25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਿਹਤ ਵਿਭਾਗ ਗਰਭਵਤੀ ਮਹਿਲਾਵਾਂ ਤੇ ਨਵ-ਜੰਮੇ ਬੱਚਿਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਤਤਪਰ- ਡਾ. ਰਟੌਲ

ਅਜੀਤ ਡੈਸਕ 18-06-2025
ਮਾਨਾਂਵਾਲਾ, 17 ਜੂਨ (ਗੁਰਦੀਪ ਸਿੰਘ ਨਾਗੀ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਗਰਭਵਤੀ ਮਹਿਲਾਵਾਂ ਅਤੇ ਨਵ ਜੰਮੇ ਬੱਚਿਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਤਤਪਰ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਮਿਊਨਿਟੀ ਹੈਲਥ ਸੈਂਟਰ ਮਾਨਾਂਵਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ: ਮਨਜੀਤ ਸਿੰਘ ਰਟੌਲ ਨੇ ਬਲਾਕ ਮਾਨਾਂਵਾਲਾ ਦੇ ਸਮੂਹ ਏ.ਐੱਨ.ਐੱਮ. ਅਤੇ ਐੱਲ.ਐੱਚ.ਵੀ. ਸਟਾਫ ਨਾਲ ਮੀਟਿੰਗ ਦੌਰਾਨ ਕੀਤਾ¢ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਪੇਂਡੂ ਅਤੇ ਸ਼ਹਿਰੀ ਖੇਤਰ 'ਚ ਗਰਭਵਤੀ ਅÏਰਤਾਂ ਅਤੇ ਬੱਚਿਆਂ ਦੀ ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ ਤਹਿਤ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਣੇਪੇ (ਨਾਰਮਲ ਅਤੇ ਸਜ਼ੇਰੀਅਨ) ਇਲਾਜ਼, ਦਵਾਈਆਂ ਦੀ ਸੁਵਿਧਾ ਬਿਲਕੁਲ ਮੁਫ਼ਤ ਹੈ ਅਤੇ ਇਸਦੇ ਨਾਲ ਖ਼ੂਨ ਦੀ ਜਾਂਚ ਅਤੇ ਅਲਟਰਾਸਾਊਾਡ ਸਮੇਤ ਸਾਰੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ¢ ਇਸ ਮੌਕੇ ਸੀ. ਐੱਚ. ਸੀ. ਮਾਨਾਂਵਾਲਾ ਵਿਖੇ ਜਨਾਨਾ ਰੋਗਾਂ ਦੇ ਮਾਹਿਰ ਡਾ. ਤਮੰਨਾ ਸ਼੍ਰੀ ਨੇ ਕਿਹਾ ਗਰਭਵਤੀ ਹੋਣ ਦਾ ਪਤਾ ਚਲਦੇ ਹੀ ਔਰਤਾਂ ਆਪਣਾ ਨਾਮ ਬਿਨਾਂ ਝਿਜਕ ਦੇ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿਖੇ ਦਰਜ ਕਰਵਾਉਣ ਅਤੇ ਗਰਭ ਅਵਸਥਾ ਦÏਰਾਨ ਸਮੇਂ-ਸਮੇਂ ਤੇ ਚਾਰ ਵਾਰ ਜਾਂਚ ਕਰਵਾਉਣ, ਜਿਸ ਵਿਚ ਬੁਨਿਆਦੀ ਤੌਰ 'ਤੇ ਭਾਰ, ਪਿਸ਼ਾਬ, ਖ਼ੂਨ, ਬੀ.ਪੀ., ਜੇਕਰ ਕਿਸੇ ਤਰ੍ਹਾਂ ਦੀ ਕੋਈ ਹੋਰ ਸਮੱਸਿਆ ਆ ਰਹੀ ਹੋਵੇ, ਤਾਂ ਤੁਰੰਤ ਇਲਾਜ ਸ਼ੁਰੂ ਕੀਤਾ ਜਾ ਸਕੇ | ਇਸ ਮੌਕੇ ਉਨ੍ਹਾਂ ਏ.ਐੱਨ.ਐੱਮ ਅਤੇ ਆਸ਼ਾ ਵਰਕਰ ਨੂੰ ਵੱਧ ਤੋਂ ਵੱਧ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਤਰੀਕਿਆ 'ਤੇ ਛੋਟੇ ਪਰਿਵਾਰ ਦੇ ਫਾਇਦਿਆਂ ਬਾਰੇ ਜਾਗਰੂਕ ਕਰਨ ਦੀ ਪ੍ਰੇਰਨਾ ਦਿੱਤੀ¢ ਇਸ ਮੌਕੇ ਬਲਾਕ ਐਜੂਕੇਟਰ ਸੌਰਵ ਸ਼ਰਮਾ, ਰਜਵਿੰਦਰਪਾਲ ਕੌਰ, ਬਿੰਦਰਜੀਤ ਕੌਰ, ਰੁਪਿੰਦਰ ਕੌਰ ਤੇ ਸਵਰਾਜ ਕੌਰ ਸਮੇਤ ਸਮੂਹ ਏ.ਐੱਨ.ਐੱਮ. ਮÏਜੂਦ ਸਨ¢
ਪਿਛਲੀ ਖ਼ਬਰ • ਕੂੜੇ ਦੀ ਲਿਫਟਿੰਗ ਵਾਸਤੇ ਸ਼ਹਿਰ 'ਚ ਪਹਿਲਾਂ 280 ਤੇ ਹੁਣ ਸਿਰਫ 100 ਗੱਡੀਆਂ ਚੱਲ ਰਹੀਆਂ ਹਨ... ਅਗਲੀ ਖ਼ਬਰ ਬਾਇਓਰੈਮੀਡੇਸ਼ਨ ਟੈਂਡਰ ਨੂੰ ਲੈ ਕੇ ਪ੍ਰੀ ਬਿੱਡ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।