15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਈਰਾਨ-ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਦਾ ਬਲੋਚਿਸਤਾਨ 'ਤੇ ਪ੍ਰਭਾਵ ਪੈਣਾ ਸ਼ੁਰੂ

ਅਜੀਤ ਡੈਸਕ 21-06-2025
ਅੰਮਿ੍ਤਸਰ, 20 ਜੂਨ (ਸੁਰਿੰਦਰ ਕੋਛੜ)-ਈਰਾਨ ਨਾਲ ਲੱਗਦੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਸਰਹੱਦੀ ਜ਼ਿਲ੍ਹੇ ਚਾਘੀ, ਵਾਸ਼ੁਕ, ਪੰਜਗੁਰ, ਕੇਚ ਅਤੇ ਗਵਾਦਰ ਲੰਬੇ ਸਮੇਂ ਤੋਂ ਈਰਾਨੀ ਪੈਟਰੋਲ ਤਸਕਰੀ ਦੇ ਮੁੱਖ ਕੇਂਦਰ ਬਣੇ ਹੋਏ ਹਨ, ਪਰ ਈਰਾਨ-ਇਜ਼ਰਾਈਲ ਟਕਰਾਅ ਦੇ ਵਿਚਕਾਰ ਪਾਕਿ-ਈਰਾਨ ਸਰਹੱਦੀ ਕ੍ਰਾਸਿੰਗ ਪੁਆਇੰਟਾਂ ਦੇ ਬੰਦ ਹੋਣ ਕਾਰਨ ਇਹ ਸਾਰਾ ਵਪਾਰ ਠੱਪ ਹੋ ਗਿਆ ਹੈ | ਸੂਬੇ 'ਚ ਈਰਾਨੀ ਪੈਟਰੋਲ ਦੀ ਘਾਟ ਕਾਰਨ ਕੋਇਟਾ 'ਚ ਚੱਲ ਰਹੇ ਸੈਂਕੜੇ ਮਿੰਨੀ ਪੈਟਰੋਲ ਪੰਪ ਵੀ ਬੰਦ ਹੋ ਗਏ ਹਨ | ਨਤੀਜੇ ਵਜੋਂ ਆਟੋਰਿਕਸ਼ਾ ਚਾਲਕਾਂ ਅਤੇ ਹੋਰ ਟਰਾਂਸਪੋਰਟ ਮਾਲਕਾਂ ਨੇ ਕਿਰਾਏ 'ਚ ਕਾਫ਼ੀ ਵਾਧਾ ਕਰ ਦਿੱਤਾ ਹੈ | ਦੂਜੇ ਪਾਸੇ, ਐੱਲ. ਪੀ. ਜੀ. ਗੈਸ ਦੀ ਘਾਟ ਨਾਲ ਕੀਮਤਾਂ 'ਚ ਭਾਰੀ ਵਾਧਾ ਹੋਇਆ ਹੈ |
ਈਰਾਨ ਨਾਲ ਲੱਗਦੇ ਬਲੋਚਿਸਤਾਨ ਦੇ ਇਕ ਸੀਨੀਅਰ ਅਧਿਕਾਰੀ ਕਾਦਿਰ ਬਖਸ਼ ਪਿਰਕਾਨੀ ਨੇ ਦੱਸਿਆ ਕਿ ਕੋਇਟਾ ਦੇ ਬਾਜ਼ਾਰਾਂ 'ਚ ਈਰਾਨੀ ਸਾਮਾਨ ਦੀ ਭਾਰੀ ਕਮੀ ਕਾਰਨ ਉਨ੍ਹਾਂ ਦੀਆਂ ਕੀਮਤਾਂ ਵੀ ਦੁੱਗਣੀਆਂ ਹੋ ਗਈਆਂ ਹਨ |
ਪਿਛਲੀ ਖ਼ਬਰ ਧੋਖਾਧੜੀ ਕਰਨ ਦੇ ਮੁਕੱਦਮੇ 'ਚ ਪਿਉ-ਧੀਅ ਨਾਮਜ਼ਦ ਅਗਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿਖੇ ਲੈਕਚਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।