ਜਲਾਲਾਬਾਦ , 16 ਜੂਨ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਵੈਰੋਕੇ ਦੀ ਪੁਲਿਸ ਵਲੋਂ ਬੀਤੇ ਦਿਨ ਬਾਹਣੀਵਾਲਾ ਵਿਖੇ ਹੋਈ ਲੜਾਈ ਦੇ ਦੌਰਾਨ ਕੁੱਟਮਾਰ ਕਰਕੇ ਸੱਟਾਂ ਮਾਰਨ ਦੇ ਦੋਸ਼ ਵਿਚ 4 ਲੋਕਾਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਲਖਮੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਮਰ ਸਿੰਘ ਪੁੱਤਰ ਕਾਸ਼ੀ ਸਿੰਘ ਵਾਸੀ ਬਾਹਣੀਵਾਲਾ ਦੁਆਰਾ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਹ ਤਹਿਸੀਲ ਕੰਪਲੈਕਸ ਜਲਾਲਾਬਾਦ ਵਿਖੇ ਟਾਈਪਿਸਟ ਦਾ ਕੰਮ ਕਰਦਾ ਹੈ | ਮਿਤੀ 21-05-2025 ਨੂੰ ਸਵੇਰੇ ਕਰੀਬ 8.30 ਵਜੇ ਉਹ ਆਪਣੇ ਕੰਮ ਤੇ ਜਾਣ ਲਈ ਬਾਹਰ ਗੇਟ ਖੋਲਿ੍ਹਆ ਤਾਂ ਸੁਖਦੇਵ ਸਿੰਘ ਵਗ਼ੈਰਾ ਨੇ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਦੇ ਬਾਅਦ ਉਹ (ਮੁੱਦਈ) ਜ਼ਖਮੀ ਹੋਣ ਕਾਰਨ ਹਸਪਤਾਲ ਵਿਖੇ ਇਲਾਜ ਲਈ ਦਾਖਲ ਹੋਇਆ ਸੀ, ਜਿਸ ਦੀ ਐਕਸਰੇ ਰਿਪੋਰਟ ਵਿਚ 3 ਡਾਕਟਰੀ ਬੋਰਡ ਵਲੋਂ ਸੱਟ ਨੰਬਰ 1 ਗਰੀਵੀਅਸ ਆਉਣ ਦੇ ਬਾਅਦ ਥਾਣਾ ਵੈਰੋਕੇ ਦੀ ਪੁਲਿਸ ਵਲੋਂ ਮੁੱਦਈ ਅਮਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸੁਖਦੇਵ ਸਿੰਘ ਪੁੱਤਰ ਰੇਸ਼ਮ ਸਿੰਘ, ਰਾਣੋ ਬਾਈ ਪਤਨੀ ਸੁਖਦੇਵ ਸਿੰਘ, ਰੇਸ਼ਮ ਸਿੰਘ ਪੁੱਤਰ ਠਾਕਰ ਸਿੰਘ ਵਾਸੀਆਨ ਬਾਹਮਣੀ ਵਾਲਾ ਅਤੇ ਕੇਵਲ ਸਿੰਘ ਪੁੱਤਰ ਖ਼ੁਸ਼ਹਾਲ ਸਿੰਘ ਵਾਸੀ ਛਾਗਾ ਰਾਏ ਢਾਣੀ ਸੰਤਾਂ ਸਿੰਘ ਦੇ ਵਿਰੁੱਧ ਮੁਕੱਦਮਾ ਨੰਬਰ 72 ਮਿਤੀ 15-06-2025 ਨੂੰ ਧਾਰਾ 117(2),115(2), 3(5) ਬੀ.ਐਨ. ਤਹਿਤ ਦਰਜ ਕੀਤਾ ਗਿਆ ਹੈ | ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |