22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਬੰਦ ਸੀਵਰੇਜ, ਪ੍ਰਦੂਸ਼ਿਤ ਪਾਣੀ ਤੇ ਬਿਜਲੀ ਸਮੱਸਿਆ ਤੋਂ ਵਾਰਡ ਨੰਬਰ-17 ਦੇ ਵਸਨੀਕ ਪ੍ਰੇਸ਼ਾਨ

ਅਜੀਤ ਡੈਸਕ 16-06-2025
ਵੇਰਕਾ, 15 ਜੂਨ (ਪਰਮਜੀਤ ਸਿੰਘ ਬੱਗਾ)-ਹਲਕਾ ਉੱਤਰੀ ਦੀ ਵਾਰਡ ਨੰਬਰ-17 ਮੁਸਤਫਾਬਾਦ ਬਟਾਲਾ ਰੋਡ ਦੇ ਨਜ਼ਦੀਕੀ ਸਲੱਮ ਇਲਾਕਿਆਂ ਦੀ ਕਿਸੇ ਵਲੋਂ ਵੀ ਸਾਰ ਨਾ ਲਏ ਜਾਣ ਕਾਰਨ ਇਲਾਕਾ ਨਿਵਾਸੀ ਬੰਦ ਸੀਵਰੇਜ, ਪ੍ਰਦੂਸ਼ਿਤ ਪਾਣੀ ਤੇ ਬਿਜਲੀ ਸਮੱਸਿਆ ਕਾਰਨ ਡਾਹਢੇ ਪ੍ਰੇਸ਼ਾਨ ਹਨ | ਜਾਣਕਾਰੀ ਦਿੰਦਿਆਂ ਜਥੇ. ਕੁਲਵੰਤ ਸਿੰਘ, ਗੁਰਮੀਤ ਸਿੰਘ, ਅੰਜੂ ਬਾਲਾ, ਸਰਬਜੀਤ ਕੌਰ, ਰਜਿੰਦਰ ਮਹਾਜਨ, ਰਾਜ ਕੁਮਾਰ, ਸੁਖਵੰਤ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਸੁਭਾਸ਼ ਕਾਲੋਨੀ ਵਿਚ ਸਪਲਾਈ ਕੀਤੇ ਗਏ ਪੀਣ ਵਾਲੇ ਪਾਣੀ ਵਿਚ ਪਿੱਛਲੇ ਪੰਜ ਮਹੀਨਿਆਂ ਤੋਂ ਬਦਬੂਦਾਰ ਪ੍ਰਦੂਸ਼ਿਤ ਪਾਣੀ ਦੀ ਸਪਲਾਈ ਨਿਰੰਤਰ ਜਾਰੀ ਹੈ, ਜਿਸ ਦੇ ਪੀਣ ਨਾਲ ਲੋਕ ਦਸਤ, ਉਲਟੀਆਂ, ਪੇਟ ਦੀਆਂ ਬਿਮਾਰੀਆਂ, ਪੀਲੀਆਂ ਆਦਿ ਤੋਂ ਪੀੜਤ ਹੋ ਰਹੇ ਹਨ | ਇਸ ਤੋਂ ਇਲਾਵਾ ਬਿਜਲੀ ਦੇ ਘੱਟ ਵੱਧ ਵੋਲਟੇਜ ਆਉਣ ਨਾਲ ਘਰਾਂ ਵਿਚ ਲੱਗੇ ਬਿਜਲੀ ਨਾਲ ਚੱਲਣ ਵਾਲੇ ਉਪਕਰਣ ਵੀ ਖ਼ਰਾਬ ਹੋ ਰਹੀ ਹਨ ਤੇ ਲੋਕਾਂ ਨੂੰ ਰਾਤ ਸਮੇਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦੱਸਿਆ ਕਿ ਹਲਕੇ ਦੇ ਵਿਧਾਇਕ ਕੁੰਵਰ ਵਿਜੈਪ੍ਰਤਾਪ ਸਿੰਘ ਦੇ ਆਪਣੀ ਸਰਕਾਰ ਨਾਲ ਚੱਲ ਰਹੇ ਸਿਆਸੀ ਵਿਵਾਦ ਕਾਰਨ ਉਹ ਵੀ ਇਲਾਕੇ ਦੀ ਸਾਰ ਨਹੀਂ ਲੈ ਰਹੇ ਤੇ ਨਾ ਹੀ ਕਦੇ ਦਰਸ਼ਨ ਹੀ ਲੋਕਾਂ ਨੂੰ ਨਸੀਬ ਹੁੰਦੇ ਹਨ, ਜਿਸ ਕਾਰਨ ਹਰ ਪੱਖੋ ਨਿਰਾਸ਼ ਨਗਰਵਾਸੀਆਂ ਨੇ ਪੰਜਾਬ ਸਰਕਾਰ, ਨਗਰ ਨਿਗਮ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਇਲਾਕੇ ਦੀਆਂ ਦਰਪੇਸ਼ ਮੁਸ਼ਕਿਲਾਂ ਵੱਲ ਧਿਆਨ ਦੇਕੇ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ | ਇਸ ਮਾਮਲੇ ਵਿਚ ਇਲਾਕਾ ਕੌਂਸਲਰ ਅਨੀਤਾ ਕੁਮਾਰੀ ਦੇ ਪਤੀ ਪ੍ਰੇਮ ਕੁਮਾਰ ਵੀਰੂ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਦਰਪੇਸ਼ ਮੁਸ਼ਕਿਲ ਦੇ ਹੱਲ ਲਈ ਨਗਰ ਨਿਗਮ ਦੇ ਮੇਅਰ ਤੇ ਹੋਰਨਾ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਾਵੇਗੀ |
ਪਿਛਲੀ ਖ਼ਬਰ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਸੰਤ ਕਬੀਰ ਜੈਅੰਤੀ ਮੌਕੇ ਤਰੁਣ ਚੁੱਘ ਨੇ ਲੰਗਰ ਅਤੇ ਛਬੀਲ 'ਚ ਸੇਵਾ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।