22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਨਸ਼ਾ ਤਸਕਰਾਂ ਦਾ ਵਿਰੋਧ ਕਰਨ 'ਤੇ ਵਿਅਕਤੀ ਦੇ ਘਰ 'ਤੇ ਹਮਲਾ, ਮਕਾਨ ਮਾਲਕ ਨੇ ਬੱਚਿਆਂ ਸਮੇਤ ਭੱਜ ਕੇ ਬਚਾਈ ਜਾਨ

ਅਜੀਤ ਡੈਸਕ 24-10-2025
ਅਬੋਹਰ, 23 ਅਕਤੂਬਰ(ਵਿਵੇਕ ਹੂੜੀਆ)- ਅਬੋਹਰ ਦੇ ਸੰਤ ਨਗਰ ਵਿਚ ਬੀਤੀ ਦੇਰ ਰਾਤ ਗੁੰਡਾਗਰਦੀ ਦਾ ਮਾਹੌਲ ਦੇਖਣ ਨੂੰ ਮਿਲਿਆ | ਇਸ ਦੌਰਾਨ ਇਕ ਦਰਜਨ ਹਥਿਆਰਬੰਦ ਨੌਜਵਾਨਾਂ ਨੇ ਇਕ ਪਰਿਵਾਰ 'ਤੇ ਹਮਲਾ ਕਰ ਦਿੱਤਾ ਤੇ ਘਰ ਦੇ ਮਾਲਕ ਨੇ ਆਪਣੇ ਦੋ ਛੋਟੇ ਬੱਚਿਆਂ ਸਮੇਤ ਭੱਜ ਕੇ ਆਪਣੀ ਜਾਨ ਬਚਾਈ | ਹਾਲਾਂਕਿ ਹਮਲਾਵਰਾਂ ਵਲੋਂ ਦਰਵਾਜ਼ੇ 'ਤੇ ਕੀਤੀ ਗਈ ਪੱਥਰ ਬਾਜ਼ੀ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਲਗਭਗ ਤਿੰਨ ਘੰਟੇ ਤੱਕ ਚੱਲੀ ਇਸ ਗੁੰਡਾਗਰਦੀ ਦੌਰਾਨ ਇਲਾਕੇ ਦੇ ਲੋਕ ਆਪਣੇ ਘਰਾਂ ਵਿੱਚ ਲੁਕੇ ਰਹੇ ਤੇ ਹਮਲਾਵਰਾਂ ਨੇ ਘਰੇਲੂ ਸਾਮਾਨ ਦੀ ਜੰਮ ਕੇ ਤੋੜਫੋੜ ਕੀਤੀ | ਇਸ ਦੇ ਨਾਲ ਘਰ ਦੇ ਬਾਹਰ ਖੜ੍ਹਾ ਸਕੂਟਰ ਵੀ ਤੋੜ ਦਿੱਤਾ | ਹਸਪਤਾਲ ਵਿਚ ਇਲਾਜ ਅਧੀਨ ਸੰਤ ਨਗਰੀ ਗਲੀ ਨੰਬਰ 3 ਦੇ ਰਹਿਣ ਵਾਲੇ ਸੁਨੀਲ ਕੁਮਾਰ ਨੇ ਦੱਸਿਆ ਕਿ 6 ਅਕਤੂਬਰ ਦੀ ਰਾਤ ਨੂੰ ਜਦੋਂ ਉਸ ਦਾ ਪੁੱਤਰ ਗਲੀ ਵਿਚੋਂ ਲੰਘ ਰਿਹਾ ਸੀ ਤਾਂ ਕੁੱਝ ਸ਼ਰਾਬੀ ਨੌਜਵਾਨਾਂ ਨੇ ਉਸ 'ਤੇ ਹਮਲਾ ਕੀਤਾ ਤੇ ਉਸ ਦਾ ਮੋਬਾਈਲ ਫ਼ੋਨ ਖੋਹ ਲਿਆ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਬਾਅਦ ਵਿਚ ਮੈਂ ਆਪਣੇ ਪੁੱਤਰ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਤੇ ਐਮ.ਐਲ.