01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੀ.ਐੱਸ. ਟੈੱਟ ਯੂਨੀਅਨ ਨੇ ਹਾਈਕੋਰਟ ਵਲੋਂ ਮੁੜ ਨਤੀਜਾ ਜਾਰੀ ਕਰਨ ਦੇ ਦਿੱਤੇ ਫ਼ੈਸਲੇ ਦਾ ਕੀਤਾ ਸਵਾਗਤ

ਅਜੀਤ ਡੈਸਕ 02-09-2025
ਫ਼ਾਜ਼ਿਲਕਾ, 1 ਸਤੰਬਰ (ਅਮਰਜੀਤ ਸ਼ਰਮਾ)- ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ ਦੇ ਸਾਰੇ ਵਿਸ਼ਿਆਂ ਦੇ ਨਤੀਜੇ ਮੁੜ ਜਾਰੀ ਕਰਨ ਦੇ ਦਿੱਤੇ ਹੁਕਮਾਂ ਤੋਂ ਬਾਅਦ ਯੂਨੀਅਨ ਦੇ ਆਗੂਆਂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਖ਼ੁਸ਼ੀ ਪ੍ਰਗਟ ਕੀਤੀ ਹੈ | ਯੂਨੀਅਨ ਦੇ ਆਗੂ ਸੂਬਾ ਸਕੱਤਰ ਰਾਹੁਲ ਕੰਬੋਜ ਨੇ ਦੱਸਿਆ ਕਿ ਇਹ ਯੂਨੀਅਨ ਦੇ ਏਕੇ ਦੀ ਜਿੱਤ ਹੈ | ਰਾਹੁਲ ਕੰਬੋਜ ਨੇ ਦੱਸਿਆ ਕਿ ਐੱਸ.ਸੀ.ਈ.ਆਰ.ਟੀ. ਪੰਜਾਬ ਬੋਰਡ ਵਲੋਂ 19 ਫਰਵਰੀ ਨੂੰ ਪੰਜਾਬ ਰਾਜ ਅਧਿਆਪਕ ਯੋਗਤਾ ਟੈੱਸਟ ਦਾ ਨਤੀਜਾ ਐਲਾਨਿਆ ਗਿਆ ਸੀ ਪਰ ਹਜ਼ਾਰਾਂ ਵਿਦਿਆਰਥੀ ਉਸ ਨਤੀਜੇ ਨਾਲ ਸਹਿਮਤ ਨਹੀਂ ਸਨ | ਜਦ ਇਸ ਸੰਬੰਧੀ ਵਿਦਿਆਰਥੀਆਂ ਨੇ ਬੋਰਡ ਦੇ ਡਾਇਰੈਕਟਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪ੍ਰੀਖਿਆ ਵਿਚ ਪੁੱਛੇ ਗਏ ਪ੍ਰਸ਼ਨਾਂ ਦੇ ਹੋਰ ਆਪਸ਼ਨ ਉੱਤਰ ਬਣਨ ਦੀ ਸੰਭਾਵਨਾ ਦੱਸਦਿਆਂ ਪੇਪਰਾਂ ਨੂੰ ਦੁਬਾਰਾ ਚੈੱਕ ਕਰਕੇ ਨਤੀਜਾ ਮੁੜ ਜਾਰੀ ਕਰਨ ਦੀ ਮੰਗ ਕੀਤੀ ਪਰ ਡਾਇਰੈਕਟਰ ਵਲੋਂ ਨਤੀਜਾ ਮੁੜ ਜਾਰੀ ਕਰਨ ਦੀ ਮੰਗ ਨੂੰ ਮੰਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਯੂਨੀਅਨ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ | ਹਾਈਕੋਰਟ ਵਲੋਂ ਦੋਵਾਂ ਧੀਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੀ. ਐੱਸ. ਟੈੱਟ. ਯੂਨੀਅਨ ਦੇ ਹੱਕ 'ਚ ਫ਼ੈਸਲਾ ਦਿੰਦੇ ਹੋਏ ਐੱਸ.ਸੀ.ਆਰ.ਟੀ. ਦੇ ਡਾਇਰੈਕਟਰ ਨੂੰ ਮੁੜ ਤੋਂ ਨਤੀਜਾ ਜਾਰੀ ਕਰਨ ਦੇ ਹੁਕਮ ਦਿੱਤੇ | ਇਸ ਤੋਂ ਬਾਅਦ ਐੱਸ.ਸੀ.ਆਰ.ਟੀ. ਦੇ ਡਾਇਰੈਕਟਰ ਨੇ ਮੁੜ ਤੋਂ ਨਤੀਜਾ ਜਾਰੀ ਕਰਕੇ ਸਿੱਖਿਆ ਵਿਭਾਗ ਦੀ ਵੈੱਬਸਾਈਟ 'ਤੇ ਪਾ ਦਿੱਤਾ ਹੈ |
ਪਿਛਲੀ ਖ਼ਬਰ ਲੁਧਿਆਣਾ 'ਚ ਬਣੇਗੀ ਸ਼ਹੀਦ ਊਧਮ ਦੇ ਨਾਂਅ 'ਤੇ ਸਕਿੱਲ ਯੂਨੀਵਰਸਿਟੀ- ਹਾਂਡਾ, ਕੰਬੋਜ ਅਗਲੀ ਖ਼ਬਰ ਪਿੰਡ ਸੋਢੀ ਵਾਲਾ 'ਚ ਗੁਰਮਤਿ ਸਮਾਗਮ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।