ਅੰਮਿ੍ਤਸਰ, 20 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੇ ਗੁਪਤਾ ਨੇ ਚਾਰ ਨਵੇਂ ਬਿਜਲੀ ਟਰਾਂਸਫਾਰਮਰਾਂ ਦਾ ਉਦਘਾਟਨ ਕੀਤਾ, ਇਨ੍ਹਾਂ 'ਚ ਕਟੜਾ ਮੋਹਰ ਸਿੰਘ 'ਚ 200 ਕਿਲੋਵਾਟ, ਪਾਪੜਾਂ ਵਾਲਾ ਬਾਜ਼ਾਰ 'ਚ 200 ਕਿਲੋਵਾਟ, ਰਾਜੀਵ ਗਾਂਧੀ ਨਗਰ 'ਚ 200 ਕਿਲੋਵਾਟ ਅਤੇ ਬਾਜ਼ਾਰ ਗਲਿਆਰਾ 'ਚ 500 ਕਿਲੋਵਾਟ ਦੇ ਨਵੇਂ ਟਰਾਂਸਫਾਰਮਰ ਸ਼ਾਮਿਲ ਹਨ | ਵਿਧਾਇਕ ਡਾ. ਗੁਪਤਾ ਨੇ ਕਿਹਾ ਕਿ ਹੁਣ ਇਹ ਚਾਰ ਟਰਾਂਸਫਾਰਮਰ ਸ਼ੁਰੂ ਹੋ ਗਏ ਹਨ, ਜਿਸ ਕਾਰਨ ਵਾਲ ਸਿਟੀ ਦੇ ਸਾਰੇ ਬਾਜ਼ਾਰਾਂ ਵਿਚ ਬਿਜਲੀ ਦੀ ਕੋਈ ਸਮੱਸਿਆ ਨਹੀਂ ਰਹੇਗੀ ਅਤੇ ਹੁਣ ਇਨ੍ਹਾਂ ਇਲਾਕਿਆਂ 'ਚ ਬਿਜਲੀ ਦੀ ਪੂਰੀ ਵੋਲਟੇਜ ਹੋਵੇਗੀ ਅਤੇ ਕੋਈ ਬਿਜਲੀ ਕੱਟ ਨਹੀਂ ਲੱਗੇਗਾ | ਉਨ੍ਹਾਂ ਕਿਹਾ ਕਿ ਹੁਣ ਤੱਕ 18 ਨਵੇਂ ਬਿਜਲੀ ਟਰਾਂਸਫਾਰਮਰ ਅਤੇ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਵੀ ਲਗਾਈਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਦਰਪੇਸ਼ ਬਿਜਲੀ ਦੀਆਂ ਸਮੱਸਿਆਵਾਂ ਦਾ ਹੱਲ ਹੋ ਗਿਆ ਹੈ, ਪੀਣ ਵਾਲੇ ਪਾਣੀ ਲਈ ਹਰ ਰੋਜ਼ ਨਵੇਂ ਟਿਊਬਵੈੱਲ ਲਗਾਏ ਜਾ ਰਹੇ ਹਨ, ਗਲੀਆਂ, ਸੜਕਾਂ ਬਣਾਈਆਂ ਜਾ ਰਹੀਆਂ ਹਨ, ਸਟਰੀਟ ਲਾਈਟਾਂ ਲਗਾਈਆਂ ਜਾ ਰਹੀਆਂ ਹਨ, ਪਾਰਕ ਬਣਾਏ ਜਾ ਰਹੇ ਹਨ ਅਤੇ ਸੈਨੀਟੇਸ਼ਨ ਸਿਸਟਮ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ | ਇਸ ਮੌਕੇ ਐਕਸੀਅਨ ਇੰਜੀ: ਸਿਮਰਪਾਲ ਸਿੰਘ, ਐੱਸ. ਡੀ. ਓ. ਬਲਜੀਤ ਸਿੰਘ, ਕੌਂਸਲਰ ਵਿੱਕੀ ਦੱਤਾ, ਰਿੱਕੀ ਕੈਰੋਂ, ਰਿਸ਼ੀ ਕਪੂਰ, ਮੋਨਿਕਾ ਲਾਂਬਾ, ਰਜਨੀ, ਜਸਕਰਨ ਸਿੰਘ, ਰਾਜੇਂਦਰ, ਬਿੱਟੂ ਦੋਧੀ, ਸੁਭਾਸ਼ ਕੁਮਾਰ, ਹੈਪੀ, ਬਲਵਿੰਦਰ ਸਿੰਘ, ਜੇ. ਈ. ਰਮਨ ਕੁਮਾਰ, ਜੇ. ਈ. ਦਵਿੰਦਰ ਸਿੰਘ, ਲਾਈਨਮੈਨ ਰਣਜੀਤ ਸਿੰਘ ਅਤੇ ਇਲਾਕੇ ਦੇ ਲੋਕ ਮੌਜੂਦ ਸਨ |