ਆਰ. ਵੀ ਕਰਵਾਈ ਪਰ ਪੁਲਿਸ ਨੇ ਹਮਲਾ ਕਰਨ ਵਾਲੇ ਨੌਜਵਾਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ | ਸਾਡੇ ਵਲੋਂ ਨਸ਼ਾ ਤਸਕਰਾਂ ਖਿਲਾਫ਼ ਚੁੱਕੀ ਗਈ ਆਵਾਜ਼ ਦੀ ਰੰਜਸ਼ ਰੱਖਦੇ ਹੋਏ ਉਕਤ ਨੌਜਵਾਨ ਆਪਣੇ ਇਕ ਦਰਜਨ ਸਾਥੀਆਂ ਨਾਲ ਹਥਿਆਰਬੰਦ ਹੋ ਕੇ ਰਾਤ 9 ਵਜੇ ਦੇ ਕਰੀਬ ਸਾਡੇ ਘਰ ਵਿਚ ਹਮਲਾ ਕਰ ਦਿੱਤਾ | ਹਮਲੇ ਵਿਚ ਮੇਰੇ ਸੱਟਾਂ ਲੱਗੀਆਂ ਹਨ | ਮੈਂ ਆਪਣੀ ਜਾਨ ਬਚਾਉਣ ਲਈ ਆਪਣੇ ਬੱਚਿਆਂ ਸਮੇਤ ਘਰੋਂ ਭੱਜ ਗਿਆ | ਇਸ ਦੌਰਾਨ ਹਮਲਾਵਰ ਨੌਜਵਾਨਾਂ ਨੇ ਘਰ ਵਿਚ ਫ਼ਰਿਜ, ਏ.ਸੀ., ਟੀ.ਵੀ., ਵਾਸ਼ਿੰਗ ਮਸ਼ੀਨ, ਰਸੋਈ ਦੇ ਬਰਤਨ ਆਦਿ ਸਮੇਤ ਸਭ ਕੁੱਝ ਤੋੜ ਦਿੱਤਾ ਤੇ ਘਰ ਦੀ ਛੱਤ 'ਤੇ ਲੱਗੀਆਂ ਗਿੱ੍ਰਲਾਂ ਵੀ ਉਖਾੜ ਦਿੱਤੀਆਂ | ਉਨ੍ਹਾਂ ਦੀ ਇਹ ਗੁੰਡਾਗਰਦੀ 11 ਵਜੇ ਤੱਕ ਜਾਰੀ ਰਹੀ, ਇਲਾਕੇ ਦੇ ਲੋਕ ਆਪਣੇ ਘਰਾਂ ਵਿਚ ਲੁਕੇ ਰਹੇ | ਜਦੋਂ ਪੁਲਿਸ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਤਾਂ ਹਮਲਾਵਰ ਉੱਥੋਂ ਭੱਜ ਗਏ | ਸੁਨੀਲ ਕੁਮਾਰ ਨੇ ਦੱਸਿਆ ਕਿ ਉਕਤ ਨੌਜਵਾਨ ਉਨ੍ਹਾਂ ਦੇ ਇਲਾਕੇ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਹੈ | ਜਦੋਂ ਕਿ ਉਹ ਇਕ ਸਮਾਜ ਸੇਵਕ ਹੋਣ ਕਰਕੇ ਹੋਰ ਲੋਕਾਂ ਨਾਲ ਮਿਲ ਕੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਵਿਰੋਧ ਕਰਦਾ ਹੈ | ਇਸ ਲਈ ਉਕਤ ਲੋਕਾਂ ਨੇ ਉਨ੍ਹਾਂ ਦੇ ਘਰ 'ਤੇ ਹਮਲਾ ਕਰ ਦਿੱਤਾ | ਜਦੋਂ ਇਸ ਬਾਰੇ ਥਾਣਾ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਉਨ੍ਹਾਂ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤੇ ਜ਼ਖਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਹਮਲਾਵਰਾਂ ਵਿਰੁੱਧ
ਪਿਛਲੀ ਖ਼ਬਰ ਪੁਲਿਸ ਤੇ ਪ੍ਰਸ਼ਾਸਨ ਨੇ ਬੈਂਕ ਨੂੰ ਦਿਵਾਇਆ ਦੁਕਾਨ ਦਾ ਕਬਜ਼ਾ <br/> ਅਗਲੀ ਖ਼ਬਰ ਡੇਂਗੂ ਦੇ ਮੱਦੇਨਜ਼ਰ ਸਾਫ਼ ਸਫ਼ਾਈ ਤੇ ਫੌਗਿੰਗ ਪ੍ਰਕਿਰਿਆ ਲਗਾਤਾਰ ਜਾਰੀ ਰਹੇਗੀ- ਡਾ.ਮਨਦੀਪ ਕੌਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।