25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸ੍ਰੀ ਲਕਸ਼ਮੀ ਨਾਰਾਇਣ ਆਯੁਰਵੈਦਿਕ ਕਾਲਜ ਤੇ ਹਸਪਤਾਲ 'ਤੇ ਲਗਾਏ ਦੋਸ਼ਾਂ ਨੂੰ ਪ੍ਰਬੰਧਕਾਂ ਨੇ ਨਕਾਰਿਆ

ਅਜੀਤ ਡੈਸਕ 18-06-2025
ਅੰਮਿ੍ਤਸਰ, 17 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਲਕਸ਼ਮੀ ਨਾਰਾਇਣ ਆਯੁਰਵੈਦਿਕ ਕਾਲਜ ਤੇ ਹਸਪਤਾਲ 'ਤੇ ਫਰਜੀਵਾੜਾ ਦੇ ਲਗਾਏ ਦੋਸ਼ਾਂ ਨੂੰ ਪ੍ਰਬੰਧਕਾਂ ਨੇ ਨਕਾਰਦੇ ਹੋਏ ਇਸਨੂੰ ਤੱਥਾਂ ਤੋਂ ਦੂਰ ਦੱਸਿਆ ਹੈ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਦੁਰਗਿਆਣਾ ਆਯੁਰਵੈਦਿਕ ਕਾਲਜ ਦੇ ਵਿੱਤ ਸਕੱਤਰ ਸੁਧੀਰ ਸ੍ਰੀਧਰ ਅਤੇ ਪਿ੍ੰਸੀਪਲ ਡਾ. ਮੀਨਾਕਸ਼ੀ ਅਰੋੜਾ ਨੇ ਦੱਸਿਆ ਕਿ ਨੈਸ਼ਨਲ ਕਮਿਸ਼ਨਰ ਫਾਰ ਇੰਡੀਅਨ ਸਿਸਟਮ ਆਫ਼ ਮੈਡੀਸਨ ਵਲੋਂ ਸਮੇਂ-ਸਮੇਂ 'ਤੇ ਇੰਟਰਨਸ਼ਿਪ ਕਰਦੇ ਵਿਦਿਆਰਥੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਉਕਤ ਟੀਮ ਕਾਲਜ 'ਚ ਆਈ ਸੀ ਅਤੇ ਮੌਕੇ 'ਤੇ 80 ਪ੍ਰਤੀਸ਼ਤ ਵਿਦਿਆਰਥੀਆਂ ਦੀ ਹਾਜ਼ਰੀ ਸੀ | ਬਾਕੀ ਦੇ ਕੁਝ ਵਿਦਿਆਰਥੀ ਛੁੱਟੀ 'ਤੇ ਸਨ, ਜਿਸ ਤੋਂ ਬਾਅਦ ਕਮਿਸ਼ਨਰ ਵਲੋਂ ਕਾਲਜ ਨੂੰ ਜ਼ੁਰਮਾਨੇ ਦਾ ਨੋਟਿਸ ਭੇਜ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵਲੋਂ ਛੁੱਟੀ ਨਾਲ ਸੰਬੰਧਤ ਜੋ ਵੀ ਜਵਾਬ ਹਨ, ਉਹ ਕਮਿਸ਼ਨਰ ਦੇ ਦਫ਼ਤਰ 'ਚ ਜਮਾਂ ਕਰਵਾ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਕਮਿਸ਼ਨ ਵਲੋਂ ਉਨ੍ਹਾਂ ਨੂੰ ਜਵਾਬਦੇਹੀ ਲਈ ਇਕ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ, ਜੋ ਕਾਲਜ ਵਲੋਂ ਵੀ ਜਵਾਬ ਭੇਜ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਉਨ੍ਹਾਂ ਡਿਊਟੀ ਰੋਸਟਰ ਦੇ ਦਰੁਸਤ ਨਾ ਹੋਣ, ਬਾਇਓਮੈਟ੍ਰੀਕ ਮਸ਼ੀਨ ਦੇ ਬੰਦ ਹੋਣ ਅਤੇ ਕਾਇਆ ਇਲਾਜ ਸੰਬੰਧੀ ਹਾਜ਼ਰੀ ਰਜਿਸਟਰ ਨੂੰ ਲੈ ਕੇ ਲਗਾਏ ਦੋਸ਼ਾਂ ਨੂੰ ਵੀ ਸਿਰੇ ਤੋਂ ਨਕਾਰ ਦਿੱਤਾ |
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਸ਼ਨ ਮਾਊਾਟ ਅਬੂ (ਰਾਜਸਥਾਨ) ਵਿਖੇ ਗੁਰਮਤਿ ਸਮਾਗਮ ਅਗਲੀ ਖ਼ਬਰ ਜਥੇ. ਹਵਾਰਾ ਕਮੇਟੀ ਵਲੋਂ ਭਾਜਪਾ ਦੇ ਕੇਂਦਰੀ ਮੰਤਰੀ ਦੁਆਰਾ ਕੋਲਕਾਤਾ 'ਚ ਸਿੱਖ ਪੁਲਿਸ ਮੁਲਾਜ਼ਮ ਦੀ ਦਸਤਾਰ 'ਤੇ ਚੱਪਲ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।