28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

-ਮਾਮਲਾ ਸਿਆਸੀ ਦਬਾਅ ਹੇਠ ਮਿਲਕ ਪਲਾਂਟ ਵਲੋਂ ਪਿੰਡ ਕਲੇਰ ਕਲਾਂ ਦੀ ਸੁਸਾਇਟੀ ਬੰਦ ਕਰਨ ਦਾ- ਵੇਰਕਾ ਡੇਅਰੀ ਕ੍ਰਾਂਤੀਕਾਰੀ ਯੂਨੀਅਨ ਨੇ ਮਿਲਕ ਪਲਾਂਟ ਦੇ ਗੇਟ ਅੱਗੇ ਦੁੱਧ ਰੋੜ੍ਹ ਕੇ ਕੀਤਾ ਰੋਸ ਪ੍ਰਗਟ

ਅਜੀਤ ਡੈਸਕ 28-12-2025
ਗੁਰਦਾਸਪੁਰ, 27 ਦਸੰਬਰ (ਚੱਕਰਾਜਾ)- ਅੱਜ ਵੇਰਕਾ ਡੇਅਰੀ ਕ੍ਰਾਂਤੀਕਾਰੀ ਯੂਨੀਅਨ ਵਲੋਂ ਆਪਣੀਆਂ ਮੰਗਾਂ ਅਤੇ ਮਿਲਕ ਪਲਾਂਟ ਵਲੋਂ ਪਿੰਡ ਕਲੇਰ ਕਲਾਂ ਦੀ ਵੇਰਕਾ ਸੁਸਾਇਟੀ ਨੰੂ ਪਿਛਲੇ ਲੰਮੇ ਸਮੇਂ ਤੋਂ ਬੰਦ ਕਰਨ ਦੇ ਰੋਸ ਵਜੋਂ ਮਿਲਕ ਪਲਾਂਟ ਦੇ ਗੇਟ ਅੱਗੇ ਦੁੱਧ ਰੋੜ੍ਹ ਕੇ ਰੋਸ ਪ੍ਰਗਟ ਕੀਤਾ ਗਿਆ | ਪ੍ਰਧਾਨ ਜਰਨੈਲ ਸਿੰਘ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਹੜ੍ਹਾਂ ਦੀ ਮਾਰ ਕਾਰਨ ਪਹਿਲਾਂ ਹੀ ਪੰਜਾਬ ਸੰਕਟ ਵਿਚ ਹੈ | ਉਨ੍ਹਾਂ ਕਿਹਾ ਕਿ ਵੇਰਕਾ ਨੇ ਖ਼ਰੀਦ ਰੇਟ 2 ਰੁਪਏ ਪ੍ਰਤੀ ਲੀਟਰ ਘੱਟ ਕਰ ਦਿੱਤਾ ਹੈ | ਜਦੋਂ ਕਿ ਮਿਲਕ ਪਲਾਂਟ ਗੁਰਦਾਸਪੁਰ ਦਾ ਰੇਟ ਦੂਜੇ ਪਲਾਂਟਾਂ ਨਾਲੋਂ ਪਹਿਲਾਂ ਹੀ ਬਹੁਤ ਘੱਟ ਹੈ | ਦੂਜੇ ਪਾਸੇ ਸਿਆਸੀ ਦਬਾਅ ਹੇਠ ਪਿੰਡ ਕਲੇਰ ਕਲਾਂ ਦੀ ਵੇਰਕਾ ਸੁਸਾਇਟੀ ਪੰਚਾਇਤੀ ਚੋਣਾਂ ਸਮੇਂ ਬੰਦ ਕਰਨ ਕਾਰਨ ਵੇਰਕਾ ਨੇ ਪੂਰੇ ਪਿੰਡ ਦਾ ਦੁੱਧ ਲੈਣਾ ਬੰਦ ਕਰ ਦਿੱਤਾ ਸੀ ਜਿਸ ਨੰੂ ਲੈ ਕੇ ਬੀਤੀ ਕੱਲ੍ਹ ਯੂਨੀਅਨ ਵਲੋਂ ਦਿੱਤੇ ਧਰਨੇ ਦੇ ਚੱਲਦਿਆਂ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਪਹੁੰਚੀ ਟੀਮ, ਮੈਨੇਜਮੈਂਟ ਕਮੇਟੀ, ਜੀ.ਐਮ, ਪੁਲਿਸ ਤੇ ਸਿਵਲ ਪ੍ਰਸ਼ਾਸਨ ਤੇ ਵੇਰਕਾ ਡੇਅਰੀ ਕ੍ਰਾਂਤੀਕਾਰੀ ਯੂਨੀਅਨ ਸਮੇਤ ਸਮੂਹ ਸਕੱਤਰ ਵਿਚਕਾਰ ਹੋਏ ਸਮਝੌਤੇ ਤਹਿਤ ਇਹ ਮੰਨਿਆ ਗਿਆ ਸੀ ਕਿ ਪਿੰਡ ਕਲੇਰ ਕਲਾਂ ਦਾ 27 ਦਸੰਬਰ ਤੋਂ ਦੁੱਧ ਚੁੱਕਿਆ ਜਾਵੇਗਾ ਤੇ ਬੀ.ਐਮ.ਸੀ. ਚਾਲੂ ਕਰ ਦਿੱਤੀ ਜਾਵੇ | ਇਸ ਤੋਂ ਇਲਾਵਾ 21 ਦਸੰਬਰ ਦੇ ਰੇਟ ਵਿਚ 1 ਰੁਪਏ ਦਾ ਵਾਧਾ ਕੀਤਾ ਜਾਵੇਗਾ ਤੇ 11 ਜਨਵਰੀ 2026 ਤੋਂ ਇਕ ਰੁਪਏ ਵਾਧਾ ਕਰਕੇ ਰੇਟ ਅੰਮਿ੍ਤਸਰ ਰੇਟ ਚਾਰਟ ਦੇ ਹਿਸਾਬ ਨਾਲ ਕੀਤਾ ਜਾਵੇਗਾ ਪਰ ਹੁਣ ਮਿਲਕ ਪਲਾਂਟ ਦੇ ਜੀ.ਐਮ. ਇਸ ਗੱਲ ਤੋਂ ਮੁਕਰ ਚੁੱਕੇ ਹਨ ਜੋ ਕਿਸਾਨਾਂ ਨਾਲ ਧੱਕਾ ਹੈ | ਯੂਨੀਅਨ ਨੇ ਐਲਾਨ ਕੀਤਾ ਕਿ 29 ਦਸੰਬਰ ਨੰੂ ਪੱਕਾ ਧਰਨਾ ਲਗਾਇਆ ਜਾਵੇਗਾ | ਇਸ ਮੌਕੇ ਮਨਜੀਤ ਸਿੰਘ, ਬਿਕਰਮਜੀਤ ਸਿੰਘ, ਸਹਿਦੇਵ ਸਿੰਘ, ਬਲਵਿੰਦਰਜੀਤ ਸਿੰਘ, ਗੁਰਮੁਖ ਸਿੰਘ, ਅਜੇ ਕਾਲੀਆ, ਹਰਜੀਤ ਸਿੰਘ ਪ੍ਰਧਾਨ, ਬਚਿੱਤਰ ਸਿੰਘ, ਲਖਵੀਰ ਸਿੰਘ, ਸਰਬਜੀਤ ਸਿੰਘ, ਪਲਵਿੰਦਰ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦੀ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਵਰਾਂਡੇ ਦੀ ਛੱਤ ਡਿਗਣ ਨਾਲ ਪਤੀ ਪਤਨੀ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।