01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਲੁਧਿਆਣਾ 'ਚ ਬਣੇਗੀ ਸ਼ਹੀਦ ਊਧਮ ਦੇ ਨਾਂਅ 'ਤੇ ਸਕਿੱਲ ਯੂਨੀਵਰਸਿਟੀ- ਹਾਂਡਾ, ਕੰਬੋਜ

ਅਜੀਤ ਡੈਸਕ 02-09-2025
ਅਬੋਹਰ, 1 ਸਤੰਬਰ (ਸੁਖਜੀਤ ਸਿੰਘ ਬਰਾੜ) - ਕੰਬੋਜ ਭਾਈਚਾਰੇ ਵੱਲੋਂ ਲੁਧਿਆਣਾ ਵਿਖੇ 50 ਏਕੜ ਰਕਬੇ ਵਿਚ ਅਤੇ 500 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦ ਊਧਮ ਸਿੰਘ ਦੇ ਨਾਂਅ 'ਤੇ ਸਕਿੱਲ ਯੂਨੀਵਰਸਿਟੀ ਬਣਾਈ ਜਾਵੇਗੀ ਅਤੇ ਇਸ ਯੂਨੀਵਰਸਿਟੀ ਦਾ ਨਾਂਅ ਸ਼ਹੀਦ ਊਧਮ ਸਿੰਘ ਸਕਿੱਲ ਡਿਵੈਲਪਮੈਂਟ ਐਂਡ ਇੰਟਰਪ੍ਰੀਨਿਓਰਸ਼ਿਪ ਯੂਨੀਵਰਸਿਟੀ ਹੋਵੇਗਾ | ਇਸ ਸੰਬੰਧੀ ਪੈੱ੍ਰਸ ਬਿਆਨ ਜਾਰੀ ਕਰਦਿਆਂ ਇੰਟਰਨੈਸ਼ਨਲ ਸਰਵ ਕੰਬੋਜ ਮਹਾਂਸਭਾ ਦੇ ਕੌਮੀ ਪ੍ਰਧਾਨ ਅਤੇ ਓ.ਬੀ.ਸੀ. ਵੈੱਲਫੇਅਰ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਹਰਜਿੰਦਰ ਹਾਂਡਾ ਤੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਪਾਲ ਕੰਬੋਜ ਨੇ ਕਿਹਾ ਕਿ ਦੁਨੀਆ ਭਰ ਵਿਚ ਕੰਬੋਜ ਇੱਕ ਅਜਿਹੀ ਕੌਮ ਹੈ ਜੋ ਆਪਣੀ ਤੌਰ 'ਤੇ ਯੂਨੀਵਰਸਿਟੀ ਬਣਾਉਣ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਨੂੰ ਬਣਾਉਣ ਲਈ 50 ਏਕੜ ਜ਼ਮੀਨ ਕੰਬੋਜ ਭਾਈਚਾਰੇ ਵੱਲੋਂ ਦਾਨ ਕਰ ਦਿੱਤੀ ਗਈ ਹੈ | ਹਰਜਿੰਦਰ ਹਾਂਡਾ ਤੇ ਜੋਗਿੰਦਰਪਾਲ ਕੰਬੋਜ ਨੇ ਕਿਹਾ ਕਿ ਕੰਬੋਜ ਭਾਈਚਾਰੇ ਦੇ ਆਗੂਆਂ ਵੱਲੋਂ ਇਸ ਯੂਨੀਵਰਸਿਟੀ ਦਾ ਸੰਸਥਾਪਕ ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨੂੰ ਐਲਾਨਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਨਾਂਅ ਉੱਤੇ ਅੰਤਰਰਾਸ਼ਟਰੀ ਪੱਧਰ ਦੀ ਬਣਨ ਵਾਲੀ ਇਸ ਸਕਿੱਲ ਯੂਨੀਵਰਸਿਟੀ ਨੂੰ ਬਣਾਉਣ ਦਾ ਰਸਮੀ ਐਲਾਨ ਵੀ ਬੀਤੇ ਦਿਨੀਂ ਚੰਡੀਗੜ੍ਹ ਵਿਚ ਕੰਬੋਜ ਭਾਈਚਾਰੇ ਵੱਲੋਂ ਇੱਕ ਵਿਸ਼ਾਲ ਸਮਾਰੋਹ 'ਚ ਕਰ ਦਿੱਤਾ ਗਿਆ ਹੈ ਤੇ ਇਸ ਸਮਾਰੋਹ ਵਿਚ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ, ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਸ. ਹਰਜੋਤ ਸਿੰਘ ਬੈਂਸ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਵੀ ਹਾਜ਼ਰ ਸਨ | ਇਸ ਮੌਕੇ ਲੈਕਚਰਾਰ ਰਜਿੰਦਰ ਕੰਬੋਜ, ਮਾਸਟਰ ਬਿਸ਼ੰਬਰ ਸਾਮਾਂ, ਵੇਦ ਪ੍ਰਕਾਸ਼ ਕੰਬੋਜ, ਆਸ਼ੂਤੋਸ਼ ਕੰਬੋਜ, ਡਾਕਟਰ ਹਰੀਸ਼ ਥਿੰਦ, ਪਿ੍ੰਸੀਪਲ ਮਨੋਹਰ ਲਾਲ, ਪਿ੍ੰਸੀਪਲ ਓਮ ਪ੍ਰਕਾਸ਼ ਬੱਟੀ, ਪਿ੍ੰਸੀਪਲ ਕੁਲਦੀਪ ਸਿੰਘ ਸੰਧਾ, ਡਾਕਟਰ ਹਰੀਸ਼ ਥਿੰਦ, ਓਮ ਪ੍ਰਕਾਸ਼ ਕਾਨੂੰਗੋ, ਰਾਮ ਕਿ੍ਸ਼ਨ ਸਲੇਮਸ਼ਾਹ, ਪਿ੍ੰਸੀਪਲ ਪ੍ਰਦੀਪ ਕੰਬੋਜ, ਪਿ੍ੰਸੀਪਲ ਮਨਦੀਪ ਥਿੰਦ, ਪਿ੍ੰਸੀਪਲ ਪਰਮਿੰਦਰ ਕੰਬੋਜ, ਦੀਪਕ ਕੰਬੋਜ, ਜਗਸੀਰ ਬਹਾਦਰ ਕੇ, ਅਸ਼ੋਕ ਕੰਬੋਜ, ਰਾਜ ਕੁਮਾਰ ਮਹਿਰੋਕ, ਸਤੀਸ਼ ਕੰਬੋਜ, ਅਮਿੱਤ ਕੰਬੋਜ ਤੇ ਅਮਰਜੀਤ ਕੰਬੋਜ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਬੋਹਰ ਫ਼ੋਟੋਗ੍ਰਾਫਰਜ਼ ਵੈੱਲਫੇਅਰ ਕਲੱਬ ਦੇ ਮੈਂਬਰ ਸਨਮਾਨਿਤ <br/> ਅਗਲੀ ਖ਼ਬਰ ਪੀ.ਐੱਸ. ਟੈੱਟ ਯੂਨੀਅਨ ਨੇ ਹਾਈਕੋਰਟ ਵਲੋਂ ਮੁੜ ਨਤੀਜਾ ਜਾਰੀ ਕਰਨ ਦੇ ਦਿੱਤੇ ਫ਼ੈਸਲੇ ਦਾ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।