ਅੰਮਿ੍ਤਸਰ, 20 ਜੂਨ (ਰਾਜੇਸ਼ ਕੁਮਾਰ ਸ਼ਰਮਾ)-ਅਮਰਨਾਥ ਸੇਵਾ ਮੰਡਲ ਹਾਲ ਗੇਟ ਨੂੰ ਮਾਤਾ ਪਾਰਵਤੀ ਲਈ ਗੁਰਚਰਨ ਸਿੰਘ ਚੰਨਾ ਵਲੋਂ ਸੁਹਾਗ ਚੂੜਾ ਭੇਟ ਕੀਤਾ ਗਿਆ | ਇਸ ਮੌਕੇ ਗੁਰਚਰਨ ਸਿੰਘ ਨੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਅਮਰਨਾਥ ਯਾਤਰਾ ਤੋਂ ਪਹਿਲਾਂ ਮਾਤਾ ਪਾਰਵਤੀ ਲਈ ਆਪਣੇ ਹੱਥਾਂ ਨਾਲ ਤਿਆਰ ਕੀਤਾ ਸੁਹਾਗ ਚੂੜਾ ਭੇਟ ਕਰ ਰਹੇ ਹਨ | ਉਨ੍ਹਾਂ ਇਸ ਦੌਰਾਨ ਇਸ ਵਾਰ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ ਚੰਗੀ ਯਾਤਰਾ ਲਈ ਅਰਦਾਸ ਵੀ ਕੀਤੀ | ਇਸ ਮੌਕੇ ਸੁਦਰਸ਼ਨ ਰਾਮ, ਸ੍ਰੀਮਤੀ ਅਨੂ ਬਿਆਲਾ, ਸੁਨੀਤਾ, ਸਰਬਜੀਤ ਕੌਰ, ਬਲਬੀਰ ਸਿੰਘ, ਰਣਜੀਤ ਸਿੰਘ ਤੇ ਹਰਭਜਨ ਸਿੰਘ ਆਦਿ ਹਾਜ਼ਰ ਸਨ |