14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸੀਡ ਫਾਰਮ ਦੇ ਆਬਾਦਕਾਰਾਂ ਦੇ ਮਾਲਕੀ ਹੱਕ ਅਤੇ ਮੁਆਵਜ਼ੇ ਲਈ ਲਾਮਬੰਦ ਕਰੇਗੀ ਜਮਹੂਰੀ ਕਿਸਾਨ ਸਭਾ <br/>

ਅਜੀਤ ਡੈਸਕ 07-12-2025
ਅਬੋਹਰ, 6 ਦਸੰਬਰ (ਤੇਜਿੰਦਰ ਸਿੰਘ ਖ਼ਾਲਸਾ)- ਜਮਰੂਹੀ ਕਿਸਾਨ ਸਭਾ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਬਲਵੰਤ ਸਿੰਘ ਢਾਣੀ ਕੜਾਕਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੇ ਸੀਡ ਫਾਰਮ ਅਬੋਹਰ ਵਿਚੋਂ ਨਿਕਲ ਰਹੇ ਬਾਈਪਾਸ ਦੇ ਮੁਆਵਜ਼ੇ ਲਈ ਚੱਲੇ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੇ ਹਰ ਸ਼ਖ਼ਸ ਦਾ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਖਚਰਨ ਸਿੰਘ ਬਾਜੀਦਪੁਰਾ ਭੋਮਾ ਤੇ ਜ਼ਿਲ੍ਹਾ ਸੈਕਟਰੀ ਡਾ.ਗੋਪਾਲ ਸਿੰਘ ਸੀਡ ਫਾਰਮ ਨੇ ਦੱਸਿਆ ਕਿ ਇਤਿਹਾਸ ਵਿਚ ਦਰਜ ਹੈ ਕਿ ਕਈ ਵਾਰ ਇਨਕਲਾਬੀਆਂ ਤੇ ਸੰਸਥਾਵਾਂ ਨੂੰ ਵੀ ਚੱਲਦੇ ਸੰਘਰਸ਼ ਵਾਪਸ ਲੈਣੇ ਪਏ | ਇਸ ਦੌਰਾਨ ਜ਼ਿਲ੍ਹਾ ਪੈੱ੍ਰਸ ਸੈਕਟਰੀ ਕਾਮਰੇਡ ਅਵਤਾਰ ਸਿੰਘ ਨੇ ਦੱਸਿਆ ਕਿ ਕਾਫ਼ੀ ਵਿਚਾਰ ਵਟਾਂਦਰੇ ਤੋਂ ਬਾਅਦ ਆਬਾਦਕਾਰਾਂ ਦੇ ਮਾਲਕੀ ਹੱਕ 'ਤੇ ਮੁਆਵਜ਼ੇ ਲਈ ਲਾਮਬੰਦੀ ਕੀਤੀ ਜਾਵੇ | ਇਸ ਤੋਂ ਇਲਾਵਾ ਅਰਜੁਨ ਸਿੰਘ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਜੱਗਾ ਸਿੰਘ, ਗੁਰਚਰਨ ਸਿੰਘ, ਬਲਵੰਤ ਸਿੰਘ ਅਜੀਤ ਨਗਰ, ਹਰਦਿਆਲ ਸਿੰਘ ਸਾਬਕਾ ਸਰਪੰਚ, ਦੇਵੀ ਲਾਲ ਬੁਰਜ ਮੁਹਾਰ, ਬਿੱਟੂ, ਕੂਕਾ ਸਿੰਘ ਅਬੋਹਰ, ਹਰਜਿੰਦਰ ਸਿੰਘ, ਪੱਪੂ ਰਾਮ ਆਦਿ ਹਾਜ਼ਰ ਸਨ | ਅੰਤ ਵਿਚ ਪ੍ਰਧਾਨ ਕਾਮਰੇਡ ਅਵਤਾਰ ਸਿੰਘ ਨੇ ਧੰਨਵਾਦ ਕਰਦੇ ਹੋਏ ਮਿਹਨਤ ਕਰਨ ਦੀ ਅਪੀਲ ਕੀਤੀ |

ਪਿਛਲੀ ਖ਼ਬਰ 'ਆਪ' ਸਰਕਾਰ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਨਾਮਜਦਗੀਆਂ ਵੇਲੇ ਧੱਕਾ ਕਰਕੇ ਲੋਕਤੰਤਰ ਦੀ ਪਿੱਠ 'ਚ ਛੁਰਾ ਮ... ਅਗਲੀ ਖ਼ਬਰ ਡਰਾਈ ਡੇ ਫਰਾਇਡੇ ਮੌਕੇ ਸਕੂਲਾਂ ਵਿਚ ਸਿਹਤ ਵਿਭਾਗ ਵਲੋਂ ਜਾਗਰੂਕਤਾ ਗਤੀਵਿਧੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।