ਅੰਮਿ੍ਤਸਰ, 20 ਜੂਨ (ਗਗਨਦੀਪ ਸ਼ਰਮਾ)-ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਹਾਥੀ ਗੇਟ ਦੇ ਵਿਹੜੇ 'ਚ 1982 ਬੈਚ ਦੇ ਵਿਦਿਆਰਥੀਆਂ ਦਾ ਪੁਨਰ-ਮਿਲਨ ਸਮਾਗਮ ਹੋਇਆ, ਜਿਨ੍ਹਾਂ ਵਿਚ ਸਕੂਲ ਦੇ ਸਾਬਕਾ ਪਿ੍ੰਸੀਪਲ ਅਜੇ ਬੇਰੀ ਵੀ ਸ਼ਾਮਿਲ ਹੋਏ | ਸਮਾਗਮ ਦੌਰਾਨ ਇਹ ਸਾਰੇ ਵਿਦਿਆਰਥੀ ਜਿੱਥੇ ਸਕੂਲ ਦੇ ਵਿਹੜੇ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹੋਏ, ਉੱਥੇ ਆਪਣੇ ਅਧਿਆਪਕਾਂ ਅਤੇ ਪਿ੍ੰ: ਭਗਤ ਰਾਮ ਨੂੰ ਯਾਦ ਕਰਦਿਆਂ ਭਾਵੁਕ ਹੋ ਗਏ | ਉਨ੍ਹਾਂ ਸਕੂਲ ਨੂੰ 50,000 ਰੁਪਏ ਦੀ ਠੰਡੇ ਪਾਣੀ ਦੀ ਮਸ਼ੀਨ ਭੇਟ ਕਰਦਿਆਂ ਸਕੂਲ ਦੀ ਤਰੱਕੀ ਦੀ ਕਾਮਨਾ ਕੀਤੀ ਅਤੇ ਭਵਿੱਖ ਵਿਚ ਵੀ ਸਕੂਲ ਦੀ ਵੱਧ ਤੋਂ ਵੱਧ ਮਦਦ ਕਰਨ ਦਾ ਵਾਅਦਾ ਕੀਤਾ | ਮੌਜੂਦਾ ਪਿ੍ੰ: ਵਿਕਾਸ ਪਰਾਸ਼ਰ ਨੇ ਉਕਤ ਸਾਰਿਆਂ ਦਾ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਅਜੇ ਬੇਰੀ ਤੋਂ ਇਲਾਵਾ ਸੰਦੀਪ ਆਹੂਜਾ, ਰਾਜੀਵ ਚੱਢਾ, ਸੰਜੀਵ ਮਹਿਰਾ, ਸੰਜੇ ਮਹਿਰਾ, ਪਰਮਜੀਤ ਸਿੰਘ, ਕੌਸ਼ਲ ਕੁਮਾਰ ਬਾਂਸਲ, ਰਾਜੇਸ਼ ਨਈਅਰ, ਸੁਸ਼ੀਲ ਛਾਬੜਾ, ਅਮਰੀਕ ਸਿੰਘ, ਸਤੀਸ਼ ਮਹਿਰਾ, ਸੁਨੀਲ ਮਹਿਰਾ ਅਤੇ ਅਸ਼ਵਨੀ ਗੁਪਤਾ ਨੇ ਵੀ ਸ਼ਿਰਕਤ ਕੀਤੀ |