰਮਾ ਨੇ ਗੁਰਦੁਆਰਾ ਸਾਹਿਬ ਦੀ ਲੰਗਰ ਹਾਲ ਦੀ ਇਮਾਰਤ ਲਈ 31 ਹਜ਼ਾਰ ਕੀਤੇ ਭੇਟ ਅਗਲੀ ਖ਼ਬਰ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 'ਚ ਪੈਨਸ਼ਨਰਾਂ ਦੀਆਂ ਮੰਗਾਂ ਲਾਗੂ ਕੀਤੀਆਂ ਜਾਣ-ਸੁਰਿੰਦਰ ਪੱਪੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।