ਰਾਜਾਸਾਂਸੀ, 20 ਜੂਨ (ਹਰਦੀਪ ਸਿੰਘ ਖੀਵਾ)-ਭਾਜਪਾ ਹਲਕਾ ਰਾਜਾਸਾਂਸੀ ਦੇ ਮੁੱਖ ਦਫ਼ਤਰ ਵਿਖੇ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਦੀ ਅਗਵਾਈ ਵਿਚ ਮੀਟਿੰਗ ਹੋਈ, ਜਿਸ ਵਿਚ ਪਿੰਡ ਧਾਰੀਵਾਲ ਦੇ ਨੌਜਵਾਨ ਕਾਂਗਰਸੀ ਆਗੂ ਮਨਦੀਪ ਸਿੰਘ ਦੀਪ ਸੰਧੂ (ਧਾਰੀਵਾਲ) ਆਪਣੇ ਸਾਥੀਆਂ ਸਮੇਤ ਹਰਚਰਨ ਸਿੰਘ ਸੰਧੂ, ਕਾਬਲ ਸਿੰਘ ਸੰਧੂ, ਬਲਜਿੰਦਰ ਸਿੰਘ ਛੀਨਾ, ਰਮਨ ਸਹੋਤਾ, ਜਗਮੀਤ ਸੰਧੂ ਤੇ ਜੋਬਨ ਸਿੰਘ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਮੁਖਵਿੰਦਰ ਸਿੰਘ ਮਾਹਲ ਦੀ ਅਗਵਾਈ ਕਬੂਲਦੇ ਹੋਏ ਆਪਣੇ ਪਰਿਵਾਰ ਸਮੇਤ ਭਾਜਪਾ ਵਿਚ ਸ਼ਾਮਿਲ ਹੋ ਗਏ | ਇਸ ਦੌਰਾਨ ਹਲਕਾ ਇੰਚਾਰਜ ਮੁਖਵਿੰਦਰ ਸਿੰਘ ਮਾਹਲ ਵਲੋਂ ਮਨਦੀਪ ਸਿੰਘ ਦੀਪ ਸੰਧੂ ਨੂੰ ਪਾਰਟੀ ਵਲੋ ਬਣਦੇ ਮਾਣ ਸਤਿਕਾਰ ਵਜੋਂ ਸਰਕਲ ਹਰਸ਼ਾ ਛੀਨਾ ਯੂਥ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਨਿਯੁਕਤੀ 'ਤੇ ਯੂਥ ਪ੍ਰਧਾਨ ਮਨਦੀਪ ਸਿੰਘ ਦੀਪ ਸੰਧੂ ਨੇ ਕਿਹਾ ਕੀ ਪਾਰਟੀ ਵਲੋਂ ਦਿੱਤੇ ਗਏ ਮਾਨ ਸਤਿਕਾਰ ਦੇ ਉਹ ਹਮੇਸ਼ਾ ਰਿਣੀ ਰਹਿਣਗੇ | ਇਸ ਮੌਕੇ ਸਰਕਲ ਹਰਸ਼ਾ ਛੀਨਾ ਪ੍ਰਧਾਨ ਤਲਵਿੰਦਰ ਸਿੰਘ ਗੋਲਡੀ ਛੀਨਾ, ਬੀਬੀ ਰਾਜਵਿੰਦਰ ਕੌਰ ਦੌਸਾਂਝ ਮੈਂਬਰ ਕੋਰ ਕਮੇਟੀ ਹਲਕਾ ਰਾਜਾਸਾਂਸੀ, ਸਿਆਸੀ ਸਕੱਤਰ ਜਸਬੀਰ ਸਿੰਘ ਗਿੱਲ ਤੋਂ ਇਲਾਵਾ ਨਵਦੀਪ ਸਿੰਘ ਗਿੱਲ, ਪਝਗਟ ਸਿੰਘ ਧਾਰੀਵਾਲ, ਜੀਵਨ ਸਿੰਘ, ਵਰਿੰਦਰ ਸਿੰਘ ਢਿੱਲੋਂ, ਕਰਨਬੀਰ ਸਿੰਘ ਤੋਂ ਇਲਾਵਾ ਭਾਜਪਾ ਵਰਕਰ ਹਾਜ਼ਰ ਸਨ |