18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਫ਼ਾਈ ਸੇਵਕ ਯੂਨੀਅਨ ਫ਼ਾਜ਼ਿਲਕਾ ਨੇ ਸਤੰਬਰ ਮਹੀਨੇ ਤੋਂ ਵਧੀਆਂ ਤਨਖ਼ਾਹਾਂ ਜਾਰੀ ਕਰਨ ਲਈ ਸੌਂਪਿਆ ਮੰਗ ਪੱਤਰ

ਨਗਰ ਕੌਂਸਲ ਪ੍ਰਧਾਨ ਸੁਰਿੰਦਰ ਸਚਦੇਵਾ ਅਤੇ ਕਾਰਜ ਸਾਧਕ ਅਫ਼ਸਰ ਵੀਰ ਵਿਕਰਮ ਨੂੰ ਮੰਗ-ਪੱਤਰ ਸੌਂਪਦੇ ਹੋਏ ਸਫ਼ਾਈ ਸੇਵਕ ਯੂਨੀਅਨ ਦੇ ਆਗੂ | ਅਜੀਤ ਤਸਵੀਰ <br/> 28-12-2025
ਫ਼ਾਜ਼ਿਲਕਾ, 27 ਦਸੰਬਰ (ਦਵਿੰਦਰ ਪਾਲ ਸਿੰਘ)-ਸਫ਼ਾਈ ਸੇਵਕ ਯੂਨੀਅਨ ਨੇ ਪੰਜਾਬ ਮੀਤ ਪ੍ਰਧਾਨ ਫ਼ਤਿਹ ਬੋਹਤ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਪ੍ਰਧਾਨ ਲਵਲੀ ਵਾਲਮੀਕੀ ਦੀ ਅਗਵਾਈ ਵਿਚ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਸਚਦੇਵਾ ਅਤੇ ਕਾਰਜ ਸਾਧਕ ਅਫ਼ਸਰ ਸ੍ਰੀ ਵੀਰ ਵਿਕਰਮ ਨੂੰ ਪਿਛਲੇ ਸਤੰਬਰ ਮਹੀਨੇ ਤੋਂ ਵਧੀ ਹੋਈ ਤਨਖ਼ਾਹ ਆਉਣ ਵਾਲੇ ਮਹੀਨੇ ਵਿਚ ਜਾਰੀ ਕਰਨ ਲਈ ਬੇਨਤੀ ਪੱਤਰ ਸੌਂਪਿਆ | ਪ੍ਰਧਾਨ ਲਵਲੀ ਵਾਲਮੀਕੀ ਨੇ ਦੱਸਿਆ ਕਿ ਨਗਰ ਕੌਂਸਲ ਵਿਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿਚ ਛਿਮਾਹੀ ਵਾਧਾ ਕੀਤਾ ਜਾਂਦਾ ਹੈ, ਜੋ ਕਿ ਸਤੰਬਰ ਮਹੀਨੇ ਵਿਚ ਹੋਇਆ ਸੀ ਪਰ ਮੁਲਾਜ਼ਮਾਂ ਨੂੰ ਅਜੇ ਤੱਕ ਇਸ ਦਾ ਲਾਭ ਨਹੀਂ ਮਿਲਿਆ | ਇਸੇ ਸਬੰਧੀ ਪ੍ਰਧਾਨ ਲਵਲੀ ਵਾਲਮੀਕੀ ਦੀ ਅਗਵਾਈ ਹੇਠ ਸਫ਼ਾਈ ਸੇਵਕ, ਸੀਵਰੇਜ ਮੈਨ, ਵਾਟਰ ਵਰਕਸ ਕਰਮਚਾਰੀ, ਇਲੈਕਟਿ੍ਕ ਕਰਮਚਾਰੀ, ਫਿਟਰ ਕੁਲੀ, ਮਾਲੀ ਬੇਲਦਾਰ ਅਤੇ ਘਰਾਂ ਤੋਂ ਕੂੜਾ ਚੁੱਕਣ ਵਾਲੇ ਟਿੱਪਰ ਕਰਮਚਾਰੀਆਂ ਨੇ ਸਾਂਝੇ ਤੌਰ 'ਤੇ ਨਗਰ ਕੌਂਸਲ ਪ੍ਰਧਾਨ ਸੁਰਿੰਦਰ ਸਚਦੇਵਾ ਅਤੇ ਕਾਰਜ ਸਾਧਕ ਅਫ਼ਸਰ ਵੀਰ ਵਿਕਰਮ ਨੂੰ ਮੰਗ ਪੱਤਰ ਦਿੱਤਾ | ਨਗਰ ਕੌਂਸਲ ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਨੇ ਸਬੰਧਿਤ ਵਿਭਾਗ ਨੂੰ ਜਲਦੀ ਵਧੀ ਹੋਈ ਤਨਖ਼ਾਹ ਦਾ ਭੁਗਤਾਨ ਕਰਨ ਦੇ ਨਿਰਦੇਸ਼ ਦਿੱਤੇ ਹਨ | ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਾਜ਼ਮ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਸਕੱਤਰ ਅਰੁਣ ਦਿਲਵਾਲ, ਜਨਰਲ ਸਕੱਤਰ ਵਿਨੈ ਪਰਵਾਨਾ, ਸੁਪਰਵਾਈਜ਼ਰ ਓਮ ਪ੍ਰਕਾਸ਼, ਸੁਪਰਵਾਈਜ਼ਰ ਨਟਵਰ ਸਾਰਵਾਨ ਅਤੇ ਯੂਨੀਅਨ ਦੇ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਜਿਵੇਂ ਟਿੱਪਰ ਯੂਨੀਅਨ ਤੋਂ ਮੰਗਤ ਰਾਮ, ਬਿੱਟੂ, ਸ਼ਿਵਾ, ਸੰਦੀਪ ਕੁਮਾਰ, ਦਵਿੰਦਰ; ਵਾਟਰ ਵਰਕਸ ਤੋਂ ਸਤਪਾਲ, ਛਿੰਦਰ ਸਿੰਘ, ਸੁਨੀਲ, ਸੀਵਰੇਜ ਮੈਨ ਸੰਜੂ, ਸੰਨ੍ਹੀ, ਰਾਮ ਚਰਨ, ਇਲੈੱਕਟ੍ਰਾਨਿਕ ਕਰਮਚਾਰੀ ਪਿ੍ੰਸ, ਸੰਦੀਪ, ਜੈ ਰਾਮ ਅਤੇ ਫਾਇਰ ਬਿ੍ਗੇਡ ਕਰਮਚਾਰੀਆਂ ਵਿਚੋਂ ਰਾਕੇਸ਼ ਕੁਮਾਰ, ਸ਼ੁਭਦਿਆਲ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਫ਼ੀਮ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵਿਰਾਸਤ 1704 ਤਹਿਤ ਹਫ਼ਤਾਵਾਰੀ ਵਿਸ਼ੇਸ਼ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।