15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਨਾਜਾਇਜ਼ ਕਬਜ਼ਿਆਂ 'ਤੇ ਅਸਟੇਟ ਵਿਭਾਗ ਨੇ ਕੀਤੀ ਕਾਰਵਾਈ

ਅਜੀਤ ਡੈਸਕ 21-06-2025
ਅੰਮਿ੍੍ਰਤਸਰ, 20 ਜੂਨ (ਹਰਮਿੰਦਰ ਸਿੰਘ)-ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀਆਂ ਹਦਾਇਤਾਂ 'ਤੇ ਅਸਟੇਟ ਵਿਭਾਗ ਵਲੋਂ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕੀਤੀ ਗਈ | ਇਸ ਸੰਬੰਧੀ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਦੱਖਣੀ ਜ਼ੋਨ ਦੇ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ 'ਚ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕਰਦੇ ਹੋਏ ਸੜਕ ਅਤੇ ਫੁਟਪਾਥ ਦੀ ਜਗ੍ਹਾ 'ਤੇ ਲੱਗੀਆਂ ਰੇਹੜੀਆਂ ਫੜ੍ਹੀਆਂ ਹਟਾਈਆਂ ਗਈਆਂ | ਇਹ ਕਾਰਵਾਈ ਟੀਮ ਵਲੋਂ ਪੁਰਾਣੀ ਸਰਕੂਲਰ ਰੋਡ ਦੇ ਬਾਹਰਵਾਰ, ਚਾਟੀਵਿੰਡ ਚੌਕ, ਭਗਤਾਂ ਵਾਲਾ ਚੌਕ, ਹਕੀਮਾਂ ਵਾਲਾ ਚੌਕ ਵਿਖੇ ਕੀਤੀ ਗਈ | ਇਸ ਤੋਂ ਇਲਾਵਾ ਉਨ੍ਹਾਂ ਦੀ ਟੀਮ ਵਲੋਂ ਸਥਾਨਕ ਸੇਵਾ ਨਗਰ ਇਲਾਕੇ ਵਿਖੇ ਘਰ ਦੇ ਬਾਹਰ ਅਣ ਅਧਿਕਾਰਤ ਤੌਰ 'ਤੇ ਬਣਾਇਆ ਗਿਆ ਥੜ੍ਹਾ ਵੀ ਤੋੜਿਆ ਗਿਆ ਹੈ | ਇਸ ਕਾਰਵਾਈ ਮੌਕੇ ਇਸਪੈਕਟਰ ਰਾਜ ਕੁਮਾਰ, ਅਰੁਣ ਸਹਿਜਪਾਲ ਅਤੇ ਪੁਲਿਸ ਪਾਰਟੀ ਮੌਜੂਦ ਸੀ |
ਪਿਛਲੀ ਖ਼ਬਰ ਈਜ਼ੀ ਜਮ੍ਹਾਬੰਦੀ ਪੋਰਟਲ ਨੇ ਤਿੰਨ ਸਾਲ ਤੋਂ ਰੁਕਿਆ ਇੰਤਕਾਲ ਇਕ ਦਿਨ 'ਚ ਹੀ ਕਰਵਾਇਆ ਅਗਲੀ ਖ਼ਬਰ ਗੇਲ ਐਨ. ਸੀ. ਆਰ. ਦੇ ਸਾਰੇ ਲਘੂ ਸਥਾਨਾਂ ਨੂੰ 'ਨੋ ਡਰੋਨ ਏਰੀਆ' ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।