ਅੰਮਿ੍ਤਸਰ, 16 ਜੂਨ (ਗਗਨਦੀਪ ਸ਼ਰਮਾ)-ਫ਼ਿਰੋਜ਼ਪੁਰ ਡਿਵੀਜ਼ਨ ਦੇ ਡੀ.ਆਰ.ਐੱਮ. ਸੰਜੇ ਸਾਹੂ ਦੀ ਦੇਖ-ਰੇਖ ਅਤੇ ਸੀਨੀਅਰ ਡੀ.ਸੀ.ਐੱਮ. ਪਰਮਦੀਪ ਸਿੰਘ ਸੈਣੀ ਦੀ ਅਗਵਾਈ ਹੇਠ ਸੁਰੱਖਿਅਤ ਤੇ ਆਰਾਮਦਾਇਕ ਯਾਤਰਾ ਯਕੀਨੀ ਬਨਾਉਣ ਅਤੇ ਅਸਲ ਰੇਲ ਉਪਭੋਗਤਾਵਾਂ ਲਈ ਸੇਵਾ ਨੂੰ ਬਿਹਤਰ ਬਨਾਉਣ ਲਈ ਵੱਖ-ਵੱਖ ਰੇਲ ਗੱਡੀਆਂ 'ਚ ਛੇੜੀ ਗਈ ਟਿਕਟ ਚੈਕਿੰਗ ਮੁਹਿੰਮ ਦੌਰਾਨ 1064 ਯਾਤਰੀਆਂ ਪਾਸੋਂ 7 ਲੱਖ ਤੋਂ ਵੱਧ ਜ਼ੁਰਮਾਨਾ ਵਸੂਲਿਆ ਗਿਆ | ਸੀਨੀ. ਡੀ.ਸੀ.ਐੱਮ. ਸ੍ਰੀ ਸੈਣੀ ਨੇ ਦੱਸਿਆ ਕਿ ਇਹ ਉਹ ਯਾਤਰੀ ਸਨ ਜੋ ਵੈਧ ਟਿਕਟਾਂ ਤੋਂ ਬਿਨਾਂ/ਅਨਿਯਮਿਤ ਯਾਤਰਾ ਕਰ ਰਹੇ ਸਨ ਜਾਂ ਬਿਨਾ ਬੁੱਕ ਕੀਤੇ ਸਾਮਾਨ ਲਿਜਾ ਰਹੇ ਸਨ | ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਰੇਲ ਗੱਡੀਆਂ 'ਚ ਵੈਧ ਟਿਕਟਾਂ ਲੈ ਕੇ ਯਾਤਰਾ ਕਰਨ ਨੂੰ ਤਰਜੀਹ ਦੇਣ ਤਾਂ ਜੋ ਜ਼ੁਰਮਾਨੇ ਤੋਂ ਬਚਿਆ ਜਾ ਸਕੇ |