ਅੰਮਿ੍ਤਸਰ, 15 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ (ਰਜਿ.) ਦੀ ਇਕ ਹੰਗਾਮੀ ਮੀਟਿੰਗ ਰਾਜੇਸ਼ ਮਹਿਰਾ ਦੇ ਨਿਵਾਸ ਸਥਾਨ ਗਾਰਡਨ ਐਵੀਨਿਊ ਵਿਖੇ ਟਰੱਸਟ ਦੇ ਮੁੱਖ ਸਰਪ੍ਰਸਤ ਸੁਦਰਸ਼ਨ ਕੁਮਾਰ ਵਧਵਾ ਅਤੇ ਪ੍ਰਧਾਨ ਅਨੁਜ ਸਿੱਕਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸ੍ਰੀ ਹਨੂੰਮਾਨ ਧਾਮ ਦੇ ਨਿਰਮਾਣ ਕਾਰਜ ਦੀ ਪ੍ਰਗਤੀ ਬਾਰੇ ਚਰਚਾ ਕੀਤੀ ਗਈ | ਮੁੱਖ ਸਰਪ੍ਰਸਤ ਵਧਵਾ ਨੇ ਕਿਹਾ ਕਿ ਮੰਦਰ ਦਾ ਨਿਰਮਾਣ ਕਾਰਜ ਪੂਰੀ ਸ਼ਰਧਾ ਅਤੇ ਤਿਆਰੀ ਨਾਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ | ਚੇਅਰਮੈਨ ਅਨੁਜ ਸਿੱਕਾ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇਲਾਕੇ ਦੀਆਂ ਅÏਰਤਾਂ ਵਲੋਂ ਮੰਗਲਵਾਰ ਅਤੇ ਸ਼ਨੀਵਾਰ ਸ਼ਾਮ ਨੂੰ ਮੰਦਰ 'ਚ ਕੀਰਤਨ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ ਆਦੇਸ਼ ਮਹਿਰਾ ਨੇ ਦੱਸਿਆ ਕਿ ਲੋਕਾਂ ਦੇ ਸਿਹਤ ਲਾਭ ਲਈ ਮੰਦਰ 'ਚ ਹਰ ਰੋਜ਼ ਸਵੇਰੇ 5:30 ਤੋਂ 7:00 ਵਜੇ ਤੱਕ ਮੁਫ਼ਤ ਯੋਗਾ ਸੈਸ਼ਨ ਵੀ ਲਗਾਏ ਜਾ ਰਹੇ ਹਨ | ਇਲਾਕੇ ਦੇ ਲੋਕ ਇਸ 'ਚ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ਅਤੇ ਸਿਹਤ ਲਾਭ ਪ੍ਰਾਪਤ ਕਰ ਰਹੇ ਹਨ | ਮੀਟਿੰਗ ਦੇ ਅਖ਼ੀਰ 'ਚ ਟਰੱਸਟ ਵਲੋਂ ਅੰਮਿ੍ਤਸਰ ਦੇ ਸਾਰੇ ਸਨਾਤਨ ਧਰਮ ਪ੍ਰੇਮੀਆਂ ਨੂੰ ਮੰਦਰ ਦੇ ਨਿਰਮਾਣ 'ਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ ਗਈ | ਇਸ ਮੌਕੇ ਰਣਬੀਰ ਕੌਸ਼ਲ, ਅਮਿਤ ਸੇਠ, ਸੁਰੇਂਦਰ ਅਰੋੜਾ, ਨਵਲ ਕਿਸ਼ੋਰ, ਰਿਸ਼ੀ ਮਹਿਰਾ, ਸੰਦੀਪ ਕਪੂਰ, ਸੰਜੀਵ ਖੰਨਾ, ਲਲਿਤ ਮਲਹਨ, ਮਨੀਸ਼ ਸੇਠ, ਰਮੇਸ਼ ਖੰਨਾ, ਅਮਿਤ ਮਹਿਰਾ, ਉਮਾ ਮਹਿਰਾ, ਦੀਕਸ਼ਾ ਸਿੰਗਲਾ, ਰਸ਼ਮੀ ਜੈਨ, ਮਨੋਜ ਜੈਨ ਮੁੱਖ ਤੌਰ 'ਤੇ ਮੌਜੂਦ ਸਨ |