28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਇੰਟੈਕ ਪੰਜਾਬ ਵਲੋਂ ਗੁਰਦਾਸਪੁਰ ਚੈਪਟਰ ਦੀ ਸ਼ੁਰੂਆਤ

ਅਜੀਤ ਡੈਸਕ 28-12-2025
ਬਟਾਲਾ, 27 ਦਸੰਬਰ (ਸਤਿੰਦਰ ਸਿੰਘ)- ਭਾਰਤ ਵਿਚ ਵਿਰਾਸਤ ਸੰਭਾਲ ਦੇ ਖੇਤਰ ਵਿਚ ਕੰਮ ਕਰ ਰਹੀ ਸਭ ਤੋਂ ਵੱਡੀ ਸੰਸਥਾ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ (ਇੰਟੈਕ) ਦੀ ਪੰਜਾਬ ਇਕਾਈ ਵਲੋਂ ਜ਼ਿਲ੍ਹਾ ਗੁਰਦਾਸਪੁਰ ਚੈਪਟਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਇਸ ਸੰਬੰਧੀ ਬਟਾਲਾ ਦੇ ਆਰ.ਡੀ. ਖੋਸਲਾ ਸਕੂਲ ਵਿਖੇ ਕਰਵਾਏ ਸਮਾਗਮ ਦੌਰਾਨ ਕਨਵੀਨਰ ਇੰਟੈਕ ਪੰਜਾਬ ਰਾਜ ਮੇਜਰ ਜਨਰਲ ਬਲਵਿੰਦਰ ਸਿੰਘ ਵੀ.ਐੱਸ.ਐੱਮ. (ਸੇਵਾਮੁਕਤ) ਨੇ ਇੰਟੈਕ ਦੇ ਜ਼ਿਲ੍ਹਾ ਗੁਰਦਾਸਪੁਰ ਚੈਪਟਰ ਦੀ ਸਮੂਹ ਮੈਂਬਰਾਂ ਤੇ ਮਹਿਮਾਨਾਂ ਦੀ ਹਾਜ਼ਰੀ ਵਿਚ ਰਸਮੀ ਸ਼ੁਰੂਆਤ ਕੀਤੀ | ਮੇਜਰ ਜਨਰਲ ਬਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਹੁਣ ਤੱਕ 12 ਚੈਪਟਰ ਸ਼ੁਰੂ ਹੋ ਚੁੱਕੇ ਹਨ | ਗੁਰਦਾਸਪੁਰ ਜ਼ਿਲ੍ਹਾ ਚੈਪਟਰ ਦੇ ਕਨਵੀਨਰ ਦੀ ਜ਼ਿੰਮੇਵਾਰੀ ਹਰਪ੍ਰੀਤ ਸਿੰਘ ਭੱਟੀ ਅਤੇ ਕੋ-ਕਨਵੀਨਰ ਦੀ ਜ਼ਿੰਮੇਵਾਰੀ ਸ: ਹਰਮਨਪ੍ਰੀਤ ਸਿੰਘ ਬਾਠ ਨੂੰ ਸੌਂਪੀ ਗਈ ਹੈ | ਪਿ੍ੰਸੀਪਲ ਡਾਕਟਰ ਬਿੰਦੂ ਭੱਲਾ ਦਾ ਸਵਾਗਤੀ ਭਾਸ਼ਣ ਸ੍ਰੀ ਅਕਾਸ਼ ਵਲੋਂ ਪੜਿ੍ਹਆ ਗਿਆ | ਸ: ਹਰਪ੍ਰੀਤ ਸਿੰਘ ਭੱਟੀ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸ ਤੇ ਵਿਰਾਸਤ ਬਾਰੇ ਵਡਮੁੱਲੀ ਜਾਣਕਾਰੀ ਸਾਂਝੀ ਕੀਤੀ ਗਈ | ਸਮਾਗਮ ਵਿਚ ਪਿੰਡ ਸਰਵਾਲੀ ਦੇ ਜੰਮਪਲ ਆਸਟਰੇਲੀਆ ਵਾਸੀ ਮੰਨੇ-ਪ੍ਰਮੰਨੇ ਲੋਕ ਗਾਇਕ ਦੇਵਿੰਦਰ ਧਾਰੀਆ ਵਲੋਂ ਉਸਤਾਦ ਸ੍ਰੀ ਲਾਲ ਚੰਦ ਜਮਲਾ ਜੱਟ ਦੇ ਗਾਏ ਲੋਕ ਗੀਤ ਪੇਸ਼ ਕੀਤੇ ਗਏ | ਇਸ ਮੌਕੇ ਤਰਨਤਾਰਨ ਦੇ ਕਨਵੀਨਰ ਡਾਕਟਰ ਬਲਜੀਤ ਕੌਰ, ਅੰਮਿ੍ਤਸਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ, ਤਰਨਤਾਰਨ ਤੋਂ ਡਾਕਟਰ ਨਵਦੀਪ ਕੌਰ, ਗੁਰਦਾਸਪੁਰ ਦੇ ਮੈਂਬਰਾਂ ਡਾ. ਸਤਿੰਦਰਜੀਤ ਕੌਰ ਨਿੱਜਰ, ਕਸ਼ਮੀਰ ਸਿੰਘ ਬੋਪਾਰਾਏ, ਸਤਨਾਮ ਸਿੰਘ ਬੁੱਟਰ ਸੇਵਾ-ਮੁਕਤ ਐਕਸੀਅਨ, ਐਡਵੋਕੇਟ ਕਰਨਪਾਲ ਸਿੰਘ ਚੀਮਾ, ਰਾਜਪ੍ਰੀਤ ਸਿੰਘ ਢਿੱਲੋਂ, ਅਰਵਿੰਦਰ ਕੌਰ, ਹਰਦੀਪ ਸਿੰਘ ਜੌੜਾ, ਡਾ. ਜਗਬੀਰ ਸਿੰਘ ਗੁਰਾਇਆ, ਡਾ. ਪਵਿੱਤਰ ਸਿੰਘ ਚੀਮਾ, ਜੈਪਾਲ ਸਿੰਘ ਬਾਜਵਾ, ਅਰਸ਼ਪ੍ਰੀਤ ਸਿੰਘ ਬਾਠ, ਰਣਬੀਰਪਾਲ ਸਿੰਘ, ਪਿ੍ੰਸੀਪਲ ਸੁਨੀਤਾ ਸ਼ਰਮਾ ਸਕੂਲ ਆਫ਼ ਐਮੀਨੈਂਸ, ਬਟਾਲਾ, ਪਿ੍ੰਸੀਪਲ ਸੁਰਜੀਤ ਸਿੰਘ, ਗੁਰਬਿੰਦਰ ਸਿੰਘ ਬਾਜਵਾ ਪ੍ਰਧਾਨ ਯੰਗ ਇਨੋਵੇਟਿਵ ਫਾਰਮਰ ਗਰੁੱਪ ਪੰਜਾਬ, ਰਵਿੰਦਰ ਸਿੰਘ ਬੱਲ, ਸੁਖਬੀਰ ਸਿੰਘ ਪੰਨਵਾਂ, ਤਰਲੋਕ ਸਿੰਘ ਚਾਹਲ, ਹੈੱਡਮਾਸਟਰ ਨਵਦੀਪ ਸਿੰਘ, ਨਰਿੰਦਰ ਸਿੰਘ ਡੀ.ਆਰ.ਪੀ., ਆਸਾ ਸਿੰਘ, ਸਤਵੰਤ ਸਿੰਘ ਬੇਦੀ ਨੇ ਹਾਜ਼ਰੀ ਭਰੀ |
ਪਿਛਲੀ ਖ਼ਬਰ ਵਰਾਂਡੇ ਦੀ ਛੱਤ ਡਿਗਣ ਨਾਲ ਪਤੀ ਪਤਨੀ ਜ਼ਖ਼ਮੀ ਅਗਲੀ ਖ਼ਬਰ ਗੁਰਦੁਆਰਾ ਸਿੰਘ ਸਭਾ ਨਗਰ ਟਿੱਬੀ ਵਿਖੇ ਪ੍ਰਦੂਸ਼ਣ ਵਾਲੀ ਫੈਕਟਰੀ ਦੇ ਵਿਰੋਧ 'ਚ ਲੱਗੇ ਧਰਨੇ ਲਈ ਡਟ ਕੇ ਸਾਥ ਦਿਆਂਗੇ :...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।