15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਈਜ਼ੀ ਜਮ੍ਹਾਬੰਦੀ ਪੋਰਟਲ ਨੇ ਤਿੰਨ ਸਾਲ ਤੋਂ ਰੁਕਿਆ ਇੰਤਕਾਲ ਇਕ ਦਿਨ 'ਚ ਹੀ ਕਰਵਾਇਆ

ਅਜੀਤ ਡੈਸਕ 21-06-2025
ਅੰਮਿ੍ਤਸਰ, 20 ਜੂਨ (ਰੇਸ਼ਮ ਸਿੰਘ)-ਮਾਲ ਵਿਭਾਗ ਦੇ ਕੰਮਾਂ ਨੂੰ ਆਸਾਨ ਬਣਾਉਣ ਲਈ ਸ਼ੁਰੂ ਕੀਤੇ ਗਏ ਈਜ਼ੀ ਜਮ੍ਹਾਂਬੰਦੀ ਪੋਰਟਲ ਨੇ ਪ੍ਰੋ: ਅਵਤਾਰ ਸਿੰਘ ਉੱਪਲ ਦਾ ਤਿੰਨ ਸਾਲਾਂ ਤੋਂ ਰੁਕਿਆ ਇੰਤਕਾਲ ਦਾ ਕੰਮ ਇਕ ਹੀ ਦਿਨ ਵਿਚ ਹੱਲ ਕਰ ਦਿੱਤਾ | ਅੱਜ ਜਦ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੂੰ ਇਸ ਲੰਮੇ ਸਮੇਂ ਤੋਂ ਲਬਿੰਤ ਇੰਤਕਾਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਸੰਬੰਧ ਵਿਚ ਕਰਮਚਾਰੀ ਪ੍ਰੋ. ਉਪਲ ਦੇ ਘਰ ਭੇਜਿਆ, ਜਿਸ ਨੇ ਉਨ੍ਹਾਂ ਨੂੰ ਈਜ਼ੀ ਜਮ੍ਹਾਂਬੰਦੀ ਪੋਰਟਲ ਤੋਂ ਜਾਣੂੰ ਕਰਵਾ ਕੇ ਆਨਲਾਈਨ ਅਪਲਾਈ ਕਰਵਾਇਆ | ਕੁਝ ਹੀ ਘੰਟਿਆਂ ਵਿਚ ਇਹ ਇੰਤਕਾਲ ਪ੍ਰਵਾਨ ਹੋ ਗਿਆ | ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਪੋਰਟਲ ਉੱਤੇ ਆਪਣੇ ਮਾਲ ਵਿਭਾਗ ਦੇ ਕੰਮਾਂ ਲਈ ਅਪਲਾਈ ਕਰਨ ਜਾਂ 1076 ਨੰਬਰ 'ਤੇ ਫ਼ੋਨ ਕਰਕੇ ਕਰਮਚਾਰੀ ਆਪਣੇ ਘਰ ਬੁਲਾ ਕੇ ਉਨ੍ਹਾਂ ਕੋਲੋਂ ਸੇਵਾਵਾਂ ਅਪਲਾਈ ਕਰਵਾਉਣ | ਇਸੇ ਤਰ੍ਹਾਂ ਜ਼ਿਲ੍ਹਾ ਮਾਲ ਅਧਿਕਾਰੀ ਨਵਕੀਰਤ ਸਿੰਘ ਨੇ ਦੱਸਿਆ ਕਿ ਈਜ਼ੀ ਜਮਾਂਬੰਦੀ ਉਤੇ ਇੰਤਕਾਲ, ਜਮਾਂਬੰਦੀ, ਮਾਲ ਰਿਕਾਰਡ ਸਬਸਕਿ੍ਪਸ਼ਨ ਸੇਵਾ, ਫਰਦ ਬਦਰ, ਆਨਲਾਈਨ ਰਪਟ ਦੀ ਸ਼ੁਰੂਆਤ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਆਪਣੀ ਜਮਾਂਬੰਦੀ ਲੈਣ ਲਈ ਵੈਬਸਾਈਟ ਈਜੀ ਜਮਾਂਬੰਦੀ ਆਨਲਾਈਨ ਜਮਾਂਬੰਦੀ ਨੂੰ ਚੁਣੋ, ਫੀਸ ਦੀ ਅਦਾਇਗੀ ਆਨਲਾਈਨ ਕਰੋ ਤਾਂ ਤੁਹਾਡੇ ਵਟਸਐਪ 'ਤੇ ਡਿਜੀਟਲ ਦਸਤਖ਼ਤ ਕੀਤੀ ਹੋਈ ਜਮਾਂਬੰਦੀ ਤੁਰੰਤ ਪਹੁੰਚ ਜਾਵੇਗੀ | ਇਸ ਤੋਂ ਇਲਾਵਾ ਕਿਉਆਰ ਕੋਡ ਵਾਲੀ ਫਰਦ ਤੁਹਾਡੇ ਸਮੇਂ ਦੀ ਬਚਤ ਕਰਦੀ ਹੈ | ਪਹਿਲਾਂ ਇਹ ਕੰਮ ਕਰਵਾਉਣ ਲਈ ਪਟਵਾਰੀ ਕੌਣ ਹੈ, ਉਹ ਕਿੱਥੇ ਬੈਠਦਾ ਹੈ, ਦਫ਼ਤਰ ਕਦੋਂ ਮਿਲੇਗਾ ਇੰਤਕਾਲੀ ਕਿਹੜੇ ਦਸਤਾਵੇਜ਼ ਚਾਹੀਦੇ ਹਨ, ਪਟਵਾਰੀ ਨੂੰ ਸਿਫਾਰਸ਼, ਪੈਸੇ ਦੇਣੇ ਜਾਂ ਆਪਣੀ ਦਰਖਾਸਤ ਦਾ ਪਤਾ ਕਰਨ ਲਈ ਚੱਕਰ ਲਗਾਉਣ ਪਿੱਛੇ ਭੱਜਣ ਦੀ ਲੋੜ ਪੈਂਦੀ ਸੀ, ਪਰ ਹੁਣ ਇਹ ਸਾਰਾ ਕਿਜ਼ੀ ਜਮਾਂਬੰਦੀ ਸੇਵਾ ਨੇ ਆਸਾਨ ਕਰ ਦਿੱਤਾ ਹੈ |
ਪਿਛਲੀ ਖ਼ਬਰ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਕਾਰ ਚਾਲਕ 'ਤੇ ਗੋਲੀਆਂ ਅਗਲੀ ਖ਼ਬਰ ਨਾਜਾਇਜ਼ ਕਬਜ਼ਿਆਂ 'ਤੇ ਅਸਟੇਟ ਵਿਭਾਗ ਨੇ ਕੀਤੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।