25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

• ਕੂੜੇ ਦੀ ਲਿਫਟਿੰਗ ਵਾਸਤੇ ਸ਼ਹਿਰ 'ਚ ਪਹਿਲਾਂ 280 ਤੇ ਹੁਣ ਸਿਰਫ 100 ਗੱਡੀਆਂ ਚੱਲ ਰਹੀਆਂ ਹਨ • ਮੇਅਰ ਦੇ ਸਾਹਮਣੇ ਛੇਹਰਟਾ ਵਾਸੀਆਂ ਦੀ ਉਕਤ ਮੁਸ਼ਕਿਲ ਨੂੰ ਹੱਲ ਕਰਨਾ ਹੋਵੇਗੀ ਵੱਡੀ ਚੁਣੌਤੀ- ਪ੍ਰਧਾਨ ਕੰਵਲਜੀਤ ਸਿੰਘ ਹਲਕਾ ਪੱਛਮੀ 'ਚ ਕੂੜੇ ਦੀ ਸਮੱਸਿਆ ਨੇ ਲੋਕਾਂ ਦਾ ਜੀਣਾ ਕੀਤਾ ਬੇਹਾਲ

ਅਜੀਤ ਡੈਸਕ 18-06-2025
ਕੰਵਲਜੀਤ ਸਿੰਘ


ਛੇਹਰਟਾ, 17 ਜੂਨ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ (ਅੰਮਿ੍ਤਸਰ) ਅਧੀਨ ਪੈਂਦੇ ਛੇਹਰਟਾ, ਕੋਟ ਖ਼ਾਲਸਾ ਤੇ ਹੋਰਨਾਂ ਖੇਤਰ ਵਿਚ ਪੈਂਦੀਆਂ ਕਰੀਬ 20 ਵਾਰਡਾਂ ਵਿਚ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਘਰਾਂ ਵਿਚੋਂ ਕੂੜਾ ਚੁੱਕਣ ਦੀਆਂ ਅਨੇਕਾਂ ਸਮੱਸਿਆਵਾਂ ਨਾਲ ਲੋਕ ਜੂਝ ਰਹੇ ਹਨ ਤੇ ਇਸ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਨਗਰ ਨਿਗਮ ਅੰਮਿ੍ਤਸਰ ਦੇ ਮੇਅਰ ਤੇ ਉਸਦੀ ਟੀਮ ਲਈ ਵੱਡੀ ਚੁਣੌਤੀ ਬਣਿਆ ਹੋਇਆ ਹ,ੈ ਉੱਥੇ ਉਕਤ ਸਮੱਸਿਆਵਾਂ ਨੂੰ ਹੱਲ ਕਰਕੇ ਲੋਕਾਂ ਨੂੰ ਰਾਹਤ ਦੇਣੀ ਨਗਰ ਨਿਗਮ ਦਾ ਪਹਿਲਾ ਕਾਰਜ ਹੋਣਾ ਚਾਹੀਦਾ ਹੈ |
ਇਸ ਸੰਬੰਧੀ ਛੇਹਰਟਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਤਤਕਾਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਤੇ ਤਤਕਾਲੀ ਮੈਂਬਰ ਪਾਰਲੀਮੈਂਟ ਨਵਜੋਤ ਸਿੰਘ ਸਿੱਧੂ ਵਲੋਂ 2016 ਦੌਰਾਨ ਘਰਾਂ ਵਿਚੋਂ ਗਿੱਲਾ ਤੇ ਸੁੱਕਾ ਕੂੜਾ ਚੁੱਕਣ ਵਾਸਤੇ ਦੁਬਈ ਦੀ ਇਕ ਕੰਪਨੀ ਦੇ ਨਾਲ 25 ਸਾਲ ਵਾਸਤੇ ਕੰਟਰੈਕਟ ਕੀਤਾ ਸੀ ਤੇ ਕੰਪਨੀ ਵਲੋਂ ਘਰਾਂ ਵਿੱਚੋਂ ਕੂੜਾ ਚੁੱਕਣ ਲਈ 280 ਗੱਡੀਆਂ ਸ਼ਹਿਰ ਵਿਚ ਚਲਾਈਆਂ ਗਈਆਂ ਸਨ ਤੇ ਪ੍ਰਤੀ ਘਰ 30 ਰੁਪਏ ਲਿਆ ਜਾਂਦਾ ਸੀ ਤੇ 2017 ਵਿਚ ਕਾਂਗਰਸ ਸਰਕਾਰ ਦੌਰਾਨ ਕੂੜੇ ਦੀ ਲਿਫਟਿੰਗ ਵਾਸਤੇ ਤਿੰਨ ਚਾਰ ਕੰਪਨੀਆਂ ਆਈਆਂ ਤੇ ਸਾਲ 2018 ਦੌਰਾਨ ਲਬਰੀਅਮ ਕੰਪਨੀ ਨਾਲ ਉਕਤ ਸਰਕਾਰ ਵਲੋਂ ਕੰਟਰੈਕਟ ਕੀਤਾ ਗਿਆ ਜੋ ਕਿ ਸਾਲ 2022 ਤੱਕ ਘਰਾਂ ਵਿਚੋਂ ਕੂੜਾ ਲਿਫਟਿੰਗ ਦਾ ਕੰਮ ਕਰਦੀ ਸੀ ਤੇ 50 ਰੁਪਏ ਪ੍ਰਤੀ ਘਰ ਇਕੱਠਾ ਕਰਦੀ ਰਹੀ ਹੈ ਤੇ 2022 ਦੌਰਾਨ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਉਕਤ ਕੰਪਨੀ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਆਪਣੇ ਅਧੀਨ ਲੈ ਲਿਆ ਤੇ ਪੂਰਨ ਤੌਰ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ | ਉਨ੍ਹਾਂ ਕਿਹਾ ਕਿ ਹਲਕਾ ਪੱਛਮੀ ਵਿਚ ਸ਼ੁਰੂ ਵਿਚ 20 ਵਾਰਡਾਂ ਵਿਚ 60 ਗੱਡੀਆਂ ਕੂੜੇ ਦੀ ਲਿਫਟਿੰਗ ਵਾਸਤੇ ਆਉਂਦੀਆਂ ਸਨ ਤੇ ਹੁਣ ਸਿਰਫ ਇਸ ਵਕਤ 15-16 ਗੱਡੀਆਂ ਹੀ ਚੱਲ ਰਹੀਆਂ ਹਨ ਤੇ ਜਿਹੜੀ ਗੱਡੀ ਖਰਾਬ ਹੋ ਜਾਂਦੀ ਹੈ ਉਸ ਨੂੰ ਠੀਕ ਕਰਵਾਉਣ ਵਾਸਤੇ ਪੈਸੇ ਨਹੀਂ ਲਾਏ ਜਾਂਦੇ ਤੇ ਉਹ ਨਕਾਰਾ ਹੋ ਜਾਂਦੀ ਹੈ ਤੇ ਨਗਰ ਨਿਗਮ ਵਲੋਂ ਸ਼ਹਿਰ ਵਿਚੋਂ ਕੂੜਾ ਲਿਫਟਿੰਗ ਕਰਨ ਵਾਸਤੇ ਆਪਣੇ ਤੌਰ 'ਤੇ ਟਰਾਲੀਆਂ ਲਗਾਈਆਂ ਗਈਆਂ ਹਨ | ਉਨ੍ਹਾਂ ਨਗਰ ਨਿਗਮ ਮੇਅਰ ਤੇ ਕਮਿਸ਼ਨਰ ਪਾਸੋਂ ਮੰਗ ਕੀਤੀ ਹੈ ਕਿ ਹਲਕਾ ਪੱਛਮੀ ਵਿਚ ਕੂੜੇ ਦੀ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਤੇ ਘਰਾਂ ਵਿਚੋਂ ਕੂੜਾ ਲਿਫਟਿੰਗ ਕਰਨ ਵਾਸਤੇ ਪ੍ਰਤੀ ਵਾਰਡ 4-5 ਗੱਡੀਆਂ ਲਗਾਈਆਂ ਜਾਣ ਤਾਂ ਜੋ ਲੋਕਾਂ ਦੇ ਘਰਾਂ ਵਿੱਚੋਂ ਸਹੀ ਤਰੀਕੇ ਨਾਲ ਕੂੜਾ ਲਿਫਟਿੰਗ ਹੋ ਕੇ ਡੰਪ 'ਤੇ ਜਾ ਸਕੇ | ਉਨਾਂ ਦੁਕਾਨਦਾਰਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੇ ਦੁਕਾਨਾਂ ਦਾ ਕੂੜਾ ਵੱਖ-ਵੱਖ ਕਰਕੇ ਰੱਖਣ ਤੇ ਗਲੀਆਂ ਤੇ ਸੜਕਾਂ ਦੇ ਕਿਨਾਰੇ ਨਾ ਸੁੱਟਣ | ਇਸ ਸੰਬੰਧੀ ਜਦ ਨਗਰ ਨਿਗਮ ਅੰਮਿ੍ਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਨ੍ਹਾਂ ਨੂੰ ਵਾਰ-ਵਾਰ ਫ਼ੋਨ ਕੀਤਾ ਗਿਆ, ਪਰ ਉਨ੍ਹਾਂ ਨੇ ਫ਼ੋਨ ਚੁੱਕਣਾ ਮੁਨਾਸਬ ਨਹੀਂ ਸਮਝਿਆ |
ਪਿਛਲੀ ਖ਼ਬਰ ਪੰਜਾ ਤਖ਼ਤਾਂ ਦੀ ਸਾਈਕਲ ਯਾਤਰਾ ਕਰ ਕੇ ਗੋਲਡਨ ਗੇਟ 'ਤੇ ਪਹੁੰਚੇ ਮੰਗਲ ਸਿੰਘ ਦਾ ਕੀਤਾ ਨਿੱਘਾ ਸਵਾਗਤ ਅਗਲੀ ਖ਼ਬਰ ਸਿਹਤ ਵਿਭਾਗ ਗਰਭਵਤੀ ਮਹਿਲਾਵਾਂ ਤੇ ਨਵ-ਜੰਮੇ ਬੱਚਿਆਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਤਤਪਰ- ਡਾ. ਰਟੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।