ਅਬੋਹਰ, 16 ਅਕਤੂਬਰ (ਵਿਵੇਕ ਹੂੜੀਆ)- ਸ਼੍ਰੀ ਗੁਰੂ ਜੰਭੇਸ਼ਵਰ ਡੀ.ਏ.ਵੀ. ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਹਰੀਪੁਰਾ ਦੇ ਪ੍ਰਤਿਭਾਸ਼ਾਲੀ ਅਥਲੀਟਾਂ ਨੇ ਪੁਲਿਸ ਡੀ.ਏ.ਵੀ. ਜਲੰਧਰ ਵਿਖੇ ਡੀ.ਏ.ਵੀ ਨੈਸ਼ਨਲ ਸਪੋਰਟਸ (ਸਟੇਟ ਲੈਵਲ) ਮੁਕਾਬਲੇ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਤੇ ਉਨ੍ਹਾਂ ਦੇ ਮਾਪਿਆਂ ਦਾ ਮਾਣ ਵਧਾਇਆ | ਨਵੀਨ ਨੇ ਅੰਡਰ-14 ਵਰਗ ਵਿਚ ਕਾਂਸੀ ਦਾ ਤਗਮਾ ਜਿੱਤਿਆ | ਜਦੋਂ ਕਿ ਸਮੀਰ ਬਿਸ਼ਨੋਈ ਚੌਥੇ ਸਥਾਨ 'ਤੇ ਰਿਹਾ | ਹਰਸਿਮਰਨ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕਾਂਸੀ ਦਾ ਤਗਮਾ ਜਿੱਤਿਆ | ਟੀਮ ਨੂੰ ਕਾਂਸੀ ਦਾ ਤਗਮਾ ਅਤੇ ਉਪ ਜੇਤੂ ਟਰਾਫ਼ੀ ਮਿਲੀ | ਅੰਡਰ-17 ਵਰਗ ਵਿਚ, ਈਸ਼ਾ ਨੇ ਸੋਨ ਤਗਮਾ ਜਿੱਤ ਕੇ ਸਕੂਲ ਦਾ ਸਨਮਾਨ ਵਧਾਇਆ | ਹਰਜੋਤ ਕੌਰ ਨੇ ਚਾਂਦੀ ਦਾ ਤਗਮਾ ਜਿੱਤਿਆ, ਜਦੋਂ ਕਿ ਨੂਰ ਤੇ ਪਵਨੀ ਨੇ ਕਾਂਸੀ ਦੇ ਤਗਮੇ ਜਿੱਤੇ | ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਪ ਜੇਤੂ ਟੀਮ ਨੇ ਟਰਾਫ਼ੀ ਹਾਸਲ ਕੀਤੀ | ਉਸੇ ਵਰਗ ਵਿਚ ਈਸ਼ਵਰਜੀਤ ਨੇ ਚਾਂਦੀ ਦਾ ਤਗਮਾ ਜਿੱਤਿਆ ਤੇ ਹਿਮਾਂਸ਼ੂ ਨੇ ਕਾਂਸੀ ਦਾ ਤਗਮਾ ਜਿੱਤਿਆ | ਅੰਡਰ-19 ਵਰਗ ਵਿਚ ਅਵਨੀਤ ਨੇ ਸੋਨ ਤਗਮਾ, ਗਰਿਮਾ ਨੇ ਚਾਂਦੀ ਦਾ ਤਗਮਾ, ਹਰਮਨਦੀਪ ਕੌਰ ਨੇ ਕਾਂਸੀ ਦਾ ਤਗਮਾ ਅਤੇ ਜਸਪ੍ਰੀਤ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ ਜਿਸ ਨਾਲ ਸਕੂਲ ਨੂੰ ਜੇਤੂ ਟਰਾਫ਼ੀ ਮਿਲੀ | ਵਿਦਿਆਰਥੀਆਂ ਨੇ ਕੁੱਲ 13 ਤਗਮੇ ਤੇ ਚਾਰ ਟਰਾਫ਼ੀਆਂ ਜਿੱਤੀਆਂ | ਸਕੂਲ ਦੇ ਪਿ੍ੰਸੀਪਲ ਸੁਖਦੇਵ ਸਿੰਘ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਵਿਦਿਆਰਥੀਆਂ ਤੇ ਕੋਚਾਂ ਨੂੰ ਵਧਾਈ ਦਿੱਤੀ | ਖੇਡ ਵਿਭਾਗ ਦੇ ਅਧਿਆਪਕ ਗੁਰਜੀਤ ਸਿੰਘ, ਸੁਨੀਲ ਦੱਤ ਤੇ ਤੀਰ-ਅੰਦਾਜ਼ੀ ਕੋਚ ਸੰਦੀਪ ਕੁਮਾਰ ਨੇ ਖਿਡਾਰੀਆਂ ਦੇ ਪ੍ਰਦਰਸ਼ਨ 'ਤੇ ਖ਼ੁਸ਼ੀ ਪ੍ਰਗਟ ਕੀਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਸਕੂਲ ਚੇਅਰਮੈਨ ਬਲਵੀਰ ਸਿੰਘ ਦਾਨੇਵਾਲੀਆ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਮਾਣ ਪ੍ਰਗਟ ਕੀਤਾ |