ਅੰਮਿ੍ਤਸਰ, 15 ਜੂਨ (ਹਰਮਿੰਦਰ ਸਿੰਘ)-ਸਥਾਨਕ ਕਬੀਰ ਮੰਦਿਰ ਡੈਮਗੰਜ ਵਿਖੇ ਸੰਤ ਕਬੀਰ ਜੈਅੰਤੀ ਦੇ ਮੌਕੇ 'ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਵਲੋਂ ਮੱਥਾ ਟੇਕ ਕੇ ਸ਼ਰਧਾ ਦੇ ਫੁਲ ਭੇਟ ਕੀਤੇ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ | ਇਸ ਦੌਰਾਨ ਚੁੱਘ ਨੇ ਸ਼ਰਧਾਲੂਆਂ ਨੂੰ ਲੰਗਰ ਵਰਤਾਇਆ ਅਤੇ ਮੰਦਿਰ ਸਮੂਹ 'ਚ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ 'ਚ ਸੇਵਾ ਕੀਤੀ | ਇਸ ਦੌਰਾਨ ਸ੍ਰੀ ਚੁੱਘ ਨੇ ਕਿਹਾ ਸੰਤ ਕਬੀਰ ਦਾ ਜੀਵਨ ਸਮਾਜਿਕ ਸਦਭਾਵਨਾ, ਸੇਵਾ ਭਾਵ ਅਤੇ ਸੱਚਾਈ ਦੇ ਸਿਧਾਂਤਾ 'ਤੇ ਅਧਾਰਿਤ ਰਿਹਾ | ਉਨ੍ਹਾਂ ਜਾਤੀਵਾਦ, ਛੁਆਛੂਤ ਤੇ ਅੰਧਵਿਸ਼ਵਾਸ ਵਰਗੀਆਂ ਕੁਰੀਤੀਆਂ ਦੇ ਖ਼ਿਲਾਫ਼ ਆਵਾਜ਼ ਉਠਾਕੇ ਸਮਾਜ ਨੂੰ ਆਤਮ ਮੰਥਨ ਦਾ ਮਾਰਗ ਦਿਖਾਇਆ | ਉਨ੍ਹਾਂ ਕਿਹਾ ਕਿ ਸੰਤ ਕਬੀਰ ਦੇ ਦੋਹੇ ਲੋਕਾਂ ਨੂੰ ਜੋੜਦੇ ਹਨ, ਚੇਤਨਾ ਜਗਾਉਂਦੇ ਹਨ | ਸ੍ਰੀ ਚੁੱਘ ਨੇ ਸੰਤ ਕਬੀਰ ਮੰਦਿਰ ਸੰਮਤੀ ਅਤੇ ਸਥਾਨਕ ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀ ਸੰਤ ਪ੍ਰਮਪਰਾ ਦੀ ਭਾਵਨਾ ਲੋਕਾਂ ਤੱਕ ਪਹੁੰਚਦੀ ਹੈ ਅਤੇ ਸਮਾਜ ਨੂੰ ਇਕ ਸਕਾਰਆਤਮਿਕ ਸੇਵਾ ਭਾਵ ਤੋਂ ਪ੍ਰੇਰਿਤ ਦਿਸ਼ਾ ਮਿਲਦੀ ਹੈ |