01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਅਬੋਹਰ ਫ਼ੋਟੋਗ੍ਰਾਫਰਜ਼ ਵੈੱਲਫੇਅਰ ਕਲੱਬ ਦੇ ਮੈਂਬਰ ਸਨਮਾਨਿਤ <br/>

ਅਜੀਤ ਡੈਸਕ 02-09-2025
ਅਬੋਹਰ, 1 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਫੋਟੋਗ੍ਰਾਫਰਜ਼ ਵੈੱਲਫੇਅਰ ਐਸੋਸੀਏਸ਼ਨ ਆਫ਼ ਇੰਡੀਆ ਅਤੇ ਆਕਾਰ ਐਗਜ਼ੀਬਿਸ਼ਨ ਨੇ ਦਿੱਲੀ ਦੇ ਪ੍ਰਮੈਦਾਨ ਵਿਖੇ ਤਿੰਨ ਦਿਨਾਂ ਫ਼ੋਟੋ ਵੀਡੀਓ ਏਸ਼ੀਆ 2025 ਐਗਜ਼ੀਬਿਸ਼ਨ ਲਗਾਈ ਜਿਸ ਵਿਚ ਦੇਸ਼ ਭਰ ਦੇ ਫੋਟੋਗ੍ਰਾਫਰਾਂ ਨੇ ਭਾਗ ਲਿਆ | ਇਸ ਦੌਰਾਨ ਅਬੋਹਰ ਫ਼ੋਟੋਗ੍ਰਾਫਰਜ਼ ਵੈੱਲਫੇਅਰ ਕਲੱਬ ਦੇ ਮੈਂਬਰਾਂ ਨੇ ਵੀ ਹਿੱਸਾ ਲਿਆ | ਫ਼ੋਟੋ ਵੀਡੀਓ ਏਸ਼ੀਆ 2025 'ਚ ਫ਼ੋਟੋਗ੍ਰਾਫਰਜ਼ ਵੈੱਲਫੇਅਰ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਡੀ.ਪੀ. ਵਿਸ਼ਵਕਰਮਾ, ਸਕੱਤਰ ਸੁਨੀਲ ਕੁਮਾਰ, ਸੰਯੁਕਤ ਸਕੱਤਰ ਸੰਜੀਵ ਡੱਲ ਵਲੋਂ ਅਬੋਹਰ ਫ਼ੋਟੋਗ੍ਰਾਫਰਜ਼ ਵੈੱਲਫੇਅਰ ਕਲੱਬ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ |
ਇਸ ਮੌਕੇ ਕਲੱਬ ਦੇ ਪ੍ਰਧਾਨ ਆਸ਼ੀਸ਼ ਸੇਤੀਆ, ਰਾਮ ਕੁਮਾਰ, ਨਵੀਨ ਬਿਸ਼ਨੋਈ, ਸੋਨੂੰ ਜੇਨਾਗਲ, ਗੁਰਪ੍ਰੀਤ ਸਿੰਘ, ਅੰਸ਼ੂ ਤਿੰਨਾਂ, ਸ਼ੰਟੀ ਮਿੱਢਾ, ਪ੍ਰਦੀਪ ਕੁਮਾਰ, ਅਸ਼ਵਨੀ ਕੁਮਾਰ, ਦੀਪੂ, ਬਲਵਿੰਦਰ, ਅਨਿਲ, ਮੋਨੂੰ ਤੇ ਹੋਰ ਮੈਂਬਰ ਹਾਜ਼ਰ ਸਨ | ਫ਼ੋਟੋਗ੍ਰਾਫਰਜ਼ ਵੈੱਲਫੇਅਰ ਕਲੱਬ ਅਬੋਹਰ ਦੀ ਪੂਰੀ ਟੀਮ ਨੇ ਫ਼ੋਟੋਗ੍ਰਾਫਰਜ਼ ਵੈੱਲਫੇਅਰ ਐਸੋਸੀਏਸ਼ਨ ਆਫ਼ ਇੰਡੀਆ ਤੇ ਆਕਾਰ ਐਗਜ਼ੀਬਿਸ਼ਨ ਪ੍ਰਾਈਵੇਟ ਲਿਮਟਿਡ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਫ਼ੋਟੋਗ੍ਰਾਫਰਜ਼ ਕਲੱਬ ਅਬੋਹਰ ਨੂੰ ਮਾਨ ਸਨਮਾਨ ਦਿੱਤਾ |

ਪਿਛਲੀ ਖ਼ਬਰ ਨੌਜਵਾਨ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਲੁਧਿਆਣਾ 'ਚ ਬਣੇਗੀ ਸ਼ਹੀਦ ਊਧਮ ਦੇ ਨਾਂਅ 'ਤੇ ਸਕਿੱਲ ਯੂਨੀਵਰਸਿਟੀ- ਹਾਂਡਾ, ਕੰਬੋਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।