28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਗੁਰਦੁਆਰਾ ਸਿੰਘ ਸਭਾ ਨਗਰ ਟਿੱਬੀ ਵਿਖੇ ਪ੍ਰਦੂਸ਼ਣ ਵਾਲੀ ਫੈਕਟਰੀ ਦੇ ਵਿਰੋਧ 'ਚ ਲੱਗੇ ਧਰਨੇ ਲਈ ਡਟ ਕੇ ਸਾਥ ਦਿਆਂਗੇ : ਕਿਸਾਨ ਆਗੂ

ਅਜੀਤ ਡੈਸਕ 28-12-2025
ਧਿਆਨਪੁਰ, 27 ਦਸੰਬਰ (ਕੁਲਦੀਪ ਸਿੰਘ ਸੋਨੂੰ)- ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਪਿੰਡ ਟਿੱਬੀ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਵਿਖੇ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਸਮੇਤ ਪੰਜਾਬ, ਹਰਿਆਣਾ, ਰਾਜਸਥਾਨ ਤੋਂ ਇਲਾਵਾ ਪੂਰੇ ਦੇਸ਼ ਵਿਚੋਂ ਵੱਖ-ਵੱਖ ਕਿਸਾਨੀ ਆਗੂਆਂ ਵਲੋਂ ਕਿਸਾਨੀ, ਪਾਣੀ, ਜ਼ਮੀਨ ਤੇ ਜਮੀਰ ਨੂੰ ਬਚਾਉਣ ਲਈ ਪ੍ਰਦੂਸ਼ਣ ਫੈਲਾਉਣ ਵਾਲੀ ਏਥੋਨੋਲ ਫੈਕਟਰੀ ਦੇ ਵਿਰੁੱਧ ਵਿਚ ਲੱਗੇ ਧਰਨੇ 'ਚ ਡਟ ਕੇ ਸਾਥ ਦਿੱਤਾ ਜਾ ਰਿਹਾ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਨਜੀਤ ਸਿੰਘ ਬਾਜਵਾ ਸਕੱਤਰ ਪੰਜਾਬ, ਕੋਰ ਕਮੇਟੀ ਮੈਂਬਰ ਮੁਖਤਾਰ ਸਿੰਘ ਉਗਰੇਵਾਲ, ਮਨਜੀਤ ਸਿੰਘ ਬਸੰਤਕੋਟ ਮੀਡੀਆ ਪ੍ਰਧਾਨ ਪੰਜਾਬ, ਸਰਬਜੀਤ ਸਿੰਘ ਸਾਬੀ ਬੰਬ, ਕੁਲਦੀਪ ਸਿੰਘ ਲਾਡੀ ਪ੍ਰਧਾਨ ਚੰਦੂਮਾਝਾ, ਕੁਲਵੰਤ ਸਿੰਘ ਮੰਮਣ ਹਮਾਰਾ ਪੰਪ ਵਾਲੇ, ਰਣਜੀਤ ਸਿੰਘ ਉਮਰਵਾਲ, ਪ੍ਰਧਾਨ ਬਚਿੱਤਰ ਸਿੰਘ ਉਮਰਵਾਲ, ਬਿਕਰਮਜੀਤ ਸਿੰਘ, ਗੁਰਸ਼ਰਨ ਸਿੰਘ ਚੰਦੂਮਾਂਝਾ, ਹਰਭਜਨ ਸਿੰਘ ਜੇ.ਈ., ਚਰਨਜੀਤ ਸਿੰਘ ਉਗਰੇਵਾਲ, ਰਣਜੀਤ ਸਿੰਘ ਬਸੰਤਕੋਟ, ਸਤਨਾਮ ਸਿੰਘ ਸਰਵਾਲੀ ਆਦਿ ਆਗੂਆਂ ਨੇ ਕੀਤਾ | ਕੋਰ ਕਮੇਟੀ ਮੈਂਬਰ ਮੁਖਤਾਰ ਸਿੰਘ ਉਮਰਵਾਲ ਨੇ ਕਿਹਾ ਕਿ ਜਿੰਨਾ ਚਿਰ ਪ੍ਰਦੂਸ਼ਣ ਫੈਲਾਉਣ ਵਾਲੀ ਫੈਕਟਰੀ ਦਾ ਕੋਈ ਹੱਲ ਨਹੀਂ ਨਿਕਲਦਾ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦੇ ਜੁਝਾਰੂ ਸੂਰਮੇ ਡਟੇ ਰਹਿਣਗੇ |
ਪਿਛਲੀ ਖ਼ਬਰ ਇੰਟੈਕ ਪੰਜਾਬ ਵਲੋਂ ਗੁਰਦਾਸਪੁਰ ਚੈਪਟਰ ਦੀ ਸ਼ੁਰੂਆਤ ਅਗਲੀ ਖ਼ਬਰ ਪਿੰਡ ਨਵਾਂ ਬੱਲੜਵਾਲ ਵਿਖੇ ਕਰਵਾਏ ਸਮਾਗਮਾਂ 'ਚ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਤੇ ਪ੍ਰਚਾਰਕਾਂ ਨੇ ਭਰੀ ਹਾਜ਼ਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।