28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਵਰਾਂਡੇ ਦੀ ਛੱਤ ਡਿਗਣ ਨਾਲ ਪਤੀ ਪਤਨੀ ਜ਼ਖ਼ਮੀ

ਅਜੀਤ ਡੈਸਕ 28-12-2025
ਰਾਮ ਤੀਰਥ, 27 ਦਸੰਬਰ (ਧਰਵਿੰਦਰ ਸਿੰਘ ਔਲਖ)-ਪਿੰਡ ਚੈਨਪੁਰ ਵਿਖੇ ਵਰਾਂਡੇ ਦੀ ਛੱਤ ਡਿੱਗ ਪੈਣ ਨਾਲ ਕਾਰਨ ਛੱਤ ਹੇਠਾਂ ਖੜੇ ਕਿਸਾਨ ਨਛੱਤਰ ਸਿੰਘ ਅਤੇ ਉਸ ਦੀ ਪਤਨੀ ਜਸਵਿੰਦਰ ਕੌਰ ਗੰਭੀਰ ਜ਼ਖ਼ਮੀ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਬਰਾਂਡੇ ਦੇ ਝੁਕੇ ਹੋਏ ਗਾਰਡਰ ਨੂੰ ਆਸਰਾ ਦੇਣ ਲਈ ਹੇਠਾਂ ਲੱਕੜ ਦੀ ਥੰਮੀ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਗਾਰਡਰ, ਬਾਲੇ ਤੇ ਟਾਈਲਾਂ ਸਮੇਤ ਛੱਤ ਹੇਠਾਂ ਡਿੱਗ ਪਈ, ਜਿਸ ਕਰਕੇ ਪਤੀ ਪਤਨੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪਿੰਡ ਵਾਲਿਆਂ ਨੇ ਬੜੀ ਜੱਦੋ-ਜਹਿਦ ਕਰਕੇ ਮਲਬੇ ਹੇਠੋਂ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ ਅਤੇ ਹਸਪਤਾਲ ਪਹੁੰਚਾਇਆ | ਜ਼ਿਕਰਯੋਗ ਹੈ ਕਿ ਛੱਤ ਹੇਠਾਂ ਆ ਕੇ ਜ਼ਖ਼ਮੀ ਹੋਣ ਵਾਲੇ ਪਤੀ-ਪਤਨੀ ਰਾਗੀ ਭਾਈ ਪਿ੍ੰਸਪ੍ਰੀਤ ਸਿੰਘ ਚੈਨਪੁਰ ਦੇ ਮਾਤਾ ਪਿਤਾ ਹਨ |
ਪਿਛਲੀ ਖ਼ਬਰ -ਮਾਮਲਾ ਸਿਆਸੀ ਦਬਾਅ ਹੇਠ ਮਿਲਕ ਪਲਾਂਟ ਵਲੋਂ ਪਿੰਡ ਕਲੇਰ ਕਲਾਂ ਦੀ ਸੁਸਾਇਟੀ ਬੰਦ ਕਰਨ ਦਾ- ਵੇਰਕਾ ਡੇਅਰੀ ਕ੍ਰਾਂਤੀਕਾਰੀ... ਅਗਲੀ ਖ਼ਬਰ ਇੰਟੈਕ ਪੰਜਾਬ ਵਲੋਂ ਗੁਰਦਾਸਪੁਰ ਚੈਪਟਰ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।