13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸੰਵਿਧਾਨ ਨਿਰਮਾਤਾ ਬਾਬਾ ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ <br/>

ਅਜੀਤ ਡੈਸਕ 07-12-2025
ਫ਼ਾਜ਼ਿਲਕਾ, 6 ਦਸੰਬਰ (ਦਵਿੰਦਰ ਪਾਲ ਸਿੰਘ)-ਗਜ਼ਟਿਡ ਨਾਨ ਗਜ਼ਟਿਡ ਐੱਸ.ਸੀ.ਬੀ.ਸੀ ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਅਤੇ ਅੰਬੇਡਕਰ ਮਿਸ਼ਨ ਕਲੱਬ ਦੇ ਮੈਂਬਰਾਂ ਨੇ ਭਾਰਤ ਰਤਨ, ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੇ ਮਹਾ ਪ੍ਰੀ ਨਿਰਵਾਣ ਦਿਵਸ 'ਤੇ ਫ਼ਾਜ਼ਿਲਕਾ ਦੇ ਅੰਬੇਡਕਰ ਚੌਂਕ 'ਤੇ ਬਾਬਾ ਸਾਹਿਬ ਦੇ ਪ੍ਰਤਿਮਾ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਮੌਕੇ 'ਤੇ ਫੈਡਰੇਸ਼ਨ ਦੇ ਚੇਅਰਮੈਨ ਠਾਕਰ ਦਾਸ, ਜ਼ਿਲ੍ਹਾ ਮਾਸਟਰ ਪ੍ਰਧਾਨ ਸੁਭਾਸ਼ ਚੰਦਰ,ਜ਼ਿਲ੍ਹਾ ਸਕੱਤਰ ਰਾਮ ਚੰਦਰ, ਅੰਬੇਡਕਰ ਮਿਸ਼ਨ ਕਲੱਬ ਦੇ ਪ੍ਰਧਾਨ ਅਸ਼ਵਨੀ ਕੁਮਾਰ ਬਿੱਟੂ, ਇੰਦਰ ਮੋਹਨ ਰਿਟਾਇਰਡ ਕਾਨੂੰਗੋ, ਰਿਟਾਇਰ ਪਟਵਾਰੀ ਗਿਆਨ ਚੰਦ ਪਾਲਾ ਸਿੰਘ, ਰਾਮ ਕਿ੍ਸ਼ਨ, ਬਿਸੰਬਰ ਦਾਸ ਜਸਪਾਲ ਬੱਚੀ ਆਦਿ ਨੇ ਕਿਹਾ ਕਿ ਬਾਬਾ ਸਾਹਿਬ ਭਾਰਤੀ ਸੰਵਿਧਾਨ ਦੇ ਨਿਰਮਾਤਾ, ਮਜ਼ਦੂਰਾਂ, ਸ਼ੋਸ਼ਿਤ ਵਰਗ ਅਤੇ ਅÏਰਤਾਂ ਨੂੰ ਅਧਿਕਾਰ ਦਿਲਾਉਣ ਵਾਲੇ ਮਹਾਨ ਸਮਾਜ ਸੁਧਾਰਕ, ਕ੍ਰਾਂਤੀਕਾਰੀ ਅਤੇ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਸਨ | ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਬਣਾ ਕੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਦੁਆਏ | ਉਨ੍ਹਾਂ ਦੇ ਬਣਾਏ ਸੰਵਿਧਾਨ ਦੇ ਤਹਿਤ ਅੱਜ ਹਰ ਵਰਗ ਨੂੰ ਆਪਣਾ ਅਧਿਕਾਰ ਮਿਲ ਰਿਹਾ ਹੈ ਅਤੇ ਭਾਰਤ ਤਰੱਕੀ ਦੀਆਂ ਲੀਹਾਂ 'ਤੇ ਹੈ | ਸਾਨੂੰ ਬਾਬਾ ਸਾਹਿਬ ਅੰਬੇਡਕਰ ਦੇ ਦੱਸੇ ਮਾਰਗ 'ਤੇ ਚੱਲਣਾ ਚਾਹੀਦਾ ਹੈ |

ਪਿਛਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ ਅਗਲੀ ਖ਼ਬਰ ਐਨ. ਐੱਸ. ਐੱਸ. ਦਾ ਇਕ ਰੋਜ਼ਾ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।